ਰਾਜੀਵ ਕੁਮਾਰ ਦੀ ਜਗ੍ਹਾ ਦੇਵਾਸ਼ੀਸ਼ ਪਾਂਡਾ ਬਣੇ ਨਵੇਂ ਫਾਈਨੈਂਸ ਸਕੱਤਰ

02/14/2020 9:20:58 AM

ਨਵੀਂ ਦਿੱਲੀ—ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਸੀਨੀਅਰ ਅਧਿਕਾਰੀ ਦੇਵਾਸ਼ੀਸ਼ ਪਾਂਡਾ ਨੂੰ ਵੀਰਵਾਰ ਨੂੰ ਨਵਾਂ ਵਿੱਤੀ ਸਕੱਤਰ ਬਣਾਇਆ ਗਿਆ ਹੈ। ਕਾਰਮਿਕ ਮੰਤਰਾਲੇ ਨੇ ਇਕ ਆਦੇਸ਼ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਪਾਂਡਾ ਉੱਤਰ ਪ੍ਰਦੇਸ਼ ਕਾਡਰ ਦੇ 1987 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹੈ। ਉਹ ਅਜੇ ਵਿੱਤੀ ਸੇਵਾ ਵਿਭਾਗ 'ਚ ਵਿਸ਼ੇਸ਼ ਸਕੱਤਰ ਸਨ।
ਆਦੇਸ਼ 'ਚ ਕਿਹਾ ਗਿਆ ਹੈ ਕਿ ਮੰਤਰੀਮੰਡਲ ਦੀ ਨਿਯੁਕਤੀ ਕਮੇਟੀ ਨੇ ਪਾਂਡਾ ਨੂੰ ਰਾਜੀਵ ਕੁਮਾਰ ਦੀ ਥਾਂ ਵਿੱਤੀ ਸੇਵਾ ਵਿਭਾਗ ਦਾ ਸਕੱਤਰ ਬਣਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ। ਰਾਜੀਵ ਕੁਮਾਰ ਇਸ ਮਹੀਨੇ ਦੇ ਅੰਤ 'ਚ ਰਿਟਾਇਰ ਹੋਣ ਜਾ ਰਹੇ ਹਨ।
ਇਸ ਦੇ ਇਲਾਵਾ ਰਾਜੀਵ ਬੰਸਲ ਨੂੰ ਏਅਰ ਇੰਡੀਆ ਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬਣਾਇਆ ਗਿਆ ਹੈ। ਬੰਸਲ 1988 ਬੈਚ ਦੇ ਨਾਗਾਲੈਂਡ ਕਾਡਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਅਧਿਕਾਰੀ ਹਨ। ਉਹ ਹੁਣ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਵਾਧੂ ਸਕੱਤਰ ਹਨ।


Aarti dhillon

Content Editor

Related News