ਪੁਤਿਨ ਦਾ ਮਾਸਟਰ ਸਟ੍ਰੋਕ, 5000 ਰੂਬਲ ਉੱਤੇ ਤੈਅ ਕੀਤੀ ਸੋਨੇ ਦੀ ਪ੍ਰਤੀ ਔਂਸ ਕੀਮਤ

Friday, Apr 01, 2022 - 12:09 PM (IST)

ਪੁਤਿਨ ਦਾ ਮਾਸਟਰ ਸਟ੍ਰੋਕ, 5000 ਰੂਬਲ ਉੱਤੇ ਤੈਅ ਕੀਤੀ ਸੋਨੇ ਦੀ ਪ੍ਰਤੀ ਔਂਸ ਕੀਮਤ

ਨਵੀਂ ਦਿੱਲੀ (ਵਿਸ਼ੇਸ਼) - ਅਮਰੀਕਾ ਅਤੇ ਪੱਛਮੀ ਦੇਸ਼ਾਂ ਵੱਲੋਂ ਰੂਸ ਉੱਤੇ ਲਾਈਆਂ ਆਰਥਿਕ ਪਾਬੰਦੀਆਂ ਦਾ ਜਵਾਬ ਦੇਣ ਲਈ ਰੂਸ ਦੇ ਕੇਂਦਰੀ ਬੈਂਕ ਨੇ ਸੋਨੇ ਦੀਆਂ ਕੀਮਤਾਂ ਨੂੰ ਆਪਣੀ ਕਰੰਸੀ ਰੂਬਲ ਦੇ ਨਾਲ ਜੋੜ ਦਿੱਤਾ ਹੈ।

ਕੇਂਦਰੀ ਬੈਂਕ ਨੇ ਸੋਨੇ ਦੀ ਖਰੀਦ ਲਈ 5000 ਰੂਬਲ ਪ੍ਰਤੀ ਗ੍ਰਾਮ ਦਾ ਭਾਅ ਤੈਅ ਕੀਤਾ ਹੈ। ਇਸ ਦਾ ਮਤਲਬ ਹੈ ਕਿ ਰੂਸ ਵਿਚ ਸੋਨੇੇ ਦੀ ਕੀਮਤ 1600 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਬੈਠੇਗੀ, ਜਦੋਂਕਿ ਅਮਰੀਕਾ ਵਿਚ ਸੋਨੇ ਦੀ ਪ੍ਰਤੀ ਔਂਸ ਕੀਮਤ 1949 ਡਾਲਰ ਹੈ।

ਇਹ ਵੀ ਪੜ੍ਹੋ :  ਸੇਬੀ ਨੇ ਨਿਵੇਸ਼ਕਾਂ ਦੇ ਹਿੱਤਾਂ ਦੀ ਸੁਰੱਖਿਆ ਲਈ CIS ਦੇ ਨਿਯਮਾਂ ’ਚ ਕੀਤੀ ਸੋਧ

ਇਸ ਤੋਂ ਪਹਿਲਾਂ ਰੂਸ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਆਪਣਾ ਤੇਲ ਅਤੇ ਗੈਸ ਸਿਰਫ ਰੂਬਲ ਵਿਚ ਹੀ ਖਰੀਦੇਗਾ ਕਿਉਂਕਿ ਉਸ ਦੇ ਉੱਤੇ ਲੱਗੀਆਂ ਆਰਥਿਕ ਪਾਬੰਦੀਆਂ ਦੌਰਾਨ ਉਹ ਡਾਲਰ ਅਤੇ ਹੋਰ ਕਰੰਸੀਆਂ ਵਿਚ ਕਾਰੋਬਾਰ ਨਹੀਂ ਕਰ ਸਕਦਾ।

ਸੋਨੇ ਦੀਆਂ ਕੀਮਤਾਂ ਨੂੰ ਰੂਬਲ ਦੇ ਨਾਲ ਜੋੜਨ ਨਾਲ ਪੱਛਮੀ ਦੇਸ਼ਾਂ ਨੂੰ ਰੂਸ ਤੋਂ ਤੇਲ ਅਤੇ ਗੈਸ ਖਰੀਦਣ ਲਈ ਰੂਬਲ ਜੁਟਾਉਣ ਪੈਣਗੇ। ਇਸ ਨਾਲ ਰੂਬਲ ਦੀ ਮੰਗ ਵਧੇਗੀ ਅਤੇ ਰੂਸ ਦੀ ਕਰੰਸੀ ਮਜ਼ਬੂਤ ਹੋਵੇਗੀ ਅਤੇ ਉਨ੍ਹਾਂ ਨੂੰ ਸੋਨੇ ਦੇ ਰੂਪ ਵਿਚ ਅਦਾਇਗੀ ਕਰਨੀ ਪਵੇਗੀ, ਜਿਸ ਨਾਲ ਰੂਸ ਦਾ ਗੋਲਡ ਰਿਜ਼ਰਵ ਵਧੇਗਾ। ਰੂਸ ਦੇ ਕੇਂਦਰੀ ਬੈਂਕ ਵੱਲੋਂ ਤੈਅ ਕੀਤੇ ਸੋਨੇ ਦੇ ਇਸ ਭਾਅ ਕਾਰਨ ਰੂਸ ਦੇ ਬੈਂਕ ਵੀ ਆਪਣੇ ਕੇਂਦਰੀ ਬੈਂਕ ਨੂੰ ਸੋਨਾ ਵੇਚਣਗੇ ਕਿਉਂਕਿ ਰੂਸ ਦਾ ਸੋਨਾ ਦੇਸ਼ ਦੇ ਬਾਹਰ ਵਿਕਣਾ ਮੁਸ਼ਕਲ ਹੈ।

ਇਸ ਕਦਮ ਨਾਲ ਵੀ ਰੂਸ ਦੀ ਕਰੰਸੀ ਨੂੰ ਮਜ਼ਬੂਤੀ ਮਿਲੇਗੀ । ਜੇਕਰ ਰੂਸ ਦਾ ਇਹ ਦਾਅ ਕੰਮ ਕਰ ਗਿਆ ਤਾਂ ਆਪਣੀ ਯੋਜਨਾ ਤਹਿਤ ਰੂਸ ਆਪਣੀ ਕਰੰਸੀ ਨੂੰ ਗੋਲਡ ਸਟੈਂਡਰਡ ਦੇ ਨਾਲ ਜੋੜ ਦੇਵੇਗਾ ਅਤੇ ਰੂਸ ਲਈ ਸੋਨਾ ਕਾਰੋਬਾਰ ਦਾ ਦੂਜਾ ਵੱਡਾ ਮਾਧਿਅਮ ਬਣ ਜਾਵੇਗਾ। ਇਸ ਨਾਲ ਅਮਰੀਕਾ ਦਾ ਡਾਲਰ ਕਮਜ਼ੋਰ ਹੋਵੇਗਾ।

ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਮਹਿੰਗਾਈ ਭੱਤੇ ਦੀ ਦਰ ’ਚ ਕੀਤਾ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 

 

 


author

Harinder Kaur

Content Editor

Related News