ਕੋਰੋਨਾ ਆਫ਼ਤ : ਪੁਣੇ ਦੀ ਸੀਰਮ ਇੰਸਟੀਚਿਊਟ ਨੇ ਕੀਤਾ ਸਭ ਤੋਂ ਪਹਿਲਾਂ ਤੇ ਵੱਡੀ ਮਾਤਰਾ 'ਚ ਵੈਕਸੀਨ ਬਣਾਉਣ ਦਾ ਦਾਅਵਾ
Sunday, Aug 02, 2020 - 05:24 PM (IST)
ਪੁਣੇ — ਬਹੁਤ ਸਾਰੀਆਂ ਕੰਪਨੀਆਂ ਕੋਰੋਨਾ ਲਾਗ ਸੰਕਰਮਣ ਲਈ ਟੀਕਾ ਲਗਾਉਣ ਦੀ ਦੌੜ ਵਿਚ ਹਨ। ਦੁਨੀਆ ਭਰ ਦੀਆਂ ਕੰਪਨੀਆਂ ਵਲੋਂ ਟ੍ਰਾਇਲ ਸ਼ੁਰੂ ਹੋ ਗਏ ਹਨ। ਅਜਿਹੀ ਸਥਿਤੀ ਵਿਚ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਮੁੱਖ ਕਾਰਜਕਾਰੀ ਅਦਾਰ ਪੂਨਾਵਾਲਾ ਨੇ ਸਭ ਤੋਂ ਪਹਿਲਾਂ ਅਤੇ ਵੱਡੀ ਮਾਤਰਾ ਵਿਚ ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਹੈ।
ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਦੇ ਮੁੱਖ ਕਾਰਜਕਾਰੀ ਅਦਾਰ ਪੂਨਾਵਾਲਾ ਨੇ ਕਿਹਾ, 'ਬਹੁਤ ਘੱਟ ਲੋਕ ਹੀ ਇੰਨੀ ਘੱਟ ਕੀਮਤ 'ਤੇ ਅਤੇ ਵੱਡੇ ਪੱਧਰ 'ਤੇ ਕੋਰੋਨਾ ਵੈਕਸੀਨ ਪੈਦਾ ਕਰ ਸਕਦੇ ਹਨ। ਉਹ ਵੀ ਇੰਨੀ ਰਫਤਾਰ ਨਾਲ। ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਲਈ, ਮੈਨੂੰ ਵਿਦੇਸ਼ਾਂ ਤੋਂ ਬਹੁਤ ਸਾਰੇ ਨੇਤਾਵਾਂ ਦੇ ਫੋਨ ਕਾਲ ਆ ਰਹੇ ਹਨ। ਮੈਨੂੰ ਸਮਝਾਉਣਾ ਪੈਂਦਾ ਹੈ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਵੈਕਸੀਨ ਨਹੀਂ ਦੇ ਸਕਦਾ।'
ਇਹ ਵੀ ਦੇਖੋ : ਹੈਲਮੇਟ ਪਾਉਣ ਤੋਂ ਬਾਅਦ ਵੀ ਕੱਟਿਆ ਜਾ ਸਕਦਾ ਹੈ ਚਾਲਾਨ, ਜਲਦ ਬਦਲਣ ਵਾਲਾ ਹੈ ਇਹ ਨਿਯਮ
500 ਟੀਕੇ ਪ੍ਰਤੀ ਮਿੰਟ ਬਣਾਉਣ ਦਾ ਦਾਅਵਾ
ਸੀਰਮ ਇੰਸਟੀਚਿਊਟ ਜੋ ਆਕਸਫੋਰਡ ਦੇ ਵਿਗਿਆਨੀਆਂ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਤਿਆਰ ਕਰ ਰਹੀ ਹੈ ਇਸ ਨੇ ਅਪ੍ਰੈਲ ਵਿਚ ਹੀ ਖੁੱਲੇ ਤੌਰ 'ਤੇ ਇਹ ਵੈਕਸੀਨ ਬਣਾ ਲੈਣ ਦਾ ਦਾਅਵਾ ਕੀਤਾ ਸੀ। ਹੁਣ ਕੰਪਨੀ ਵਿਚ ਪ੍ਰਤੀ ਮਿੰਟ 500 ਖੁਰਾਕਾਂ ਤਿਆਰ ਕਰ ਰਹੀ ਹੈ। ਹਾਲਾਂਕਿ ਵੈਕਸੀਨ ਦੀ ਮਾਤਰਾ ਕਿੰਨੀ ਹੋਵੇਗੀ, ਹਾਲੇ ਇਹ ਸਪਸ਼ਟ ਨਹੀਂ ਹੈ। ਇੰਨੀ ਵੱਡੀ ਆਬਾਦੀ ਵਾਲੇ ਭਾਰਤ ਵਿਚ, ਵੈਕਸੀਨ ਦੀ ਜ਼ਰੂਰਤ ਹੋਏਗੀ। ਅਜਿਹੀ ਸਥਿਤੀ ਵਿਚ ਪੂਨਾਵਾਲਾ ਭਾਰਤ ਅਤੇ ਬਾਕੀ ਵਿਸ਼ਵ ਵਿਚ 50-50 ਦੀ ਦਰ ਨਾਲ ਵੰਡ ਸਕਦੇ ਹਨ।
