QR ਕੋਡ ਕੰਮ ਕਰਦੇ ਰਹਿਣਗੇ, ਵਪਾਰੀਆਂ ਨੂੰ ਕੋਈ ਹੋਰ ਵਿਕਲਪ ਲੱਭਣ ਦੀ ਲੋੜ ਨਹੀਂ : Paytm
Wednesday, Feb 14, 2024 - 12:36 PM (IST)
ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰ ਰਹੇ ਪੇਟੀਐੱਮ ਪੇਮੈਂਟਸ ਬੈਂਕ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। RBI ਨੇ 29 ਫਰਵਰੀ ਤੋਂ ਪੇਮੈਂਟਸ ਬੈਂਕ 'ਤੇ ਜਮ੍ਹਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਪੇਟੀਐੱਮ ਦੀ ਵਰਤੋਂ ਕਰਨ ਵਾਲੇ ਵਪਾਰੀ ਮੁਸੀਬਤ ਵਿੱਚ ਹਨ। ਇਸੇ ਡਰ ਕਾਰਨ ਲੋਕ ਹੌਲੀ-ਹੌਲੀ ਹੋਰ ਵਿਕਲਪਾਂ ਦੀ ਭਾਲ ਕਰ ਰਹੇ ਹਨ। ਅਜਿਹੇ 'ਚ Paytm ਨੇ ਕਿਹਾ ਕਿ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। Paytm ਦੇ QR ਕੋਡ 29 ਫਰਵਰੀ ਤੋਂ ਬਾਅਦ ਵੀ ਕੰਮ ਕਰਦੇ ਰਹਿਣਗੇ। Paytm ਵਪਾਰੀਆਂ ਨੂੰ ਕੋਈ ਹੋਰ ਵਿਕਲਪ ਲੱਭਣ ਦੀ ਹੁਣ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਕੰਪਨੀ ਨੇ ਕਿਹਾ ਕਿ Paytm ਦੇ QR ਤੋਂ ਇਲਾਵਾ ਸਾਊਂਡ ਬਾਕਸ ਅਤੇ ਕਾਰਡ ਮਸ਼ੀਨਾਂ ਵੀ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਦੀਆਂ ਰਹਿਣਗੀਆਂ। RBI ਨੇ 31 ਜਨਵਰੀ ਨੂੰ ਪੇਮੈਂਟਸ ਬੈਂਕ ਦੇ ਖ਼ਿਲਾਫ਼ ਸਖ਼ਤ ਫ਼ੈਸਲਾ ਸੁਣਾਇਆ ਸੀ। ਇਸ ਕਾਰਨ ਬਾਜ਼ਾਰ 'ਚ ਲੋਕ ਪੇਟੀਐੱਮ ਦੀਆਂ ਮਸ਼ੀਨਾਂ ਅਤੇ ਕਿਊਆਰ ਕੋਡ 'ਤੇ ਵੀ ਸ਼ੱਕ ਕਰ ਰਹੇ ਹਨ। ਕੰਪਨੀ ਨੂੰ ਰੋਜ਼ਾਨਾ ਨਵੇਂ-ਨਵੇਂ ਝਟਕੇ ਲੱਗਦੇ ਰਹਿੰਦੇ ਹਨ। ਹਾਲ ਹੀ 'ਚ ਪੇਮੈਂਟਸ ਬੈਂਕ ਦੀ ਸੁਤੰਤਰ ਨਿਰਦੇਸ਼ਕ ਮੰਜੂ ਅਗਰਵਾਲ ਨੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)
Paytm ਨੇ ਕਿਹਾ ਕਿ ਜੇਕਰ ਵਪਾਰੀ ਦਾ ਖਾਤਾ ਪੇਮੈਂਟ ਬੈਂਕ 'ਚ ਹੈ ਤਾਂ ਉਸ ਨੂੰ ਕਿਸੇ ਹੋਰ ਬੈਂਕ ਨਾਲ ਲਿੰਕ ਕਰ ਦਿੱਤਾ ਜਾਵੇਗਾ। ਬੈਂਕ ਦੀ ਚੋਣ ਕਰਦੇ ਸਮੇਂ ਉਹ ਆਪਣੀ ਤਰਜੀਹ ਵੀ ਦੱਸ ਸਕਦਾ ਹੈ। ਇਸ ਨਾਲ QR ਕੋਡ ਰਾਹੀਂ ਉਨ੍ਹਾਂ ਦੇ ਪੈਸੇ ਬਿਨਾਂ ਕਿਸੇ ਸਮੱਸਿਆ ਦੇ ਆਉਂਦੇ ਰਹਿਣਗੇ। ਸੋਮਵਾਰ ਨੂੰ ਹੀ ਐਕਸਿਸ ਬੈਂਕ ਨੇ ਪੇਟੀਐੱਮ ਨਾਲ ਕੰਮ ਕਰਨ ਦੀ ਇੱਛਾ ਜਤਾਈ ਸੀ। ਬੈਂਕ ਦੇ ਐੱਮਡੀ ਅਤੇ ਸੀਈਓ ਅਮਿਤਾਭ ਚੌਧਰੀ ਨੇ ਕਿਹਾ ਸੀ ਕਿ ਜੇਕਰ ਆਰਬੀਆਈ ਮਨਜ਼ੂਰੀ ਦਿੰਦਾ ਹੈ ਤਾਂ ਐਕਸਿਸ ਬੈਂਕ ਪੇਟੀਐੱਮ ਨਾਲ ਕੰਮ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ HDFC ਬੈਂਕ ਨੇ ਵੀ ਅਜਿਹੀ ਹੀ ਇੱਛਾ ਜ਼ਾਹਰ ਕੀਤੀ ਸੀ।
ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8