ਸਾਬਕਾ RBI ਗਵਰਨਰ ਦੇ ਭਰਾ ਰਾਜਨ ਨੇ ਟਾਟਾ ਸਨਸ ਤੋਂ ਦਿੱਤਾ ਅਸਤੀਫਾ

Friday, Mar 16, 2018 - 02:47 PM (IST)

ਸਾਬਕਾ RBI ਗਵਰਨਰ ਦੇ ਭਰਾ ਰਾਜਨ ਨੇ ਟਾਟਾ ਸਨਸ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ—ਟਾਟਾ ਸਨਸ ਦੇ ਮੁੱਖ ਆਚਾਰਨੀਤੀ ਅਧਿਕਾਰੀ ਮੁਕੁੰਦ ਰਾਜਨ ਨੌਕਰੀ ਛੱਡ ਰਹੇ ਹਨ। ਉਨ੍ਹਾਂ ਨੇ ਆਪਣੇ ਅਹੁਤੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਖੁਦ ਦਾ ਕਾਰੋਬਾਰ ਕਰਨਗੇ। ਉਨ੍ਹਾਂ ਨੇ ਨਿੱਜੀ ਕਾਰਨਾਂ ਦੇ ਚੱਲਦੇ ਅਸਤੀਫਾ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ 31 ਮਾਰਚ ਨੂੰ ਅਹੁਦਾ ਛੱਡ ਦੇਣਗੇ। ਇਨ੍ਹਾਂ ਦੀ ਨਿਯੁਕਤੀ ਸਾਈਰਸ ਮਿਸਤਰੀ ਦੇ ਸਮੇਂ ਕੀਤੀ ਗਈ ਪਹਿਲੀ ਵੱਡੀ ਨਿਯੁਕਤੀ ਸੀ।
ਰਘੁਨਾਥ ਰਾਜਨ ਦੇ ਭਰਾ ਹਨ ਮੁਕੁੰਦ
49 ਸਾਲ ਦੇ ਡਾ ਰਾਜਨ ਇਸ ਤੋਂ ਪਹਿਲਾਂ ਟਾਟਾ ਟੈਲੀਸਰਵਿਸੇਜ਼ (ਮਹਾਰਾਸ਼ਟਰ) ਦੇ ਪ੍ਰਬੰਧ ਨਿਰਦੇਸ਼ਕ ਵੀ ਰਹਿ ਚੁੱਕੇ ਹਨ। ਉਹ 2013 'ਚ ਗਰੁੱਪ ਦੇ ਬੁਲਾਰੇ ਅਤੇ ਬ੍ਰਾਂਡ ਗਾਰਡੀਅਨ ਬਣਾਏ ਗਏ ਸਨ। ਰਾਜਨ ਟਾਟਾ ਸਨਸ 'ਚ 1990 ਤੋਂ ਕੰਮ ਕਰ ਰਹੇ ਸਨ। ਉਹ ਹਾਲ ਹੀ 'ਚ ਟਾਟਾ ਟੈਲੀਕਾਮ ਦੇ ਫਾਈਬਰ ਕਾਰੋਬਾਰ ਦੇ ਪ੍ਰਸਤਾਵਿਤ ਪ੍ਰਾਪਤੀ ਦੀਆਂ ਖਬਰਾਂ ਦੇ ਕਾਰਨ ਚਰਚਾ 'ਚ ਆਏ ਸਨ। ਰਾਜਨ ਟਾਟਾ ਸਨਸ 'ਚ ਟਾਟਾ ਆਪਰਚੁਨਿਟੀ ਫੰਡ ਦੇ ਮੈਨੇਜਿੰਗ ਪਾਰਟਨਰ ਅਤੇ ਟਾਟਾ ਸਨਸ ਦੀ ਗਰੁੱਪ ਐਕਜੀਕਿਊਟਿਵ ਕਾਊਂਸਿਲ 'ਚ ਵੀ ਸ਼ਾਮਲ ਸਨ। ਤੁਹਾਨੂੰ ਦੱਸ ਦੇਈਏ ਕਿ ਮੁਕੁੰਦ ਰਾਜਨ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਨਾਥ ਰਾਜਨ ਦੇ ਭਰਾ ਹਨ। 
ਇਨ੍ਹਾਂ ਦੇ ਨਾਲ ਕਰ ਚੁੱਕੇ ਹਨ ਕੰਮ
ਰਾਜਨ ਦੇ ਕੋਲ ਟਾਟਾ ਸਨਸ ਦੇ 3 ਚੇਅਰਮੈਨ ਦੇ ਨਾਲ ਕੰਮ ਕਰਨ ਦਾ ਅਨੁਭਵ ਹੈ। ਉਨ੍ਹਾਂ ਨੇ ਰਤਨ ਟਾਟਾ, ਸਾਈਰਸ ਮਿਸਤਰੀ ਅਤੇ ਐੱਨ ਚੰਦਰਸ਼ੇਖਰ ਦੇ ਨਾਲ ਕੰਮ ਕੀਤਾ ਹੈ। ਟਾਟਾ ਦੀਆਂ ਨਵੀਂਆਂ ਕੰਪਨੀਆਂ ਦੇ ਬੋਰਡ 'ਚੋਂ ਉਹ ਸਭ ਤੋਂ ਨੌਜਵਾਨ ਡਾਇਰੈਕਟਰ ਦੇ ਤੌਰ 'ਤੇ ਸ਼ਾਮਲ ਸਨ।


Related News