ਦਸੰਬਰ ''ਚ ਵੀ ਸਥਿਰ ਰਹਿ ਸਕਦੀ ਹੈ ਆਰ. ਬੀ. ਆਈ. ਦੀ ਨੀਤੀਗਤ ਦਰ : ਰਿਪੋਰਟ

Saturday, Oct 21, 2017 - 12:04 AM (IST)

ਦਸੰਬਰ ''ਚ ਵੀ ਸਥਿਰ ਰਹਿ ਸਕਦੀ ਹੈ ਆਰ. ਬੀ. ਆਈ. ਦੀ ਨੀਤੀਗਤ ਦਰ : ਰਿਪੋਰਟ

ਨਵੀਂ ਦਿੱਲੀ (ਏਜੰਸੀਆਂ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਨੀਤੀਗਤ ਦਰ ਦਸੰਬਰ 'ਚ ਵੀ ਸਥਿਰ ਰਹਿ ਸਕਦੀ ਹੈ। ਜਾਪਾਨ ਦੀ ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਨੋਮੁਰਾ ਨੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਹੈ ਕਿ ਅਕਤੂਬਰ ਬੈਠਕ ਦੇ ਮਿਨਟਸ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਦਸੰਬਰ ਦੀ ਬੈਠਕ 'ਚ ਵੀ ਵਿਆਜ ਦਰਾਂ ਘਟਣ ਦੀ ਉਮੀਦ ਨਹੀਂ ਹੈ। ਬਸ਼ਰਤੇ ਦੂਜੀ ਤਿਮਾਹੀ ਦੀ ਵਾਧੇ ਦੇ ਅੰਕੜੇ ਉਮੀਦ ਤੋਂ ਬਾਹਰ ਨਾ ਹੋਣ। ਨੋਮੁਰਾ ਨੇ ਆਪਣੇ ਖੋਜ ਰਿਪੋਰਟ 'ਚ ਲਿਖਿਆ ਹੈ ਕਿ ਭਾਰਤ ਦਾ ਆਰਥਿਕ ਵਿਕਾਸ ਮੱਠਾ ਪੈ ਗਿਆ ਹੈ ਅਤੇ ਅਕਤੂਬਰ 'ਚ ਪ੍ਰਚੂਨ ਮਹਿੰਗਾਈ ਵਧਣ ਦਾ ਖਦਸ਼ਾ ਹੈ।
ਨੋਮੁਰਾ ਨੇ ਅੱਗੇ ਕਿਹਾ ਕਿ ਕਮੇਟੀ ਦੇ ਮੈਂਬਰ ਰਵਿੰਦਰ ਢੋਲਕੀਆ ਦਰਾਂ 'ਚ ਕਮੀ ਦਾ ਪੱਖ ਲੈਣਗੇ, ਜਦੋਂ ਕਿ ਮਾਈਕਲ ਪਾਤਰਾ ਇਸ ਨੂੰ ਸਥਿਰ ਰੱਖਣ ਦੀ ਗੱਲ ਕਰਨਗੇ। ਬਾਕੀ ਹੋਰ 4 ਮੈਂਬਰਾਂ ਦੀ ਰਾਇ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਵਾਧੇ ਦਾ ਰੁਖ਼ ਕਿਵੇਂ ਹੁੰਦਾ ਹੈ।  ਰਿਪੋਰਟ 'ਚ ਕਿਹਾ ਗਿਆ ਕਿ ਢੋਲਕੀਆ ਅਤੇ ਪਾਤਰਾ ਦੇ ਦ੍ਰਿਸ਼ਟੀਕੋਣ 'ਚ ਵਿਚਾਰਾਂ 'ਤੇ ਵਖਰੇਵਾਂ ਕਾਇਮ ਰਹੇਗਾ। ਢੋਲਕੀਆ ਕਾਫ਼ੀ ਉੱਚੀਆਂ ਦਰਾਂ ਦਾ ਹਵਾਲਾ ਦੇ ਕੇ 40 ਆਧਾਰ ਅੰਕਾਂ ਦੀ ਕਟੌਤੀ ਦੀ ਵਕਾਲਤ ਕਰਨਗੇ, ਜਦੋਂ ਕਿ ਪਾਤਰਾ ਦਰ ਸਥਿਰ ਰੱਖਣ ਅਤੇ ਜ਼ਰੂਰਤ ਪੈਣ 'ਤੇ ਵਧਾ ਦੇਣ ਦੇ ਪੱਖ 'ਚ ਟਿਕੇ ਰਹਿਣਗੇ।


Related News