ਪੰਜਾਬ ਦੀ ਇੰਡਸਟਰੀ ਹੋਈ ਨਿਰਾਸ਼, ਬਜਟ 'ਚ ਨਹੀਂ ਮਿਲੀ ਵੱਡੀ ਰਾਹਤ

Tuesday, Feb 19, 2019 - 10:29 AM (IST)

ਪੰਜਾਬ ਦੀ ਇੰਡਸਟਰੀ ਹੋਈ ਨਿਰਾਸ਼, ਬਜਟ 'ਚ ਨਹੀਂ ਮਿਲੀ ਵੱਡੀ ਰਾਹਤ

ਚੰਡੀਗੜ੍ਹ— ਪੰਜਾਬ ਸਰਕਾਰ ਦੇ ਬਜਟ ਨਾਲ ਇੰਡਸਟਰੀ ਖੁਸ਼ ਨਹੀਂ ਹੈ। ਕਾਰੋਬਾਰੀਆਂ ਨੂੰ ਉਮੀਦ ਸੀ ਕਿ ਇਸ ਬਜਟ 'ਚ ਇੰਡਸਟਰੀ ਨੂੰ ਕੁਝ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇਗਾ, ਜਿਸ ਨਾਲ ਪੰਜਾਬ 'ਚ ਛੋਟੇ ਕਾਰੋਬਾਰੀਆਂ ਨੂੰ ਰਾਹਤ ਮਿਲੇਗੀ ਪਰ ਇਸ ਦੀ ਬਜਾਏ ਨਿਰਾਸ਼ਾ ਹੱਥ ਲੱਗੀ ਹੈ।

ਇੰਡਸਟਰੀ ਦਾ ਕਹਿਣਾ ਹੈ ਕਿ ਦਾ ਕਹਿਣਾ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਹਨ, ਉਨ੍ਹਾਂ ਨੂੰ ਆਸ ਸੀ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਛੋਟੇ ਕਾਰੋਬਾਰੀਆਂ ਨੂੰ ਰਾਹਤ ਦੇਵੇਗੀ ਪਰ ਸਰਕਾਰ ਨੇ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।ਪੈਟਰੋਲ ਦੀ ਕੀਮਤ 5 ਰੁਪਏ ਘੱਟ ਕਰਨਾ ਚੰਗਾ ਕਦਮ ਹੈ ਪਰ ਡੀਜ਼ਲ 'ਚ 1 ਰੁਪਏ ਦੀ ਕਟੌਤੀ ਨਾਲ ਇੰਡਸਟਰੀ ਲਈ ਕੋਈ ਵੱਡੀ ਰਾਹਤ ਨਹੀਂ ਹੈ।
ਇੰਡਸਟਰੀ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਬਜਟ ਭਾਸ਼ਣ ਸੁਣਨ ਮਗਰੋਂ ਕਿਹਾ ਕਿ ਸਰਕਾਰ ਨੇ ਬਜਟ 'ਚ ਈ-ਵੇਅ ਬਿੱਲ ਦੀ ਲਿਮਟ 50 ਹਜ਼ਾਰ ਤੋਂ ਇਕ ਲੱਖ ਰੁਪਏ ਕਰਨ ਦੀ ਗੱਲ ਕਹੀ ਹੈ, ਜੋ ਸਿਰਫ ਟੈਕਸਟਾਈਲ ਤੇ ਯਾਰਨ ਲਈ ਹੋਈ ਹੈ। ਇਸ ਦੇ ਇਲਾਵਾ ਹੋਰ ਇੰਡਸਟਰੀ ਲਈ ਇਹ ਲਿਮਟ 50 ਹਜ਼ਾਰ ਰੁਪਏ ਹੀ ਹੈ। ਇਸ ਨਾਲ ਵੀ ਕੋਈ ਵੱਡੀ ਰਾਹਤ ਨਹੀਂ ਹੈ।

ਉੱਥੇ ਹੀ ਇੰਡਸਟਰੀ ਨੂੰ ਬਿਜਲੀ ਬਿੱਲਾਂ 'ਚ ਰਾਹਤ ਦੇਣ ਲਈ ਸਰਕਾਰ ਨੇ 1500 ਕਰੋੜ ਰੁਪਏ ਦੀ ਗੱਲ ਕਹੀ ਹੈ, ਜਦੋਂਕਿ ਸਬਸਿਡੀ ਦੇ ਬਾਵਜੂਦ ਕਾਰੋਬਾਰੀਆਂ ਨੂੰ ਬਿਜਲੀ 9 ਤੋਂ 12 ਰੁਪਏ ਦਿੱਤੀ ਜਾ ਰਹੀ ਹੈ।ਜੇਕਰ ਸਰਕਾਰ 5 ਰੁਪਏ ਯੂਨਿਟ ਬਿਜਲੀ ਦੇਣਾ ਚਾਹੁੰਦੀ ਹੈ ਤਾਂ ਬਜਟ 'ਚ 3500 ਕਰੋੜ ਰੁਪਏ ਰੱਖਣੇ ਚਾਹੀਦੇ ਸਨ।ਇੰਡਸਟਰੀ ਦਾ ਕਹਿਣਾ ਹੈ ਕਿ ਵੈਟ ਰਿਫੰਡ ਦੇ ਹਜ਼ਾਰ ਕਰੋੜ ਅਜੇ ਵੀ ਸਰਕਾਰ ਵੱਲ ਖੜੇ ਹਨ ਪਰ ਬਜਟ 'ਚ ਇਸ ਰਾਸ਼ੀ ਦੇ ਭੁਗਤਾਨ ਲਈ ਕੋਈ ਵਿਵਸਥਾ ਨਹੀਂ ਕੀਤੀ ਗਈ। ਇੰਡਸਟਰੀ ਦਾ ਕਹਿਣਾ ਹੈ ਕਿ ਸਿਰਫ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਨਾਲ ਕੰਮ ਨਹੀਂ ਹੋਵੇਗਾ। ਸਰਕਾਰ ਨੂੰ ਇਸ ਲਈ ਬਹੁਤ ਕੁਝ ਕਰਨਾ ਹੋਵੇਗਾ।


Related News