ਏਅਰ ਇੰਡੀਆ ਦੇ ਯਾਤਰੀਆਂ ਲਈ ਰਤਨ ਟਾਟਾ ਦਾ ‘ਖ਼ਾਸ ਸੁਨੇਹਾ’, ਜਾਣੋ ਕੀ ਕਿਹਾ
Wednesday, Feb 02, 2022 - 04:50 PM (IST)
ਬਿਜ਼ਨੈੱਸ ਡੈਸਕ– ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਟਾਟਾ ਗਰੁੱਪ ਦਾ ਹਿੱਸਾ ਬਣਨ ਦੀ ਪ੍ਰਕਿਰਿਆ ਅਧਿਕਾਰਤ ਤੌਰ ’ਤੇ 27 ਜਨਵਰੀ 2022 ਨੂੰ ਪੂਰੀ ਹੋ ਚੁੱਕੀ ਹੈ। ਹੁਣ ਏਅਰ ਇੰਡੀਆ ਪੂਰੀ ਤਰ੍ਹਾਂ ਟਾਟਾ ਗਰੁੱਪ ਦੀ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਅਤੇ ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਵੱਲੋਂ ਏਅਰ ਇੰਡੀਆ ਦੇ ਯਾਤਰੀਆਂ ਲਈ ਹੁਣ ਇਕ ਸੁਆਗਤ ਸੰਦੇਸ਼ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
ਇਹ ਸਵਾਗਤ ਮੈਸੇਜ 18 ਸਕਿੰਟਾਂ ਦਾ ਇਕ ਆਡੀਓ ਕਲਿੱਪ ਹੈ, ਜਿਸ ਵਿਚ ਰਤਨ ਟਾਟਾ ਦੀ ਆਵਾਜ਼ ਹੈ। ਮੈਸੇਜ ’ਚ ਰਤਨ ਟਾਟਾ ਨੇ ਏਅਰ ਇੰਡੀਆ ਦੇ ਯਾਤਰੀਆਂ ਦਾ ਸਵਾਗਤ ਕੀਤਾ ਹੈ। ਇਸਦੀ ਇਕ ਵੀਡੀਓ ਏਅਰ ਇੰਡੀਆ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਸਾਂਝੀ ਕੀਤੀ ਹੈ।
#FlyAI: A warm welcome extended by Mr Ratan Tata, Chairman Emeritus, Tata Sons, Chairman Tata Trusts, to our passengers onboard Air India flights. pic.twitter.com/MkVXEyrj3J
— Air India (@airindiain) February 2, 2022
ਇਹ ਵੀ ਪੜ੍ਹੋ– ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ‘ਇੰਡੀਗੋ’ ਦੀ ਸ਼ਾਨਦਾਰ ਪੇਸ਼ਕਸ਼, ਦੇ ਰਹੀ 10 ਫੀਸਦੀ ਦੀ ਛੋਟ
ਆਪਣੇ ਮੈਸੇਜ ’ਚ ਰਤਨ ਟਾਟਾ ਨੇ ਇਹ ਵੀ ਕਿਹਾ ਹੈ ਕਿ ਏਅਰ ਇੰਡੀਆ ਨੂੰ ਯਾਤਰੀਆਂ ਦੀ ਸੁਵਿਧਾ ਅਤੇ ਸੇਵਾ ਦੇ ਮਾਮਲੇ ’ਚ ਪਸੰਦੀਦਾ ਏਅਰਲਾਈਨ ਬਣਾਉਣ ਲਈ ਟਾਟਾ ਗਰੁੱਪ, ਏਅਰ ਇੰਡੀਆ ਦੇ ਕਾਮਿਆਂ ਨਾਲ ਮਿਲਕੇ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ। ਦੱਸ ਦੇਈਏ ਕਿ ਟਾਟਾ ਗਰੁੱਪ ਦੀ ਫਲੈਗਸ਼ਿਪ ਕੰਪਨੀ ਟਾਟਾ ਸੰਨਜ਼ ਦੀ ਇਕਾਈ Talace Pvt Ltd ਹੁਣ ਏਅਰ ਇੰਡੀਆ ਦਾ ਸੰਚਾਲਨ ਕਰ ਰਹੀ ਹੈ।
ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ 32 ਇੰਚ ਦਾ ਸਸਤਾ Smart TV, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