Paytm ਪੇਮੈਂਟਸ ਬੈਂਕ ਖ਼ਿਲਾਫ਼ RBI ਦੀ ਵੱਡੀ ਕਾਰਵਾਈ ਮਗਰੋਂ Softbank ਨੂੰ ਹੋਇਆ 10 ਫ਼ੀਸਦੀ ਨੁਕਸਾਨ

Saturday, Feb 10, 2024 - 11:23 AM (IST)

Paytm ਪੇਮੈਂਟਸ ਬੈਂਕ ਖ਼ਿਲਾਫ਼ RBI ਦੀ ਵੱਡੀ ਕਾਰਵਾਈ ਮਗਰੋਂ Softbank ਨੂੰ ਹੋਇਆ 10 ਫ਼ੀਸਦੀ ਨੁਕਸਾਨ

ਬਿਜ਼ਨੈੱਸ ਡੈਸਕ : ਪੇਟੀਐੱਮ ਪੇਮੈਂਟਸ ਬੈਂਕ ਦੀਆਂ ਮੁਸ਼ਕਲਾਂ ਅਜੇ ਵੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪੇਟੀਐੱਮ ਪੇਮੈਂਟਸ ਬੈਂਕ ਦੇ ਖ਼ਿਲਾਫ਼ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਕਾਰਵਾਈ ਨਾਲ ਸਾਫਟਬੈਂਕ ਨੂੰ ਵੀ ਗੰਭੀਰ ਸੱਟ ਲੱਗੀ ਹੈ। ਇਸ ਕਾਰਵਾਈ ਤੋਂ ਬਾਅਦ ਪੇਟੀਐੱਮ ਦੀ ਮੂਲ ਕੰਪਨੀ One97 ਕਮਿਊਨੀਕੇਸ਼ਨ ਦੇ ਸ਼ੇਅਰ ਲਗਾਤਾਰ ਡਿੱਗ ਰਹੇ ਹਨ, ਜਿਸ ਕਾਰਨ ਕੰਪਨੀ 'ਚ ਨਿਵੇਸ਼ ਕਰਨ ਵਾਲੇ ਜਾਪਾਨ ਦੇ ਸਾਫਟਬੈਂਕ ਗਰੁੱਪ ਕਾਰਪੋਰੇਸ਼ਨ ਨੂੰ ਹੁਣ ਤੱਕ 10 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ - ਸੜਕ 'ਤੇ ਦੌੜਦੇ ਹੀ ਚਾਰਜ ਹੋ ਜਾਣਗੇ ਇਲੈਕਟ੍ਰਿਕ ਵਾਹਨ! ਭਾਰਤ ਦੇ ਇਸ ਰਾਜ 'ਚ ਸ਼ੁਰੂ ਹੋ ਰਿਹਾ ਚਾਰਜਿੰਗ ਸਿਸਟਮ

ਦੱਸ ਦੇਈਏ ਕਿ ਨੁਕਸਾਨ ਹੋਈ ਇਹ ਰਕਮ ਉਸਦੇ ਨਿਵੇਸ਼ ਦਾ ਲਗਭਗ 10 ਫ਼ੀਸਦੀ ਹਿੱਸਾ ਹੈ। SoftBank ਨੇ One97 Communications ਵਿੱਚ $1.4 ਬਿਲੀਅਨ ਦਾ ਨਿਵੇਸ਼ ਕੀਤਾ ਸੀ। ਮੌਜੂਦਾ ਸਮੇਂ 'ਚ ਉਨ੍ਹਾਂ ਦੀ ਕੰਪਨੀ 'ਚ ਕਰੀਬ 5 ਫ਼ੀਸਦੀ ਹਿੱਸੇਦਾਰੀ ਹੈ, ਜਿਸ ਦੀ ਕੀਮਤ 1,333 ਕਰੋੜ ਰੁਪਏ ਹੈ। ਇਸ ਜਾਪਾਨੀ ਕੰਪਨੀ ਨੇ ਮਈ 2017 ਵਿੱਚ One97 Communications ਵਿੱਚ 820 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਨਿਵੇਸ਼ ਕੀਤਾ ਸੀ। 

ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਦੂਜੇ ਪਾਸੇ ਸਾਰ 2021 ਵਿੱਚ ਨਵੰਬਰ ਦੇ ਮਹੀਨੇ ਪੇਟੀਐੱਮ ਦੇ ਆਈਪੀਓ ਸਮੇਂ, ਇਸਦੀ ਹਿੱਸੇਦਾਰੀ ਲਗਭਗ 18.5 ਫ਼ੀਸਦੀ ਤੱਕ ਪਹੁੰਚ ਗਈ ਸੀ। Paytm ਦਾ IPO 2,150 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਆਇਆ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਡਿੱਗਦਾ ਰਿਹਾ। ਸ਼ੇਅਰਾਂ ਵਿੱਚ ਨਿਵੇਸ਼ ਦੀ ਲੌਕ-ਇਨ ਪੀਰੀਅਡ ਖ਼ਤਮ ਹੋਣ ਤੋਂ ਬਾਅਦ, ਸਾਫਟਬੈਂਕ ਨੇ ਪੇਟੀਐੱਮ ਵਿੱਚ ਆਪਣੀ ਹਿੱਸੇਦਾਰੀ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਹੁਣ ਇਸ ਕੋਲ ਬਹੁਤ ਘੱਟ ਹਿੱਸੇਦਾਰੀ ਬਚੀ ਹੈ। ਦਸੰਬਰ ਅਤੇ ਜਨਵਰੀ 'ਚ 2 ਫ਼ੀਸਦੀ ਹਿੱਸੇਦਾਰੀ ਵੇਚਣ ਤੋਂ ਬਾਅਦ ਕੰਪਨੀ 'ਚ ਸਾਫਟਬੈਂਕ ਦੀ ਹਿੱਸੇਦਾਰੀ ਸਿਰਫ਼ 5 ਫ਼ੀਸਦੀ ਰਹਿ ਗਈ ਹੈ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News