ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ 10 ਜੂਨ ਤੋਂ

Sunday, Jun 09, 2019 - 09:48 AM (IST)

ਮੁੰਬਈ—ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ.ਐੱਸ.ਸੀ.ਆਈ.ਐੱਸ.) ਵਿਭਾਗ 10 ਜੂਨ ਤੋਂ ਬਾਕੀ ਬਚੇ ਐੱਚ-1ਬੀ ਵੀਜਾ ਅਰਜ਼ੀਆਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ ਕਰੇਗਾ।
ਯੂ.ਐੱਸ.ਸੀ.ਆਈ.ਐੱਸ. ਨੇ ਸ਼ੁੱਕਰਵਾਰ ਰਾਤ ਨੂੰ ਇਸ ਦੀ ਘੋਸ਼ਣਾ ਕੀਤੀ। ਬੀਤੀ ਇਕ ਅਪ੍ਰੈਲ ਨੂੰ ਸ਼ੁਰੂ ਹੋਏ ਪਹਿਲੇ ਪੜ੍ਹਾਅ 'ਚ ਵਿੱਤੀ ਸਾਲ 2020 ਦੇ ਲਈ ਐੱਚ-1ਬੀ ਵੀਜ਼ਾ ਦੀਆਂ ਉਨ੍ਹਾਂ ਅਰਜ਼ੀਆਂ ਨੂੰ ਨਿਪਟਾਇਆ ਗਿਆ, ਉਹ ਚੇਂਜ ਆਫ ਸਟੇਟਸ ਨਾਲ ਜੁੜੇ ਸਨ। 
ਇਸ 'ਚ ਉਹ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਦੇ ਕੋਲ ਮੌਜੂਦਾ ਸਮੇਂ 'ਚ ਐੱਫ-1ਬੀ ਵੀਜ਼ਾ ਲਈ ਸਪਾਨਸਰ ਕੀਤਾ ਹੈ। ਦੂਜਾ ਪੜ੍ਹਾਅ ਜੂਨ 'ਚ ਸ਼ੁਰੂ ਹੋਣ ਵਾਲਾ ਸੀ। 
ਇਸ ਘੋਸ਼ਣਾ ਦੇ ਨਾਲ ਹੀ ਸਪਾਨਸਰਿੰਗ ਇੰਪਲਾਈ, ਜਿਨ੍ਹਾਂ ਨੇ ਐੱਚ-1ਬੀ ਵੀਜ਼ਾ ਲਈ ਅਰਜ਼ੀ ਕਰ ਦਿੱਤੀ ਹੈ, ਉਹ 1,410 ਡਾਲਰ ਦਾ ਚਾਰਜ ਅਦਾ ਕਰਕੇ ਪ੍ਰੀਮੀਅਮ ਪ੍ਰੋਸੈਸਿੰਗ 'ਚ ਅਪਡੇਟ ਕਰ ਸਕਦੇ ਹਨ। 
ਪ੍ਰੀਮੀਅਮ ਪ੍ਰੋਸੈਸਿੰਗ 'ਚ ਵੀਜ਼ਾ 'ਤੇ ਕੰਮਕਾਜ ਤੇਜ਼ੀ ਨਾਲ ਕੀਤਾ ਜਾਂਦਾ ਹੈ। ਭਾਰਤੀ ਆਈ.ਟੀ ਪੇਸ਼ੇਵਰਾਂ 'ਚ ਇਹ ਕਾਫੀ ਲੋਕਪ੍ਰਿਯ ਹੈ। ਪ੍ਰੀਮੀਅਮ ਪ੍ਰੋਸੈਸਿੰਗ ਦੇ ਤਹਿਤ ਐੱਚ-1ਬੀ ਵੀਜ਼ਾ ਅਰਜ਼ੀ ਨਾਲ ਸਬੰਧਤ ਛਾਣਬੀਨ ਦਾ ਕੰਮਕਾਜ਼ 15 ਦਿਨ ਹੀ ਰਹਿ ਜਾਂਦਾ ਹੈ। ਵਿੱਤੀ ਸਾਲ 2020 ਲਈ ਯੂ.ਐੱਸ.ਸੀ.ਆਈ.ਐੱਸ. ਨੂੰ ਐੱਚ-1ਬੀ ਵੀਜ਼ਾ ਲਈ 2.01 ਲੱਖ ਅਰਜ਼ੀਆਂ ਮਿਲੀਆਂ ਸਨ, ਜਦੋਂਕਿ ਸਾਲਾਨਾ ਕੋਟਾ 85,000 ਹੀ ਹੈ।


Aarti dhillon

Content Editor

Related News