ਰਿਜ਼ਰਵ ਬੈਂਕ ਨੇ 10,000 ਕਰੋੜ ਰੁਪਏ ਦੇ ਬਾਂਡ ਖਰੀਦਣ ਅਤੇ ਵੇਚਣ ਦਾ ਕੀਤਾ ਐਲਾਨ
Tuesday, Feb 16, 2021 - 10:24 AM (IST)
ਨਵੀਂ ਦਿੱਲੀ(ਏ. ਐੱਨ. ਆਈ.) – ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਐਲਾਨ ਕੀਤਾ ਹੈ ਕਿ ਉਹ 25 ਫਰਵਰੀ ਨੂੰ ਓਪਨ ਮਾਰਕੀਟ ਆਪ੍ਰੇਸ਼ਨਸ (ਓ. ਐੱਮ. ਓ.) ਰਾਹੀਂ 10,000 ਕਰੋੜ ਦੇ ਸਰਕਾਰੀ ਬਾਂਡ ਖਰੀਦੇਗਾ। ਮਾਰਕੀਟ ’ਚ ਲਿਕਵਿਡਿਟੀ ਨੂੰ ਸਪੋਰਟ ਕਰਨ ਲਈ ਆਰ. ਬੀ. ਆਈ. ਬਾਂਡ ਖਰੀਦਣ ਵਾਲਾ ਹੈ। 25 ਫਰਵਰੀ ਨੂੰ ਆਰ. ਬੀ. ਆਈ. ਸਰਕਾਰੀ ਬਾਂਡ ਖਰੀਦੇਗਾ ਅਤੇ ਦੂਜੇ ਪਾਸੇ ਰਿਟੇਲ ਨਿਵੇਸ਼ਕਾਂ ਨੂੰ ਵੇਚੇਗਾ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਮੌਜੂਦਾ ਲਿਕਵਿਡਿਟੀ ਅਤੇ ਫਾਇਨਾਂਸ਼ੀਅਲ ਕੰਡੀਸ਼ਨ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੈਂਟਰਲ ਬੈਂਕ ਨੇ 10 ਫਰਵਰੀ ਨੂੰ ਵੀ 20,000 ਕਰੋੜ ਰੁਪਏ ਦਾ ਬਾਂਡ ਖਰੀਦਿਆ ਸੀ।
ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ 10,000 ਰੁਪਏ ਤੱਕ ਦੀ ਗਿਰਾਵਟ! ਜਾਣੋ ਕਿੰਨਾ ਸਸਤਾ ਹੋਇਆ ਸੋਨਾ
ਅਸਲ ’ਚ ਇਹ ਬਾਂਡ ਖਰੀਦ ਕੇ ਆਰ. ਬੀ. ਆਈ. ਸਰਕਾਰ ਨੂੰ ਫੰਡ ਮੁਹੱਈਆ ਕਰਵਾ ਰਿਹਾ ਹੈ। ਦੱਸ ਦਈਏ ਕਿ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਸਰਕਾਰ ਨੂੰ 12 ਲੱਖ ਕਰੋੜ ਰੁਪਏ ਦਾ ਫੰਡ ਮੁਹੱਈਆ ਕਰਵਾ ਸਕਦੇ ਹਨ। ਅਜਿਹਾ ਸਰਕਾਰ ਦੇ ਬਾਰੋਇੰਗ ਪ੍ਰੋਗਰਾਮ ਨੂੰ ਸਪੋਰਟ ਕਰਨ ਲਈ ਕੀਤਾ ਜਾਏਗਾ। ਬਲੂਮਬਰਗ ਦੇ ਮੁਤਾਬਕ ਇਕ ਸਰਕਾਰੀ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਆਰ. ਬੀ. ਆਈ. ਇਹ ਸਪੋਰਟ ਅੱਗੇ ਵੀ ਜਾਰੀ ਰੱਖੇਗਾ ਅਤੇ ਸੈਂਟਰਲ ਬੈਂਕ ਦਾ ਪਲਾਨ ਅਗਲੇ ਫਾਇਨਾਂਸ਼ੀਲ ਯੀਅਰ ’ਚ 3 ਲੱਖ ਕਰੋੜ (4100 ਕਰੋੜ ਡਾਲਰ) ਦੇ ਬਾਂਡ ਖਰੀਦਣ ਦਾ ਹੈ। ਬਾਜ਼ਾਰ ’ਚ ਅਜਿਹੀਆਂ ਖਬਰਾਂ ਆਉਣ ਤੋਂ ਬਾਅਦ 10 ਸਾਲ ਦੇ ਬਾਂਡ ਯੀਲਡ ’ਚ ਕਮੀ ਵੀ ਆਈ ਹੈ ਅਤੇ ਇਹ 6 ਫੀਸਦੀ ਦੇ ਲਗਭਗ ਹੈ।
ਇਹ ਵੀ ਪੜ੍ਹੋ : ਦੇਸ਼ ਭਰ ’ਚ ਅੱਜ ਤੋਂ ਲਾਜ਼ਮੀ ਹੋਇਆ 'ਫਾਸਟੈਗ', ਜਾਣੋ ਫਾਸਟੈਗ ਦੀ ਪੂਰੀ ਪ੍ਰਕਿਰਿਆ
ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਬਣਾਉਣ ਬਾਰੇ ਉਪਾਅ ਸੁਝਾਉਣ ਲਈ ਕਮੇਟੀ ਗਠਿਤ
ਆਰ. ਬੀ. ਆਈ. ਨੇ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਬਣਾਉਣ ਦੇ ਪਹੁੰਚ ਪੱਤਰ ਤਿਆਰ ਕਰਨ ਨੂੰ ਲੈ ਕੇ ਅੱਜ ਇਕ ਕਮੇਟੀ ਗਠਿਤ ਕੀਤੀ। ਆਰ. ਬੀ. ਆਈ. ਦੇ ਸਾਬਕਾ ਡਿਪਟੀ ਗਵਰਨਰ ਐੱਨ. ਐੱਸ. ਵਿਸ਼ਵਨਾਥਨ ਦੀ ਪ੍ਰਧਾਨਗੀ ਵਾਲੀ ਕਮੇਟੀ ਸ਼ਹਿਰੀ ਸਹਿਕਾਰੀ ਬੈਂਕਾਂ ਦੇ ਮਾਮਲੇ ਦੇ ਹੱਲ ਲਈ ਉਪਾਅ ਸੁਝਾਏਗੀ। ਨਾਲ ਹੀ ਖੇਤਰ ’ਚ ਉਨ੍ਹਾਂ ਦੀ ਮਜ਼ਬੂਤ ਸਥਿਤੀ ਲਈ ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਵੀ ਮੁਲਾਂਕਣ ਕਰੇਗੀ। ਕਮੇਟੀ ਨੂੰ ਸੌਂਪੇ ਗਏ ਨਿਯਮ ਅਤੇ ਸ਼ਰਤਾਂ ਮੁਤਾਬਕ ਉਸ ਨੂੰ ਇਕ ਗਤੀਸ਼ੀਲ ਅਤੇ ਮਜ਼ਬੂਤ ਸ਼ਹਿਰੀ ਸਹਿਕਾਰੀ ਬੈਂਕ ਖੇਤਰ ਲਈ ਪਹੁੰਚ ਪੱਤਰ ਤਿਆਰ ਕਰਨਾ ਹੈ। ਇਹ ਸਭ ਕੁਝ ਸਹਿਯੋਗ ਦੇ ਨਾਲ-ਨਾਲ ਜਮ੍ਹਾਕਰਤਾਵਾਂ ਦੇ ਹਿੱਤਾਂ ਅਤੇ ਪ੍ਰਣਾਲੀ ਨਾਲ ਜੁੜੇ ਮੁੱਦਿਆਂ ਨੂੰ ਧਿਆਨ ’ਚ ਰੱਖਦੇ ਹੋਏ ਕੀਤਾ ਜਾਏਗਾ। ਕਮੇਟੀ ਨੂੰ ਆਪਣੀ ਰਿਪੋਰਟ ਆਰ. ਬੀ. ਆਈ. ਨੂੰ 3 ਮਹੀਨੇ ’ਚ ਦੇਣੀ ਹੈ।
ਇਹ ਵੀ ਪੜ੍ਹੋ : FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।