ਐਸਟ੍ਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦੇ ਬਹੁਤ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਰਹੇ ਹਨ। ਵੱਡੀ ਗੱਲ ਇਹ ਹੈ ਕਿ ਐਸਟਰਾਜ਼ੇਨੇਕਾ ਟੀਕੇ ਨੂੰ ਵਿਕਸਤ ਕਰਨ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ ਵੀ ਸਹਿਯੋਗ ਕਰ ਰਹੀ ਹੈ। ਕੰਪਨੀ ਦੇ ਸੀਈਓ ਆਦਰ ਪੂਨਾਵਾਲ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਲਦੀ ਹੀ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਲਈ ਲਾਇਸੈਂਸ ਮਿਲ ਜਾਵੇਗਾ। ਜਿਸ ਤੋਂ ਬਾਅਦ 3 ਪੜਾਅ ਦੇ ਮਨੁੱਖੀ ਟਰਾਇਲ ਸ਼ੁਰੂ ਕੀਤੇ ਜਾਣਗੇ।
ਇਹ ਵੀ ਦੇਖੋ : ਜਾਣੋ ਕਿਸ ਤਰ੍ਹਾਂ ਦੇ ਘਰਾਂ ਜ਼ਿਆਦਾ ਫੈਲ਼ ਰਹੀ ਕੋਰੋਨਾ ਦੀ ਲਾਗ, ਵਿਗਿਆਨੀਆਂ ਨੇ ਕੀਤਾ ਖੁਲਾਸਾ
ਸੀਰਮ ਇੰਸਟੀਚਿਊਟ ਆਫ ਇੰਡੀਆ ਵਿਸ਼ਵ ਦਾ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਹੈ। ਇਹ ਹੁਣ ਪੋਲੀਓ ਤੋਂ ਖਸਰਾ ਤੱਕ ਦੇ ਟੀਕਿਆਂ ਸਮੇਤ ਹਰ ਸਾਲ 1.5 ਬਿਲੀਅਨ ਟੀਕਾ ਖੁਰਾਕਾਂ ਦਾ ਉਤਪਾਦਨ ਕਰਦੀ ਹੈ। ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਨੇ ਇਸੇ ਭਾਰਤੀ ਕੰਪਨੀ ਨੂੰ ਆਪਣੀ ਕੋਵਿਡ-19 ਟੀਕਾ ਬਣਾਉਣ ਲਈ ਚੁਣਿਆ ਹੈ।
ਉਤਸ਼ਾਹਜਨਕ ਨਤੀਜੇ
ਐਸਟਰਾਜ਼ੇਨੇਕਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਕਸਫੋਰਡ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਪਹਿਲੇ ਅਤੇ ਦੂਜੇ ਪੜਾਅ ਦੇ ਟ੍ਰਾਇਲ ਵਿਚ ਵੈਕਸੀਨ ਨੇ ਸਾਰਸ-ਕੋਵ -2(SARS-CoV-2) ਵਾਇਰਸ ਦੇ ਵਿਰੁੱਧ ਤਾਕਤਵਰ ਰੋਗਾਂ ਨਾਲ ਲੜਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਵਿਗਿਆਨੀਆਂ ਨੇ ਸੋਮਵਾਰ ਨੂੰ ਕਿਹਾ ਕਿ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤਾ ਕੋਰੋਨਾ ਵਾਇਰਸ ਟੀਕਾ ਸੁਰੱਖਿਅਤ ਲੱਗਦਾ ਹੈ। ਇਸਨੇ ਸਰੀਰ ਵਿਚ ਮਜ਼ਬੂਤ ਪ੍ਰਤੀਰੋਧ ਸ਼ਕਤੀ ਪੈਦਾ ਕੀਤੀ ਹੈ।
ਇਹ ਵੀ ਦੇਖੋ : ਰੱਖੜੀ 'ਤੇ ਖਰੀਦੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