SBI ਤੋਂ ਬਾਅਦ ਹੁਣ ਬੈਂਕ ਆਫ ਇੰਡੀਆ ਨੇ ਵੀ ਅਨਿਲ ਅੰਬਾਨੀ ’ਤੇ ਲਾਇਆ ‘ਫਰਾਡ’ ਦਾ ਠੱਪਾ

Monday, Aug 25, 2025 - 11:51 AM (IST)

SBI ਤੋਂ ਬਾਅਦ ਹੁਣ ਬੈਂਕ ਆਫ ਇੰਡੀਆ ਨੇ ਵੀ ਅਨਿਲ ਅੰਬਾਨੀ ’ਤੇ ਲਾਇਆ ‘ਫਰਾਡ’ ਦਾ ਠੱਪਾ

ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਟੇਟ ਬੈਂਕ ਤੋਂ ਬਾਅਦ ਬੈਂਕ ਆਫ ਇੰਡੀਆ ਨੇ ਵੀ ਦੀਵਾਲੀਆ ਹੋ ਚੁੱਕੀ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਕਰਜ਼ਾ ਖਾਤੇ ਨੂੰ ਧੋਖਾਦੇਹੀ ਵਾਲਾ ਐਲਾਨ ਕੀਤਾ ਹੈ ਅਤੇ ਇਸ ਮਾਮਲੇ ’ਚ ਕੰਪਨੀ ਦੇ ਸਾਬਕਾ ਡਾਇਰੈਕਟਰ ਅਨਿਲ ਅੰਬਾਨੀ ਦਾ ਨਾਂ ਵੀ ਲਿਆ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਬੈਂਕ ਆਫ ਇੰਡੀਆ (ਬੀ. ਓ. ਆਈ.) ਨੇ 2016 ’ਚ ਕਥਿਤ ਤੌਰ ’ਤੇ ਪੈਸੇ ਦੇ ਹੇਰ-ਫੇਰ ਦਾ ਹਵਾਲਾ ਦਿੱਤਾ ਹੈ।

ਇਹ ਵੀ ਪੜ੍ਹੋ :     ਕੇਂਦਰ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ, ਜਾਣੋ ਕਿੰਨੀ ਹੋਵੇਗੀ ਫ਼ੀਸ

ਜਨਤਕ ਖੇਤਰ ਦੇ ਬੈਂਕ ਬੀ. ਓ. ਆਈ. ਨੇ ਅਗਸਤ-2016 ’ਚ ਰਿਲਾਇੰਸ ਕਮਿਊਨੀਕੇਸ਼ਨਜ਼ ਨੂੰ ਉਸ ਦੇ ਚਾਲੂ ਪੂੰਜੀਗਤ ਖਰਚ ਅਤੇ ਸੰਚਾਲਨ ਖਰਚ ਅਤੇ ਮੌਜੂਦਾ ਦੇਣਦਾਰੀਆਂ ਦੇ ਭੁਗਤਾਨ ਲਈ 700 ਕਰੋਡ਼ ਰੁਪਏ ਦਾ ਕਰਜ਼ਾ ਦਿੱਤਾ ਸੀ । ਰਿਲਾਇੰਸ ਕਮਿਊਨੀਕੇਸ਼ਨਜ਼ (ਆਰ. ਕਾਮ.) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਬੈਂਕ ਦੇ ਪੱਤਰ ਬਾਰੇ ਦੱਸਿਆ ਹੈ।

ਇਹ ਵੀ ਪੜ੍ਹੋ :     ਸੋਨਾ 665 ਰੁਪਏ ਡਿੱਗਾ ਤੇ ਚਾਂਦੀ ਵੀ 1,027 ਰੁਪਏ ਟੁੱਟੀ, ਜਾਣੋ 24K-22K Gold ਦੀ ਕੀਮਤ

