ਉਤਪਾਦਨ ਨੂੰ ਕੋਰੋਨਾ ਤੋਂ ਪਹਿਲੇ ਪੱਧਰ ਤੱਕ ਪਹੁੰਚਾਉਣ ਦੀ ਕੋਸ਼ਿਸ਼: ਸੁਜ਼ੂਕੀ

09/05/2020 6:22:34 PM

ਨਵੀਂ ਦਿੱਲੀ— ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਚੇਅਰਮੈਨ ਓਸਾਮੂ ਸੁਜ਼ੂਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਬਾਜ਼ਾਰ ਕੋਰੋਨਾ ਵਾਇਰਸ ਮਹਾਮਾਰੀ ਤੋਂ ਉੱਭਰ ਜਾਵੇਗਾ।

ਸੁਜ਼ੂਕੀ ਨੇ ਕਿਹਾ ਕਿ ਸਮੂਹ ਦੀਆਂ ਕੰਪਨੀਆਂ ਭਾਰਤ ਵਿਚ ਆਪਣੇ ਉਤਪਾਦਨ ਨੂੰ ਕੋਰੋਨਾ ਵਾਇਰਸ ਤੋਂ ਪਹਿਲੇ ਪੱਧਰ 'ਤੇ ਪਹੁੰਚਣ ਲਈ ਸਭ ਤੋਂ ਵੱਧ ਕੋਸ਼ਿਸ਼ ਕਰ ਰਹੀ ਹੈ।

ਭਾਰਤੀ ਵਾਹਨ ਸਾਜੋ-ਸਾਮਾਨ ਨਿਰਮਾਤਾ ਸੰਘ ਦੀ 60ਵੀਂ ਸਲਾਨਾ ਬੈਠਕ ਵਿਚ ਵੀਡੀਓ ਸੰਦੇਸ਼ ਵਿਚ ਸੁਜ਼ੂਕੀ ਨੇ ਕਿਹਾ ਕਿ ਉਨ੍ਹਾਂ ਸਮੂਹ ਭਾਰਤ ਵਿਚ 'ਮੇਕ ਇਨ ਇੰਡੀਆ' ਅਤੇ 'ਆਤਮਨਿਰਭਰ ਭਾਰਤ' ਲਈ ਕੰਮ ਕਰੇਗਾ। ਉੁਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਜਾਪਾਨ ਵਿਚ ਸਾਨੂੰ ਕੋਰੋਨਾ ਕਾਰਨ ਪਰੇਸ਼ਾਨੀਆਂ ਆ ਰਹੀਆਂ ਹਨ, ਭਾਰਤ ਨਾਲ ਵੀ ਕੁਝ ਅਜਿਹੀ ਹੀ ਸਥਿਤੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡਾ ਦੇਸ਼ ਇਸ ਤੋਂ ਉੱਭਰੇਗਾ ਅਤੇ ਦੇਸ਼ ਵਾਧਾ ਦਰਜ ਕਰੇਗਾ।  

ਸੁਜ਼ੁਕੀ ਨੇ ਕਿਹਾ ਕਿ ਜੁਲਾਈ ਅਤੇ ਅਗਸਤ ਵਿਚ ਜਾਪਾਨ ਦੇ ਬਾਜ਼ਾਰ ਵਿਚ ਸੁਧਾਰ ਆਇਆ ਹੈ। ਸਾਜੋ-ਸਾਮਾਨ ਨਿਰਮਾਤਾਵਾਂ ਤੋਂ ਸਹਿਯੋਗ ਮੰਗਦੇ ਹੋਏ ਸੁਜ਼ੂਕੀ ਨੇ ਕਿਹਾ ਕਿ ਭਾਰਤੀ ਬਾਜ਼ਾਰ ਵਿਚ ਤੁਸੀਂ ਜਲਦੀ ਸੁਧਾਰ ਦੇਖੋਗੇ। ਅਸੀਂ ਮਾਰੂਤੀ ਸੁਜ਼ੂਕੀ, ਸੁਜ਼ੁਕੀ ਮੋਟਰ ਗੁਜਰਾਤ ਅਤੇ ਸੁਜ਼ੂਕੀ ਮੋਟਰਸਾਈਕਲ ਇੰਡੀਆ ਉਤਪਾਦਨ ਅਤੇ ਵਿਕਰੀ ਨੂੰ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਉੱਤੇ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ।


Sanjeev

Content Editor

Related News