ਤਿਮਾਹੀ ਨਤੀਜੇ, ਰੁਪਏ ਦੀ ਚਾਲ ''ਤੇ ਹੋਵੇਗੀ ਨਿਵੇਸ਼ਕਾਂ ਦੀ ਨਜ਼ਰ
Sunday, Oct 07, 2018 - 03:34 PM (IST)

ਮੁੰਬਈ—ਲਗਾਤਾਰ ਪੰਜ ਹਫਤੇ ਦੀ ਗਿਰਾਵਟ ਨੂੰ ਝੱਲਣ ਵਾਲੇ ਘਰੇਲੂ ਸ਼ੇਅਰ ਬਾਜ਼ਾਰ ਅਗਲੇ ਹਫਤੇ ਸੰਸਾਰਕ ਉਥਲ-ਪੁਥਲ ਦੇ ਨਾਲ ਹੀ ਕੰਪਨੀਆਂ ਦੇ ਤਿਮਾਹੀ ਨਤੀਜੇ, ਭਾਰਤੀ ਮੁਦਰਾ ਦੀ ਚਾਲ, ਕੱਚੇ ਤੇਲ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ, ਆਰਥਿਕ ਅੰਕੜਿਆਂ ਅਤੇ ਰਾਜਨੀਤਿਕ ਸਰਗਰਮੀਆਂ ਦਾ ਅਸਰ ਦੇਖਣ ਨੂੰ ਮਿਲੇਗਾ। ਬੀਤੇ ਪੰਜ ਹਫਤੇ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 4,012.83 ਅੰਕ ਅਤੇ ਐੱਨ.ਐੱਸ.ਈ. ਦਾ ਨਿਫਟੀ 1,272.65 ਅੰਕ ਕਮਜ਼ੋਰ ਹੋਇਆ ਹੈ।
ਡਾਲਰ ਦੀ ਤੁਲਨਾ 'ਚ ਰੁਪਏ ਦੁਆਰਾ ਹੇਠਲੇ ਪੱਧਰ ਦਾ ਨਿੱਤ ਨਵਾਂ ਰਿਕਾਰਡ ਬਣਾਉਣ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਬਾਲ ਨਾਲ ਨਿਰਾਸ਼ ਨਿਵੇਸ਼ਕਾਂ ਦੀ ਬਿਕਵਾਲੀ ਦੇ ਦਬਾਅ 'ਚ ਸੈਂਸੈਕਸ ਬੀਤੇ ਹਫਤੇ 1,850.15 ਅੰਕ ਭਾਵ 5.1 ਫੀਸਦੀ ਫਿਸਲ ਕੇ ਸਾਢੇ ਚਾਰ ਮਹੀਨੇ ਦੇ ਹੇਠਲੇ ਪੱਧਰ 34,376.99 ਅੰਕ 'ਤੇ ਬੰਦ ਹੋਇਆ ਹੈ ਅਤੇ ਨਿਫਟੀ 614 ਅੰਕ ਭਾਵ 5.61 ਫੀਸਦੀ ਦਾ ਗੋਤਾ ਲਗਾ ਕੇ ਹਫਤਾਵਾਰ 'ਤੇ 10,316.45 ਅੰਕ 'ਤੇ ਆ ਗਿਆ ਹੈ।
ਪਿਛਲੇ ਹਫਤੇ ਦੇ ਦੌਰਾਨ ਦਿੱਗਜ ਕੰਪਨੀਆਂ ਦੀ ਤਰ੍ਹਾਂ ਛੋਟੀਆਂ ਅਤੇ ਮੋਟੀਆਂ ਕੰਪਨੀਆਂ ਨੂੰ ਭਾਰੀ ਬਿਕਵਾਲੀ ਝੱਲਣੀ ਪਈ। ਬੀ.ਐੱਸ.