ਰੇਲ ਮੰਡਲ ਦਾ ਦਾਅਵਾ: ਰੇਲਵੇ ''ਚ 25 ਫੀਸਦੀ ਭਰਤੀਆਂ ਨਿਯਮ ਅਨੁਸਾਰ ਨਹੀਂ

Monday, Dec 11, 2017 - 10:05 AM (IST)

ਰੇਲ ਮੰਡਲ ਦਾ ਦਾਅਵਾ: ਰੇਲਵੇ ''ਚ 25 ਫੀਸਦੀ ਭਰਤੀਆਂ ਨਿਯਮ ਅਨੁਸਾਰ ਨਹੀਂ

ਨਵੀਂ ਦਿੱਲੀ—ਰੇਲਵੇ ਕਰਮਚਾਰੀਆਂ ਦੀ ਭਰਤੀ ਨਾਲ ਜੁੜਿਆ ਇਕ ਵੱਡਾ ਖੁਲਾਸਾ ਹੋਇਆ ਹੈ। ਇਸ ਖੁਲਾਸੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰੇਲਵੇ 'ਚ ਕੰਮ ਕਰਨ ਵਾਲਿਆ ਦੀ ਕਰੀਬ 25 ਫੀਸਦੀ ਭਰਤੀ ਨਿਯਮ ਅਨੁਸਾਰ ਨਹੀਂ ਹੋਈ ਹੈ। ਇਹ ਗੱਲ ਅਧਿਕਾਰਿਕ ਅੰਕੜਿਆਂ 'ਤੇ ਕਹੀ ਗਈ ਹੈ। ਇਸ ਗੱਲ ਦੇ ਬਾਹਰ ਆਉਣ ਨਾਲ ਰੇਲ ਅਧਿਕਾਰੀਆਂ ਨੂੰ ਨਿਯਮਾਂ 'ਤੇ ਟਿਕੇ ਰਹਿਣ ਦੇ ਲਈ ਬਾਉਂਡ ਹੋਣਾ ਪੈ ਰਿਹਾ ਹੈ।
ਸੀ.ਐੱਮ.ਐੱਸ.ਦੁਆਰਾ ਹੁੰਦੀ ਹੈ ਭਰਤੀ
ਰੇਲ ਮੰਡਲ ਆਪਣੇ ਕਰਮਚਾਰੀਆਂ ਨੂੰ ਰੇਲਵੇ ਦੇ ਕੂ ਮੈਨੇਜਮੈਂਟ ਸਿਸਟਮ ( ਸੀ.ਐੱਮ.ਐੱਸ) ਦੇ ਜਰੀਏ ਭਰਤੀ ਕਰਦੇ ਹਨ। ਇਹ 89,000 ਕੰਮ ਕਰਨ ਵਾਲਿਆ ਮੈਂਬਰਾਂ ਦਾ ਡਾਟਾਬੇਸ ਹੈ, ਜੋ ਉਨ੍ਹਾਂ ਦੀ ਸਥਿਤੀ ਅਤੇ ਰੇਲ ਸੰਚਾਲਨਾਂ ਦੇ ਲਈ ਉਨ੍ਹਾਂ ਦੀ ਉਪਲਬਧਤਾ ਸਬੰਧੀ ਜਾਣਕਾਰੀ ਦਿੰਦਾ ਹੈ। ਸਿਰਫ 75 ਫੀਸਦੀ ਕਰਮਚਾਰੀਆਂ ਦੀ ਨਿਯਮਾਂ ਅਨੁਸਾਰ ਭਰਤੀ ਰੇਲਵੇ ਬੋਰਡ ਨੇ ਆਪਣੇ ਨਿਰਦੇਸ਼ 'ਚ ਕਿਹਾ ਹੈ ਕਿ ਰੇਲ ਮੰਡਲਾਂ ਦੁਆਰਾ ਔਸਤਨ 75 ਪ੍ਰਤੀਸ਼ਤ ਕਰਮਚਾਰੀ ਨਿਯਮਾ ਅਨੁਸਾਰ ਭਰਤੀ ਕੀਤੇ ਜਾਂਦੇ ਹਨ ਪਰ ਇਹ ਅੰਕੜਿਆਂ ਸੰਤੋਸ਼ਜਨਕ ਨਹੀਂ ਹੈ। ਪੱਤਰ 'ਚ ਬੋਰਡ ਨੇ ਇਸ ਗੱਲ 'ਤੇ ਚਿੰਤਾ ਜਤਾਈ ਕਿ ਰੇਲ ਚਾਲਕ, ਸਹਾਇਕ ਚਾਲਕ ਅਤੇ ਗਾਰਡ, ਜੋ ਰੇਲ ਸੰਚਾਲਨ ਦੇ ਮੁੱਲ ਸੰਚਾਲਨ ਦਲ ਦੇ ਮੈਂਬਰ ਹੁੰਦੇ ਹਨ, ਕਿ ਭਰਤੀ ਮੰਡਲ ਨਿਯਮਾ ਅਨੁਸਾਰ ਨਹੀਂ ਕਰਦੇ।
ਨਿਯਮਾਂ ਅਨੁਸਾਰ ਭਰਤੀਆਂ ਦੀ ਸੰਖਿਆ ਵਧੀ ਪਰ ਤਸੱਲੀਬਖਸ਼
ਬੋਰਡ ਨੂੰ ਅਜਿਹਾ ਲੱਗਦਾ ਹੈ ਕਿ ਇਹ ਯਾਤਰੀਆਂ ਦੀ ਸੁਰੱਖਿਆ ਦਾ ਸਵਾਲ ਹੈ, ਇਸ ਲਈ ਭਰਤੀ ਹੋਣ ਵਾਲੇ ਸਾਰੇ ਕਰਮਚਾਰੀਆਂ ਨੂੰ ਹਰ ਮਾਮਲੇ 'ਚ ਫਿਟ ਹੋਣਾ ਚਾਹੀਦਾ ਹੈ। ਇਸਦੇ ਲਈ ਉਨ੍ਹਾਂ ਨੇ ਸੀ.ਐੱਮ.ਐੱਸ. ਦੇ ਪਹਿਲੇ ਵਿਕਲਪ ਨੂੰ ਹੀ ਚੁਣ ਕੇ ਆਵੇਦਨ ਦੇਨਾ ਚਾਹੀਦਾ ਹੈ। ਹਾਲਾਂਕਿ ਬੋਰਡ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ 'ਫੇਚ ਐੱਸ 'ਤੇ ਰੂਲ' ਦੁਆਰਾ ਭਰਤੀਆਂ ਹੋਣ ਵਾਲਿਆਂ ਦੀ ਸੰਖਿਆ ਵਧੀ ਹੈ। ਫਿਰ ਵੀ ਇਹ ਹੁਣ ਤਸੱਲੀਬਖਸ਼ ਨਹੀਂ ਹੈ।


Related News