SEBI ਦੇ ਘੇਰੇ ’ਚ ਬੱਚਿਆਂ ਦੀ ਮੈਗਜ਼ੀਨ ‘ਚੰਦਾਮਾਮਾ’ ਦੇ ਪ੍ਰਕਾਸ਼ਕ, 1 ਸਾਲ ਲਈ ਲਗਾਈ ਇਹ ਪਾਬੰਦੀ

Thursday, Dec 22, 2022 - 10:56 AM (IST)

ਨਵੀਂ ਦਿੱਲੀ (ਭਾਸ਼ਾ) – ਸੇਬੀ ਨੇ ਬੱਚਿਆਂ ਦੀ ਮੈਗਜ਼ੀਨ ‘ਚੰਦਾਮਾਮਾ’ ਦੀ ਪ੍ਰਕਾਸ਼ਕ ਜੀਓਡੇਸਿਕ ਲਿਮਟਿਡ ਦੇ 3 ਸਾਬਕਾ ਅਧਿਕਾਰੀਆਂ ਨੂੰ ਧਨ ਦੀ ਹੇਰਾਫੇਰੀ ਲਈ ਸਕਿਓਰਿਟੀ ਬਾਜ਼ਾਰ ’ਚ ਕਾਰੋਬਾਰ ਕਰਨ ’ਤੇ 1 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਸੇਬੀ ਵਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ’ਤੇ ਸਕਿਓਰਿਟੀ ਬਾਜ਼ਾਰ ’ਚ ਕਾਰੋਬਾਰ ਕਰਨ ’ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ’ਚ ਜੀਓਡੇਸਿਕ ਦੀ ਮੈਨੇਜਿੰਗ ਡਾਇਰੈਕਟਰ ਰਹੀ ਕਿਰਨ ਕੁਲਕਰਣੀ, ਕੰਪਨੀ ਦੇ ਸਾਬਕਾ ਚੇਅਰਮੈਨ ਪੰਕਜ ਕੁਮਾਰ ਅਤੇ ਕੰਪਨੀ ਦੇ ਡਾਇਰੈਕਟਰ ਅਤੇ ਪਾਲਣਾ ਅਧਿਕਾਰੀ ਪ੍ਰਸ਼ਾਂਤ ਮੁਲੇਕਰ ਸ਼ਾਮਲ ਹਨ।

ਬੱਚਿਆਂ ਦੀ ਲੋਕਪ੍ਰਿਯ ਮੈਗਜ਼ੀਨ ਚੰਦਾਮਾਮਾ ਦੀ ਪ੍ਰਕਾਸ਼ਕ ਚੰਦਾਮਾਮਾ ਇੰਡੀਆ ਲਿਮਟਿਡ, ਜੀਓਡੇਸਿਕ ਲਿਮਟਿਡ ਦੀ ਸਹਾਇਕ ਕੰਪਨੀ ਸੀ। ਸੇਬੀ ਨੇ ਸੋਮਵਾਰ ਨੂੰ ਪਾਸ ਆਪਣੇ 56 ਪੰਨਿਆਂ ਦੇ ਹੁਕਮ ’ਚ ਕਿਹਾ ਕਿ ਇਨ੍ਹਾਂ ਲੋਕਾਂ ਨੇ 2008 ’ਚ ਵਿਦੇਸ਼ੀ ਨਿਵੇਸ਼ਕਾਂ ਤੋਂ ਵਿਦੇਸ਼ੀ ਮੁਦਰਾ ਰਿਡੀਮ ਰਾਹੀਂ ਕੰਪਨੀ ਵਲੋਂ ਜੁਟਾਈ ਲਈ 12.5 ਕਰੋੜ ਡਾਲਰ ਦੀ ਰਕਮ ਨੂੰ ਇਧਰ-ਉੱਧਰ ਕੀਤਾ। ਇਹ ਰਾਸ਼ੀ ਪੂਰੀ ਮਲਕੀਅਤ ਵਾਲੀਆਂ ਸਹਾਇਕ ਕੰਪਨੀਆਂ ਸਮੇਤ ਹੋਰ ਫਰਮਾਂ ’ਚ ਨਿਵੇਸ਼ ਦੇ ਟੀਚੇ ਨਾਲ ਜੁਟਾਈ ਗਈ ਸੀ।


Harinder Kaur

Content Editor

Related News