ਈ. ਦਾ ਮਿਡਕੈਪ 759.39 ਅੰਕ ਭਾਵ 5.14 ਫੀਸਦੀ ਡਿੱਗ ਕੇ 14,003.81 ਅੰਕ 'ਤੇ ਅਤੇ ਸਮਾਲਕੈਪ 590.42 ਅੰਕ ਭਾਵ 4.09 ਫੀਸਦੀ ਫਿਸਲ ਕੇ 13,840.26 ਅੰਕ 'ਤੇ ਬੰਦ ਹੋਇਆ ਹੈ। ਰੁਪਏ ਦੀ ਗਿਰਾਵਟ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇ ਕਾਰਨ ਚਾਲੂ ਖਾਤਾ ਵਧਣ ਦੇ ਖਦਸ਼ੇ ਤੋਂ ਪ੍ਰੇਸ਼ਾਨ ਨਿਵੇਸ਼ਕਾਂ ਨੂੰ ਉਮੀਦ ਸੀ ਕਿ ਰਿਜ਼ਰਵ ਬੈਂਕ ਮੌਜੂਦਾ ਹਾਲਾਤਾਂ 'ਚ ਕੋਈ ਠੋਸ ਕਦਮ ਚੁੱਕਣਗੇ ਪਰ ਸ਼ੁੱਕਰਵਾਰ ਨੂੰ ਮੌਦਰਿਕ ਨੀਤੀ ਕਮੇਟੀ ਦੀ ਸਮੀਖਿਆ ਮੀਟਿੰਗ ਦੇ ਨਤੀਜੇ ਨਾਲ ਉਨ੍ਹਾਂ ਨੂੰ ਭਾਰੀ ਨਿਰਾਸ਼ਾ ਹੋਈ। ਕਮੇਟੀ ਨੇ ਨੀਤੀਗਤ ਦਰਾਂ ਨੂੰ ਯਥਾਵਤ ਰੱਖਣ ਦਾ ਐਲਾਨ ਕੀਤਾ ਹੈ। ਬਾਜ਼ਾਰ 'ਚ ਅਮਰੀਕੀ ਅਤੇ ਆਰਥਿਕ ਨੀਤੀਆਂ ਨੂੰ ਲੈ ਕੇ ਵੀ ਖਦਸ਼ੇ ਹਨ।
ਨਿਵੇਸ਼ਕਾਂ ਦੀ ਨਜ਼ਰ ਅਗਲੇ ਹਫਤੇ ਕੰਪਨੀਆਂ ਦੇ ਤਿਮਾਹੀ ਨਤੀਜੇ, ਸੰਸਾਰਕ ਸੰਕੇਤਾਂ, ਆਰਥਿਕ ਅੰਕੜਿਆਂ, ਰੁਪਏ ਦੀ ਚਾਲ ਦੇ ਨਾਲ ਅਰਥਵਿਵਸਥਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਰਿਜ਼ਰਵ ਬੈਂਕ ਅਤੇ ਸਰਕਾਰ ਦੇ ਕਦਮਾਂ 'ਤੇ ਵੀ ਰਹੇਗੀ। ਕੱਚੇ ਤੇਲ 'ਚ ਉਛਾਲ ਅਤੇ ਭਾਰਤੀ ਮੁਦਰਾ ਦੀ ਗਿਰਾਵਟ ਨੂੰ ਝੱਲਣ ਵਾਲੇ ਸ਼ੇਅਰ ਬਾਜ਼ਾਰ 'ਤੇ ਹੁਣ ਰਾਜਨੀਤਿਕ ਸਰਗਰਮੀਆਂ ਦਾ ਵੀ ਅਸਰ ਦੇਖਣ ਨੂੰ ਮਿਲੇਗਾ। ਚੋਣ ਕਮਿਸ਼ਨ ਨੇ ਪਿਛਲੇ ਸ਼ਨੀਵਾਰ ਨੂੰ ਦੇਸ਼ ਦੇ ਪੰਜ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਮਿਜ਼ੋਰਮ ਅਤੇ ਛੱਡੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸਾਰੇ ਸੂਬਿਆਂ 'ਚ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਣੀ ਹੈ।