ਹਾੜੀ ਸੀਜ਼ਨ ''ਚ ਕਣਕ ਦਾ ਰਕਬਾ 340 ਲੱਖ ਹੈਕਟੇਅਰ ਤੋਂ ਵੱਧ, ਦਾਲਾਂ ਦਾ ਰਕਬਾ ਘੱਟ : ਸਰਕਾਰੀ ਅੰਕੜੇ

Saturday, Jan 20, 2024 - 01:00 PM (IST)

ਹਾੜੀ ਸੀਜ਼ਨ ''ਚ ਕਣਕ ਦਾ ਰਕਬਾ 340 ਲੱਖ ਹੈਕਟੇਅਰ ਤੋਂ ਵੱਧ, ਦਾਲਾਂ ਦਾ ਰਕਬਾ ਘੱਟ : ਸਰਕਾਰੀ ਅੰਕੜੇ

ਨਵੀਂ ਦਿੱਲੀ (ਭਾਸ਼ਾ) - ਕਣਕ ਦਾ ਕੁੱਲ ਰਕਬਾ ਫ਼ਸਲੀ ਸਾਲ 2023-24 (ਜੁਲਾਈ-ਜੂਨ) ਦੇ ਚਾਲੂ ਹਾੜੀ ਸੀਜ਼ਨ ਵਿਚ 340 ਲੱਖ ਹੈਕਟੇਅਰ ਤੋਂ ਪਾਰ ਹੈ। ਨਾਲ ਹੀ ਦਾਲਾਂ ਹੇਠ ਰਕਬਾ ਘਟ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਖੇਤੀਬਾੜੀ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਵਿਚ ਦਿੱਤੀ ਗਈ ਹੈ। ਅਕਤੂਬਰ ਦੇ ਮਹੀਨੇ ਵਿਚ ਸ਼ੁਰੂ ਹੋਈ ਹਾੜੀ (ਸਰਦੀਆਂ) ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਪੂਰੀ ਹੋ ਚੁੱਕੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਦੇ ਚੋਟੀ ਵਾਲੇ 3 ਸੂਬੇ ਹਨ, ਜਿਥੇ ਕਣਕ ਦੀ ਕਾਸ਼ਤ ਹੇਠ ਸਭ ਤੋਂ ਵੱਧ ਰਕਬਾ ਹੈ। 

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਮੰਤਰਾਲੇ ਦੇ ਤੇਜ਼ਾ ਅੰਕੜਿਆਂ ਅਨੁਸਾਰ ਮੌਜੂਦਾ ਹਾੜੀ ਸੀਜ਼ਨ ਵਿਚ 19 ਜਨਵਰੀ ਤੱਕ 340.08 ਲੱਖ ਹੈਕਟੇਅਰ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ, ਜਦਕਿ ਇਸ ਸਾਲ ਪਹਿਲਾਂ ਦੀ ਮਿਆਦ ਵਿਚ 337.50 ਲੱਖ ਹੈਕਟੇਅਰ ਵਿਚ ਬਿਜਾਈ ਕੀਤੀ ਗਈ ਸੀ। ਇਕ ਪਾਸੇ ਇਸ ਹਾੜੀ ਦੇ ਸੀਜ਼ਨ ਵਿਚ ਮੋਟੇ ਅਨਾਜਾ ਤੇ ਤੇਲ ਬੀਜਾਂ ਹੇਠ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਵੱਧ ਸੀ, ਜਦਕਿ ਦਾਲਾਂ ਅਤੇ ਝੋਨੇ ਹੇਠ ਰਕਬਾ ਘੱਟ ਸੀ। ਹਾੜੀ ਦੇ ਸੀਜ਼ਨ 2023-24 ਵਿਚ ਦਾਲਾਂ ਦੀ ਬਿਜਾਈ 155.13 ਲੱਖ ਹੈਕਟੇਅਰ ਵਿਚ ਹੋਈ ਹੈ, ਜੋ ਪਿਛਲੇ ਸਾਲ 162.66 ਲੱਖ ਹੈਕਟੇਅਰ ਤੋਂ ਘੱਟ ਹੈ। 

ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ

ਅੰਕੜੇ ਦੱਸਦੇ ਹਨ ਕਿ ਛੋਟੇ, ਉੜਦ ਅਤੇ ਮੂੰਗ ਦਾ ਰਕਬਾ ਘੱਟ ਰਿਹਾ। ਹਾਲਾਂਕਿ, ਮੌਜੂਦਾ ਹਾੜੀ ਸੀਜ਼ਨ ਵਿਚ ਹੁਣ ਤੱਕ ਦਾਲਾਂ ਹੇਠ ਰਕਬਾ 19.51 ਲੱਖ ਹੈਕਟੇਅਰ ਤੋਂ ਵੱਧ ਹੈ, ਜਦੋਂਕਿ ਇਕ ਸਾਲ ਪਹਿਲਾਂ ਦੀ ਮਿਆਦ ਵਿਚ ਇਹ 18.46 ਲੱਖ ਹੈਕਟੇਅਰ ਸੀ। ਝੋਨੇ ਹੇਠਲਾ ਰਕਬਾ ਵੀ ਘੱਟ ਕੇ 28.25 ਲੱਖ ਹੈਕਟੇਅਰ ਰਹਿ ਗਿਆ, ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 29.33 ਲੱਖ ਹੈਕਟੇਅਰ ਸੀ। ਅੰਕੜਿਆਂ ਅਨੁਸਾਰ ਮੌਜੂਦਾ ਹਾੜੀ ਸੀਜ਼ਨ ਵਿੱਚ ਹੁਣ ਤੱਕ ਮੋਟੇ ਅਨਾਜ ਹੇਠ ਕੁੱਲ ਰਕਬਾ 53.83 ਲੱਖ ਹੈਕਟੇਅਰ ਹੈ, ਜੋ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 50.77 ਲੱਖ ਹੈਕਟੇਅਰ ਸੀ। 

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਅੰਕੜੇ ਦਰਸਾਉਂਦੇ ਹਨ ਕਿ ਤੇਲ ਬੀਜਾਂ ਦੀ ਕਾਸ਼ਤ ਹੇਠ ਰਕਬਾ ਥੋੜ੍ਹਾ ਸੁਧਰ ਕੇ 109.88 ਲੱਖ ਹੈਕਟੇਅਰ ਹੋ ਗਿਆ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 108.82 ਲੱਖ ਹੈਕਟੇਅਰ ਸੀ। ਝੋਨੇ ਅਤੇ ਦਾਲਾਂ ਦੇ ਰਕਬੇ ਵਿੱਚ ਗਿਰਾਵਟ ਕਾਰਨ ਹਾੜੀ ਸੀਜ਼ਨ 2023-24 ਵਿੱਚ ਹੁਣ ਤੱਕ ਸਾਰੀਆਂ ਹਾੜੀ ਦੀਆਂ ਫ਼ਸਲਾਂ ਹੇਠ ਕੁੱਲ ਰਕਬਾ ਘਟ ਕੇ 687.18 ਲੱਖ ਹੈਕਟੇਅਰ ਰਹਿ ਗਿਆ ਹੈ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ ਇਹ 689.09 ਲੱਖ ਹੈਕਟੇਅਰ ਸੀ। ਕਣਕ ਤੋਂ ਇਲਾਵਾ ਹਾੜੀ ਦੀਆਂ ਹੋਰ ਫ਼ਸਲਾਂ ਦੀ ਬਿਜਾਈ ਲਗਭਗ ਮੁਕੰਮਲ ਹੋ ਚੁੱਕੀ ਹੈ। ਕੁਝ ਰਾਜਾਂ ਵੱਲੋਂ ਦੇਰੀ ਨਾਲ ਡੇਟਾ ਭੇਜਣ ਦੇ ਵੇਰਵਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬੀਜੇ ਗਏ ਰਕਬੇ ਦੇ ਅਪਡੇਟ ਕੀਤੇ ਅੰਕੜੇ ਦਿੰਦੇ ਹੋਏ ਹਫ਼ਤਾਵਾਰੀ ਡੇਟਾ ਜਾਰੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News