ਇਸ ਅਨੁਸਾਰ ਅਕਤੂਬਰ 2016 ’ਚ ਜਾਰੀ ਕੀਤੀ ਮਨਜ਼ੂਰ ਰਾਸ਼ੀ ਦਾ ਅੱਧਾ ਹਿੱਸਾ ਇਕ ਮਿਆਦ ਜਮ੍ਹਾ ’ਚ ਨਿਵੇਸ਼ ਕੀਤਾ ਗਿਆ ਸੀ, ਜਿਸ ਦੀ ਮਨਜ਼ੂਰੀ ਪੱਤਰ ਅਨੁਸਾਰ ਆਗਿਆ ਨਹੀਂ ਸੀ।

ਇਹ ਵੀ ਪੜ੍ਹੋ :     122 ਕਰੋੜ ਰੁਪਏ ਦਾ ਇਕ ਹੋਰ ਵੱਡਾ ਬੈਂਕ ਘਪਲਾ ; ਬੈਂਕ ਦੇ ਚੇਅਰਮੈਨ ਤੇ ਪਤਨੀ ਸਮੇਤ ਕਈ ਦੋਸ਼ੀ ਭੱਜੇ ਵਿਦੇਸ਼

ਆਰ. ਕਾਮ. ਨੇ ਕਿਹਾ ਕਿ ਉਸ ਨੂੰ 22 ਅਗਸਤ ਨੂੰ ਬੈਂਕ ਆਫ ਇੰਡੀਆ ਵੱਲੋਂ 8 ਅਗਸਤ ਦਾ ਇਕ ਪੱਤਰ ਮਿਲਿਆ ਹੈ, ਜਿਸ ’ਚ ਬੈਂਕ ਵੱਲੋਂ ‘ਕੰਪਨੀ, ਅਨਿਲ ਧੀਰਜਲਾਲ ਅੰਬਾਨੀ (ਕੰਪਨੀ ਦੇ ਪ੍ਰਮੋਟਰ ਅਤੇ ਸਾਬਕਾ ਡਾਇਰੈਕਟਰ) ਅਤੇ ਮੰਜਰੀ ਅਸ਼ੋਕ ਕੱਕੜ (ਕੰਪਨੀ ਦੇ ਸਾਬਕਾ ਡਾਇਰੈਕਟਰ) ਦੇ ਕਰਜ਼ਾ ਖਾਤਿਆਂ ਨੂੰ ਧੋਖਾਦੇਹੀ ਦੇ ਰੂਪ ’ਚ ਵਰਗੀਕ੍ਰਿਤ ਕਰਨ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ :     Online Gaming App ਤੋਂ ਭਾਵੇਂ 10 ਰੁਪਏ ਵੀ ਕਮਾਏ ਹਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ਨਹੀਂ ਤਾਂ...

ਇਸ ਤੋਂ ਪਹਿਲਾਂ, ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਵੀ ਇਸ ਸਾਲ ਜੂਨ ’ਚ ਅਜਿਹਾ ਹੀ ਕੀਤਾ ਸੀ, ਜਿਸ ’ਚ ਕਰਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਲੈਣ-ਦੇਣ ਕਰ ਕੇ ਬੈਂਕ ਦੇ ਪੈਸੇ ਦੀ ਦੁਰਵਰਤੋਂ ਦਾ ਦੋਸ਼ ਲਾਇਆ ਗਿਆ ਸੀ।

ਉਥੇ ਹੀ, ਅਨਿਲ ਅੰਬਾਨੀ ਦੇ ਪ੍ਰਮੋਟਰ ਨੇ ਇਕ ਬਿਆਨ ’ਚ ਸਾਰੇ ਦੋਸ਼ਾਂ ਅਤੇ ਮਕੱਦਮਿਆਂ ਦਾ ਪੁਰਜ਼ੋਰ ਖੰਡਨ ਕੀਤਾ ਅਤੇ ਕਿਹਾ ਕਿ ਉਹ ਆਪਣਾ ਬਚਾਅ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News