ਰਤਨ ਟਾਟਾ ਇਕ ਆਦਰਸ਼ ਵਿਅਕਤੀ ਸਨ, ਜਿਨ੍ਹਾਂ ਨੇ ਉੱਦਮੀਆਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ : ਫਿੱਕੀ

Friday, Oct 11, 2024 - 12:52 PM (IST)

ਰਤਨ ਟਾਟਾ ਇਕ ਆਦਰਸ਼ ਵਿਅਕਤੀ ਸਨ, ਜਿਨ੍ਹਾਂ ਨੇ ਉੱਦਮੀਆਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ : ਫਿੱਕੀ

ਨਵੀਂ ਦਿੱਲੀ (ਭਾਸ਼ਾ) – ਉਦਯੋਗ ਮੰਡਲ ਫਿੱਕੀ ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਸੋਗ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇਕ ਅਜਿਹਾ ਆਦਰਸ਼ ਦੱਸਿਆ ਜਿਨ੍ਹਾਂ ਨੇ ਨੈਤਿਕ ਪੂੰਜੀਵਾਦ ਦੇ ਆਪਣੇ ਨਜ਼ਰੀਏ ਨਾਲ ਉੱਦਮੀਆਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਫਿੱਕੀ ਦੇ ਮੁਖੀ ਅਨੀਸ਼ ਸ਼ਾਹ ਨੇ ਕਿਹਾ,‘‘ਫਿੱਕੀ ਰਤਨ ਟਾਟਾ ਨੂੰ ਨਾ ਸਿਰਫ ਇਕ ਸਫਲ ਕਾਰੋਬਾਰੀ ਦੇ ਰੂਪ ’ਚ, ਸਗੋਂ ਇਕ ਆਦਰਸ਼ ਵਿਅਕਤੀ ਦੇ ਰੂਪ ਵਿਚ ਵੀ ਯਾਦ ਕਰਦਾ ਹੈ, ਜਿਨ੍ਹਾਂ ਨੇ ਈਮਾਨਦਾਰੀ, ਨਿਮਰਤਾ ਤੇ ਸਮਾਜਿਕ ਜ਼ਿੰਮੇਵਾਰੀ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਇਆ।’’

ਇਹ ਵੀ ਪੜ੍ਹੋ :     ਸਿੱਖ ਮਰਿਆਦਾ ਅਨੁਸਾਰ ਰਤਨ ਟਾਟਾ ਦੀ ਵਿਦਾਇਗੀ, ਕੀਤੀ ਗਈ ਅਰਦਾਸ (ਵੀਡੀਓ)

ਇਸੇ ਤਰ੍ਹਾਂ ਭਾਰਤੀ ਵਣਜ ਤੇ ਉਦਯੋਗ ਮੰਡਲ (ਐਸੋਚੈਮ) ਨੇ ਰਤਨ ਟਾਟਾ ਨੂੰ ਇਕ ਵੱਕਾਰੀ ਵਿਅਕਤੀ ਦੱਸਿਆ, ਜਿਨ੍ਹਾਂ ਦਾ ਪ੍ਰਭਾਵ ਭਾਰਤੀ ਉਦਯੋਗ ਜਗਤ ਤੋਂ ਪਰ੍ਹੇ ਫੈਲਿਆ ਹੈ।

ਸਿੰਘਭੂਮ ਚੈਂਬਰ ਆਫ ਕਾਮਰਸ ਨੇ ਪ੍ਰਗਟ ਕੀਤਾ ਸੋਗ

ਇਹ ਵੀ ਪੜ੍ਹੋ :    Ratan tata:  'ਮੇਰੀ ਪੂਰੀ ਪ੍ਰਾਪਰਟੀ ਬੰਬਾਂ ਨਾਲ ਉਡਾ ਦਿਓ, ਅੱਤਵਾਦੀਆਂ ਨੂੰ ਨਹੀਂ ਛੱਡਣਾ'

ਜਮਸ਼ੇਦਪੁਰ (ਝਾਰਖੰਡ) : ਸਿੰਘਭੂਮ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀ (ਐੱਸ. ਸੀ. ਸੀ. ਆਈ.) ਨੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ। ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਨਵਲ ਟਾਟਾ ਨੇ ਬੁੱਧਵਾਰ ਰਾਤ ਸਾਢੇ 11 ਵਜੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਆਖਰੀ ਸਾਹ ਲਿਆ।

ਐੱਸ. ਸੀ. ਸੀ. ਆਈ. ਦੇ ਮੁਖੀ ਵਿਜੇ ਆਨੰਦ ਮੂਨਕਾ ਨੇ ਕਿਹਾ,‘‘ਉਦਯੋਗ ਜਗਤ ਦੇ ਇਸ ਮਹਾਰਥੀ ਦੇ ਨਾਲ ਸਾਡੀਆਂ ਅਨੇਕਾਂ ਯਾਦਾਂ ਜੁੜੀਆਂ ਹਨ ਅਤੇ ਦੇਸ਼ ਦੇ ਵਿਕਾਸ ਵਿਚ ਉਨ੍ਹਾਂ ਦਾ ਯੋਗਦਾਨ ਪ੍ਰਸ਼ੰਸਾਯੋਗ ਹੈ। ਉਨ੍ਹਾਂ ਸਟੀਲ ਸਿਟੀ ਜਮਸ਼ੇਦਪੁਰ ਦੇ ਵਿਕਾਸ ’ਚ ਪ੍ਰਮੁੱਖ ਭੂਮਿਕਾ ਨਿਭਾਈ, ਜਿੱਥੇ ਇਕ ਸਦੀ ਪਹਿਲਾਂ ਟਾਟਾ ਸਟੀਲ ਦੀ ਸਥਾਪਨਾ ਕੀਤੀ ਗਈ ਸੀ। ਟਾਟਾ ਦੇ ਮਾਰਗਦਰਸ਼ਨ ਨਾਲ ਖੇਤਰ ਦੇ ਉਦਯੋਗਾਂ ਨੂੰ ਚੰਗੀ ਕਾਰਗੁਜ਼ਾਰੀ ਵਿਖਾਉਣ ’ਚ ਮਦਦ ਮਿਲੀ।’’

ਇਹ ਵੀ ਪੜ੍ਹੋ :    ਪਾਰਸੀ ਧਰਮ ਨਾਲ ਸਬੰਧ ਰੱਖਦੇ ਸਨ ਰਤਨ ਟਾਟਾ, ਜਾਣੋ ਕਿਵੇਂ ਹੋਵੇਗਾ ਅੰਤਿਮ ਸੰਸਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News