3 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਚਮਕੀ, ਜਾਣੋ ਕੀ ਹੈ ਅੱਜ ਦਾ ਭਾਅ
Saturday, Aug 30, 2025 - 12:10 PM (IST)

ਬਿਜ਼ਨੈੱਸ ਡੈਸਕ- ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਅਨੁਸਾਰ ਹਫ਼ਤੇ ਭਰ ਦੇ ਕਾਰੋਬਾਰ ਤੋਂ ਬਾਅਦ 10 ਗ੍ਰਾਮ 24 ਕੈਰੇਟ ਸੋਨਾ 3,030 ਰੁਪਏ ਵਧ ਕੇ 1,02,388 ਰੁਪਏ 'ਤੇ ਪਹੁੰਚ ਗਿਆ। ਪਿਛਲੇ ਹਫ਼ਤੇ ਸ਼ੁੱਕਰਵਾਰ (22 ਅਗਸਤ) ਨੂੰ ਇਹ 99,358 ਰੁਪਏ ਸੀ। ਉੱਥੇ ਹੀ ਚਾਂਦੀ ਦੀ ਕੀਮਤ ਵੀ 3,666 ਰੁਪਏ ਵਧ ਕੇ 1,17,572 ਰੁਪਏ ਪ੍ਰਤੀ ਕਿਲੋ ਸੀ। ਇਸ ਸਮੇਂ ਸੋਨਾ ਅਤੇ ਚਾਂਦੀ ਦੋਵੇਂ ਹੀ ਆਲ ਟਾਈਮ ਹਾਈ 'ਤੇ ਹਨ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬੰਦ ਹੋ ਜਾਵੇਗਾ Paytm UPI? ਕੰਪਨੀ ਨੇ ਦਿੱਤਾ ਵੱਡਾ ਅਪਡੇਟ
31 ਦਸੰਬਰ 2024 ਨੂੰ 10 ਗ੍ਰਾਮ ਸੋਨਾ 76,162 ਰੁਪਏ ਦਾ ਸੀ। ਹੁਣ ਤੱਕ ਇਹ 26,226 ਰੁਪਏ ਯਾਨੀ 34.43 ਫੀਸਦੀ ਮਹਿੰਗਾ ਹੋ ਚੁੱਕਿਆ ਹੈ। ਚਾਂਦੀ ਇਸੇ ਮਿਆਦ ਚ 31,555 ਰੁਪਏ ਯਾਨੀ 36.68 ਫੀਸਦੀ ਮਹਿੰਗੀ ਹੋਈ ਹੈ। ਪਿਛਲੇ ਸਾਲ ਦੇ ਅੰਤ ਚ ਇਸ ਦੀ ਕੀਮਤ 86,017 ਰੁਪਏ ਪ੍ਰਤੀ ਕਿਲੋ ਸੀ। ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਅਮਰੀਕਾ 'ਚ ਟੈਰਿਫ ਅਤੇ ਵਧਦੇ ਜਿਓਪਾਲਿਟਿਕਲ ਤਣਾਅ ਕਾਰਨ ਸੋਨੇ ਦੀ ਮੰਗ ਮਜ਼ਬੂਤ ਹੋ ਰਹੀ ਹੈ। ਅਜਿਹੇ 'ਚ ਇਸ ਸਾਲ ਸੋਨਾ 1,04,000 ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ, ਜਦੋਂ ਕਿ ਚਾਂਦੀ 1,30,000 ਪ੍ਰਤੀ ਕਿਲੋ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8