RBI ਵੱਲੋਂ ਸੰਕਟ ਦੀ ਘੜੀ 'ਚ ਵੱਡੀ ਰਾਹਤ, ਲੋਨ ਹੋਣਗੇ ਸਸਤੇ, ਘੱਟ ਜਾਏਗੀ EMI

03/27/2020 1:07:52 PM

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕੋਰੋਨਾ ਵਾਇਰਸ ਲਾਕਡਾਊਨ ਵਿਚਕਾਰ ਸ਼ੁੱਕਰਵਾਰ ਨੂੰ ਵੱਡੀ ਰਾਹਤ ਦਿੱਤੀ ਹੈ। ਬੈਂਕ ਦੇ ਲੋਨ ਦਰਾਂ ਨਾਲ ਜੁੜੀ ਸਭ ਤੋਂ ਪ੍ਰਮੁੱਖ ਦਰ ਰੇਪੋ ਰੇਟ ਵਿਚ  0.75 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ। ਇਸ ਨਾਲ ਸਾਰੇ ਤਰ੍ਹਾਂ ਦੇ ਲੋਨ ਸਸਤੇ ਹੋਣਗੇ, ਨਾਲ ਹੀ ਤੁਹਾਡੀ ਈ. ਐੱਮ. ਆਈ. ਘਟਣ ਜਾ ਰਹੀ ਹੈ। RBI ਗਵਰਨਰ ਨੇ ਇਸ ਦਾ ਵੱਡਾ ਐਲਾਨ ਕੀਤਾ ਹੈ।

PunjabKesari

RBI ਗਵਰਨਰ ਸ਼ਕਤੀਕਾਂਤ ਦਾਸ ਨੇ ਕੋਰੋਨਾ ਵਾਇਰਸ ਤ੍ਰਾਸਦੀ ਨੂੰ ਲੈ ਕੇ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ ਗਏ ਹਨ, ਵਿਸ਼ਵ ਭਰ ਦੀ ਇਕਨੋਮੀ ਲਈ ਇਹ ਮੁਸ਼ਕਲ ਵਕਤ ਹੈ। 

PunjabKesari
ਰੇਪੋ ਦਰ 5.15 ਫੀਸਦੀ ਤੋਂ ਘਟਾ ਕੇ 4.40 ਫੀਸਦੀ ਕਰ ਦਿੱਤੀ ਗਈ ਹੈ। ਰਿਵਰਸ ਰੇਪੋ ਦਰ ਵੀ 0.90 ਫੀਸਦੀ ਘਟਾ ਕੇ 4 ਫੀਸਦੀ ਕਰ ਦਿੱਤੀ ਗਈ ਹੈ। ਰੇਪੋ ਰੇਟ ਉਹ ਦਰ ਹੈ ਜਿਸ 'ਤੇ ਵਪਾਰਕ ਬੈਂਕ ਰੋਜ਼ਾਨਾ ਜ਼ਰੂਰਤ ਲਈ ਆਰ. ਬੀ. ਆਈ. ਤੋਂ ਉਧਾਰ ਲੈਂਦੇ ਹਨ। ਇਸ ਵਿਚ ਕਮੀ ਹੋਣ ਨਾਲ ਬੈਂਕਾਂ ਦੀ ਲਾਗਤ ਘੱਟ ਹੋ ਜਾਂਦੀ ਹੈ ਅਤੇ ਇਸ ਦਾ ਫਾਇਦਾ ਗਾਹਕਾਂ ਨੂੰ ਮਿਲਦਾ ਹੈ।

 

ਹਰ ਤਰ੍ਹਾਂ ਦਾ ਲੋਨ ਮਿਲੇਗਾ ਸੌਖਾ-

PunjabKesari
RBI ਨੇ ਸਾਰੇ ਬੈਂਕਾਂ ਲਈ ਸੀ. ਆਰ. ਆਰ. ਵਿਚ 1 ਫੀਸਦੀ ਦੀ ਕਟੌਤੀ ਵੀ ਕਰ ਦਿੱਤੀ ਹੈ ਅਤੇ ਇਹ ਹੁਣ ਘਟ ਕੇ 3 ਫੀਸਦੀ ਹੋ ਗਈ ਹੈ। ਇਸ ਨਾਲ ਬੈਂਕਿੰਗ ਸਿਸਟਮ ਵਿਚ ਤਰਲਤਾ ਵਧੇਗੀ, ਯਾਨੀ ਬੈਂਕ ਆਸਾਨੀ ਨਾਲ ਕਰਜ਼ਾ ਦੇ ਸਕਣਗੇ ਜਾਂ ਕਹਿ ਲਓ ਬੈਂਕ ਜ਼ਿਆਦਾ ਕਰਜ਼ ਵੰਡਣ ਵਿਚ ਸਮਰੱਥ ਹੋਣਗੇ। ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਸੀ. ਆਰ. ਆਰ. ਘਟਣ ਨਾਲ ਸਿਸਟਮ ਵਿਚ 3.74 ਲੱਖ ਕਰੋੜ ਰੁਪਏ ਦੀ ਵਾਧੂ ਤਰਲਤਾ ਆਵੇਗੀ, ਯਾਨੀ ਬੈਂਕਿੰਗ ਸਿਸਟਮ ਵਿਚ ਹੁਣ ਲੋਨ ਦੇਣ ਲਈ 3.74 ਲੱਖ ਕਰੋੜ ਰੁਪਏ ਵਾਧੂ ਹੋਣਗੇ।

PunjabKesari

ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ ਦੀ ਅਰਥਵਿਵਸਥਾ 'ਤੇ ਬੁਰਾ ਪ੍ਰਭਾਵ ਹੋਵੇਗਾ, ਇਸ ਲਈ ਆਰ. ਬੀ. ਆਈ. ਇਕਨੋਮੀ ਵਿਚ ਜਾਣ ਪਾਉਣ ਲਈ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਬੈਂਕਿੰਗ ਸਿਸਟਮ ਮਜਬੂਤ ਤੇ ਸੁਰੱਖਿਅਤ ਹੈ ਅਤੇ ਕਿਸੇ ਵੀ ਬੈਂਕ ਦੇ ਗਾਹਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।


Sanjeev

Content Editor

Related News