ਰੇਲਵੇ ਦੀ ''ਸਾਰਥੀ'' ਐਪ ਠੁਸ, ਨਹੀਂ ਬਣੀ ਯਾਤਰੀਆਂ ਦੀ ਸਾਥੀ
Sunday, Jul 16, 2017 - 11:01 AM (IST)

ਨਵੀਂ ਦਿੱਲੀ—ਰੇਲ , ਹਵਾਈ ਟਿਕਟ ਦੇ ਨਾਲ ਯਾਤਰੀਆਂ ਨੂੰ ਯਾਤਰਾ ਦੇ ਦੌਰਾਨ ਸਾਰੀ ਜਾਣਕਾਰੀ ਅਤੇ ਸੁਵਿਧਾਵਾਂ ਦੇਣ ਦੇ ਇਰਾਦੇ ਨਾਲ ਲਾਂਚ ਕੀਤੀ ਗਈ ' ਸਾਰਥੀ' ਐਪ ਦਾ ਫਿਲਹਾਲ ਯਾਤਰੀਆਂ ਨੂੰ ਸਾਥ ਨਹੀਂ ਮਿਲ ਰਿਹਾ। ਸ਼ੁੱਕਰਵਾਰ ਨੂੰ ਜਦੋਂ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਇਸ ਐਪ ਨੂੰ ਲਾਂਚ ਕੀਤਾ ਸੀ, ਤਾਂ ਉਨ੍ਹਾਂ ਨੇ ਇਸਦੀ ਬਹੁਤ ਤਾਰੀਫ ਕੀਤੀ ਸੀ, ਪਰ ਸ਼ਨੀਵਾਰ ਤੋਂ ਹੀ ਲੋਕਾਂ ਦੁਆਰਾ ਇਸ ਐਪ ਨੂੰ ਇਨਸਟਾਲ ਕਰਨ ਤੋਂ ਲੈ ਕੇ ਓਪਨ ਕਰਨ ਤੱਕ ਬਹੁਤ ਮਿਹਨਤ ਕਰਨੀ ਪਈ। ਇਨ੍ਹਾਂ ਲੋਕਾਂ ਵਿਚ ਵੀ ਕੁਝ ਹੀ ਕਾਮਯਾਬ ਹੋ ਸਕੇ। ਇਸ ਐਪ ਦੀ ਵਰਤੋਂ ਕਰਨ ਵਾਲਿਆਂ ਦੇ ਸੁਝਾਅ ਵੀ ਜ਼ਿਆਦਾ ਉਤਸਾਹਜਨਕ ਨਹੀਂ ਮਿਲੇ।
-ਰਜਿਸਟ੍ਰੇਸ਼ਨ ਵਿਚ ਪ੍ਰੇਸ਼ਾਨੀ
ਦਰਅਸਲ , ਇਹ ਐਪ ਡਾਊਨਲੋਡ ਤਾਂ ਹੁੰਦੀ ਹੈ , ਪਰ ਕੁਝ ਲੋਕਾਂ ਦੀ ਸ਼ਿਕਾਇਤ ਹੈ ਕਿ ਇਹ ਓਪਨ ਹੀ ਨਹੀਂ ਹੋ ਰਿਹੀ। ਜੇਕਰ ਕਿਸੇ ਦੀ ਓਪਨ ਹੋਈ ਵੀ, ਤਾਂ ਰਜਿਸਟ੍ਰੇਸ਼ਨ ਕਰਨ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਲੋਕ ਬਾਰ-ਬਾਰ ਇਸਦਾ ਰਜਿਸਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਖੁਦ ਨੂੰ ਪ੍ਰੋਸੇਸ ਕਰਨ ਵਿਚ ਅਨੇਬਲ ਟੂ ਪ੍ਰੋਸੇਸ ਦੱਸਦੀ ਰਹੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਸਨੂੰ ਡਾਊਨਲੋਡ ਕੀਤਾ, ਤਾਂ ਉਹ ਉਸ ਨੂੰ ਅਨਇੰਨਸਟਾਲ ਦਾ ਆਪਸ਼ਨ ਦਿਖਾਉਦੀ ਰਹੀ। ਕੁਝ ਲੋਕਾਂ ਨੇ ਸ਼ਨੀਵਾਰ ਨੂੰ ਹੀ ਇੰਸਟਾਲ ਕਰਨ ਤੋਂ ਲੈ ਕੇ ਰਜਿਸਟ੍ਰੇਸ਼ਨ ਕਰਨ ਵਿੱਚ ਕਾਮਯਾਬੀ ਪਾਈ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚਾਹੇ ਇਕ ਐਪ ਹੋਵੇ, ਪਰ ਜਦੋਂ ਉਹ ਉਸ ਵਿਚ ਜਾਂਦੇ ਹਨ ਤਾਂ ਫਿਰ ਤੋਂ ਉਨ੍ਹਾਂ ਨੂੰ ਹਰ ਸੁਵਿਧਾ ਲਈ ਅਲੱਗ ਤੋਂ ਡਾਊਨਲੋਡ ਕਰਨਾ ਪੈ ਰਿਹਾ ਹੈ, ਜਦਕਿ ਰੇਲਵੇ ਦਾ ਦਾਅਵਾ ਸੀ ਕਿ ਜਦੋਂ ਯਾਤਰੀਆਂ ਨੂੰ ਇਕ ਐਪ ਨਾਲ ਸਾਰੀ ਸੁਵਿਧਾਵਾਂ ਮਿਲਣਗੀਆਂ।
-ਐਪ ਦਾ ਕੀ ਫਾਇਦਾ ?
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਐਪ ਨੂੰ ਡਾਊਨਲੋਡ ਕਰਨ ਦੇ ਬਾਅਦ ਵੀ ਅੱਲਗ-ਅਲੱਗ ਸੁਵਿਧਾਵਾਂ ਦੇ ਲਈ ਫਿਰ ਤੋਂ ਐਪ ਨੂੰ ਡਾਊਨਲੋਡ ਕਰਨਾ ਪੈਣ, ਤਾਂ ਫਿਰ ਉਸਦਾ ਕੀ ਫਾਇਦਾ/ਡਾਊਨਲੋਡ ਕਰਨ ਦੇ ਬਾਅਦ ਯੂਜ਼ਰਸ ਨੇ ਆਪਣੀ ਜੋ ਸੁਝਾਅ ਦਿੱਤੇ ਹਨ, ਉਹ ਵੀ ਜ਼ਿਆਦਾ ਉਤਸਾਹਜਨਕ ਨਹੀਂ ਹੈ। ਕੁਝ ਲੋਕਾਂ ਦਾ ਕਹਿਣਾ ਸੀ ਕਿ ਰੇਲਵੇ ਨੇ ਇਸ ਐਪ 'ਤੇ ਪੈਸਾ ਖਰਚ ਕਰਨ ਪੈਸਾ ਬਰਬਾਦ ਹੀ ਕਿਆ ਹੈ।