ਉਦਯੋਗਿਕ ਧਾਤਾਂ ''ਚ ਜ਼ੋਰਦਾਰ ਤੇਜ਼ੀ, 6 ਮਹੀਨੇ ਦੇ ਉੱਚੇ ਪੱਧਰ ''ਤੇ ਤਾਂਬਾ

Friday, Jul 10, 2020 - 01:59 AM (IST)

ਮੁੰਬਈ–ਕੋਰੋਨਾ ਦੇ ਕਹਿਰ ਦਰਮਿਆਨ ਉਦਯੋਗਿਕ ਗਤੀਵਿਧੀਆਂ ਤੇਜ਼ ਹੋਣ ਨਾਲ ਉਦਯੋਗਿਕ ਧਾਤਾਂ ਦੇ ਰੇਟ 'ਚ ਜਬਰਦਸਤ ਤੇਜ਼ੀ ਦੇਖੀ ਜਾ ਰਹੀ ਹੈ। ਘਰੇਲੂ ਅਤੇ ਕੌਮਾਂਤਰੀ ਬਾਜ਼ਾਰ 'ਚ ਤਾਂਬਾ ਯਾਨੀ ਕਾਪਰ ਦਾ ਰੇਟ ਲਗਭਗ 6 ਮਹੀਨੇ ਦੇ ਉੱਚ ਪੱਧਰ 'ਤੇ ਚਲਾ ਗਿਆ ਹੈ ਅਤੇ ਕਈ ਬੇਸ ਮੈਟਲਸ ਦੇ ਰੇਟ 'ਚ ਉਛਾਲ ਆਇਆ ਹੈ।

ਕਮੋਡਿਟੀ ਬਾਜ਼ਾਰ ਦੇ ਜਾਣਕਾਰੀ ਦੱਸਦੇ ਹਨ ਕਿ ਚਿਲੀ ਦੀਆਂ ਖਾਣਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨੁ ਦੇ ਮਾਮਲੇ ਪਾਏ ਜਾਣ ਤੋਂ ਬਾਅਦ ਮਾਈਨਿੰਗ ਕੰਮ ਪ੍ਰਭਾਵਿਤ ਹੋਣ ਨਾਲ ਉਦਯੋਗਿਕ ਧਾਤਾਂ ਦੇ ਰੇਟ 'ਚ ਤੇਜ਼ੀ ਆਈ ਹੈ।

ਕੌਮਾਂਤਰੀ ਬਾਜ਼ਾਰ ਲੰਡਨ ਮੈਟਲ ਐਕਸਚੇਂਜ (ਐੱਲ. ਐੱਮ. ਈ.) ਉਤੇ ਕਾਪਰ ਦਾ ਰੇਟ 631.75 ਡਾਲਰ ਪ੍ਰਤੀ ਟਨ ਚੱਲ ਰਿਹਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਰੇਟ 6330.50 ਡਾਲਰ ਪ੍ਰਤੀ ਟਨ ਤੱਕ ਉਛਲਿਆ ਜੋ ਕਿ 16 ਜਨਵਰੀ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਜਦੋਂ ਕਾਪਰ ਦਾ ਰੇਟ ਐੱਲ. ਐੱਮ. ਈ. 6342.25 ਡਾਲਰ ਪ੍ਰਤੀ ਟਨ ਤੱਕ ਉਛਲਿਆ। ਕੋਰੋਨਾ ਕਾਲ 'ਚ ਆਰਥਿਕ ਗਤੀਵਿਧੀਆਂ ਡਾਵਾਂਡੋਲ ਹੋਣ ਕਾਰਣ ਕਾਪਰ ਦਾ ਰੇਟ 19 ਮਾਰਚ ਨੂੰ 4371 ਡਾਲਰ ਪ੍ਰਤੀ ਟਨ ਤੱਕ ਟੁੱਟਿਆ ਸੀ, ਜਿਸ ਤੋਂ ਬਾਅਦ ਲਗਭਗ 45 ਫੀਸਦੀ ਦਾ ਉਛਾਲ ਆਇਆ ਹੈ।

ਇਸ ਪ੍ਰਕਾਰ ਜਿੰਕ, ਲੇਡ, ਨਿਕਲ ਅਤੇ ਐਲੁਮਿਨੀਅਮ 'ਚ ਵੀ ਜਬਰਦਸਤ ਤੇਜ਼ੀ ਆਈ ਹੈ। ਐੱਲ. ਐੱਮ. ਈ. 'ਤੇ ਐਲੁਮਿਨੀਅਨ ਦਾ ਰੇਟ ਪਿਛਲੇ ਸੈਸ਼ਨ ਤੋਂ 0.57 ਫੀਸਦੀ ਤੇਜ਼ੀ ਨਾਲ 2142 ਡਾਲਰ ਪ੍ਰਤੀ ਟਨ 'ਤੇ, ਲੈੱਡ 'ਚ 0.44 ਫੀਸਦੀ ਦੀ ਬੜ੍ਹਤ ਨਾਲ 1824.25 ਡਾਲਰ ਪ੍ਰਤੀ ਟਨ 'ਤੇ ਅਤੇ ਨਿਕਲ 'ਚ 0.19 ਫੀਸਦੀ ਦੀ ਤੇਜ਼ੀ ਨਾਲ 13505 ਡਾਲਰ ਪ੍ਰਤੀ ਟਨ 'ਤੇ ਕਾਰੋਬਾਰ ਚੱਲ ਰਿਹਾ ਸੀ।


Baljit Singh

Content Editor

Related News