ਮਸਾਲਿਆਂ ਦੀਆਂ ਕੀਮਤਾਂ ਨੇ ਲਾਇਆ ਮਹਿੰਗਾਈ ਦਾ ਤੜਕਾ, ਲੌਂਗ 1100 ਰੁਪਏ ਪ੍ਰਤੀ ਕਿਲੋ ਪੁੱਜਾ

Wednesday, Jul 05, 2023 - 10:15 AM (IST)

ਮਸਾਲਿਆਂ ਦੀਆਂ ਕੀਮਤਾਂ ਨੇ ਲਾਇਆ ਮਹਿੰਗਾਈ ਦਾ ਤੜਕਾ, ਲੌਂਗ 1100 ਰੁਪਏ ਪ੍ਰਤੀ ਕਿਲੋ ਪੁੱਜਾ

ਨਵੀਂ ਦਿੱਲੀ (ਭਾਸ਼ਾ) - ਲੌਂਗ ਦੇ ਪ੍ਰਮੁੱਖ ਉਤਪਾਦਕ ਕੇਂਦਰ ਮੇਡਾਗਾਸਕਰ ਅਤੇ ਜੰਜੀਬਾਰ ’ਚ ਸਟਾਕਿਸਟਾਂ ਦੀ ਮਜ਼ਬੂਤ ਪਕੜ ਅਤੇ ਸਿਗਰਟ ਕੰਪਨੀਆਂ ਦੀ ਖਰੀਦਦਾਰੀ ਕਾਰਣ ਲੌਂਗ ਦੀਆਂ ਕੀਮਤਾਂ ਨੇ ਜੀਰੇ ਨੂੰ ਪਿੱਛੇ ਛੱਡ ਦਿੱਤਾ ਹੈ। ਲੋਕਾਂ ਦੇ ਘਰਾਂ ਵਿੱਚ ਇਸਤੇਮਾਲ ਹੋਣ ਵਾਲੇ ਲੌਂਗ ਦੀਆਂ ਕੀਮਤਾਂ ਹੁਣ ਅਸਮਾਨ ਨੂੰ ਛੂਹ ਰਹੀਆਂ ਹਨ। ਜੂਨ ਦੇ ਮਹੀਨੇ ’ਚ 550 ਰੁਪਏ ਪ੍ਰਤੀ ਕਿਲੋ ਮਿਲਣ ਵਾਲਾ ਲੌਂਗ ਹੁਣ 1100 ਰੁਪਏ ਪ੍ਰਤੀ ਕਿਲੋ ’ਚ ਵਿਕ ਰਿਹਾ ਹੈ। 

ਇਹ ਵੀ ਪੜ੍ਹੋ : ਮੀਂਹ ਕਾਰਨ ਪ੍ਰਭਾਵਿਤ ਹੋਈ AC, ਫਰਿੱਜ, ਸਾਫਟ ਡਰਿੰਕਸ ਦੀ ਵਿਕਰੀ, 15 ਫ਼ੀਸਦੀ ਦੀ ਆਈ ਗਿਰਾਵਟ

ਮਸਾਲਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲੌਂਗ ਦੇ ਪ੍ਰਮੁੱਖ ਉਤਪਾਦਕ ਕੇਂਦਰ ਇੰਡੋਨੇਸ਼ੀਆ, ਜੰਜੀਬਾਰ, ਮੇਡਾਗਾਸਕਰ ਅਤੇ ਸ਼੍ਰੀਲੰਕਾ ਦੇ ਕੋਲੰਬੋ ’ਚ ਇਸ ਵਾਰ ਪੈਦਾਵਾਰ ਘੱਟ ਦੱਸੀ ਗਈ ਹੈ। ਸ਼੍ਰੀਲੰਕਾ ’ਚ ਸਿਗਰਟ ਇੰਡਸਟ੍ਰੀਜ਼ ਦੀ ਵਧੀ ਮੰਗ ਕਾਰਣ ਲੌਂਗ ਦੇ ਕੀਮਤਾਂ ਹੌਲੀ-ਹੌਲੀ ਵਧ ਗਈਆਂ ਹਨ, ਜਿਸ ਨਾਲ ਘਰੇਲੂ ਬਾਜ਼ਾਰ ’ਚ ਲੌਂਗ ਤੇਜ਼ ਹੋ ਗਿਆ ਹੈ। ਲੌਂਗ ਦੇ ਰੇਟ ਹੇਠਾਂ ’ਚ 900 ਅਤੇ ਉੱਪਰ ’ਚ 1100 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਏ ਹਨ। ਅੱਗੇ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਗਰਮ ਮਸਾਲਿਆਂ ਦੀ ਮੰਗ ਜ਼ੋਰ ਫੜਨ ਲੱਗੇਗੀ, ਜਿਸ ਨਾਲ ਕੀਮਤਾਂ ’ਚ ਹੋਰ ਤੇਜ਼ੀ ਦੀ ਉਮੀਦ ਹੈ।

ਇਹ ਵੀ ਪੜ੍ਹੋ : ਮੈਨੂਫੈਕਚਰਿੰਗ ਦੇ ਮੋਰਚੇ ’ਤੇ ਸਰਕਾਰ ਨੂੰ ਝਟਕਾ, ਮਈ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲੀ ਗ੍ਰੋਥ

ਲੌਂਗ ਦਾ ਇੰਪੋਰਟ ਵੀ ਮਹਿੰਗਾ
ਅੱਗਰਵਾਲ ਨੇ ਕਿਹਾ ਕਿ ਰਾਜਧਾਨੀ ਮੰਡੀ ’ਚ ਲੌਂਗ ਦੀ ਅਣਹੌਂਦ ਕਾਰਣ ਲੌਂਗ ’ਚ ਹੋਰ ਤੇਜ਼ੀ ਦੇ ਆਸਾਰ ਬਣ ਗਏ ਹਨ। ਉੱਚੇ ਭਾਅ ਹੋਣ ਕਾਰਣ ਲੌਂਗ ਦਾ ਇੰਪੋਰਟ ਵੀ ਮਹਿੰਗਾ ਹੋ ਗਿਆ ਹੈ। ਸ਼੍ਰੀਲੰਕਾ ’ਚ ਸਿਆਸੀ ਉਥਲ-ਪੁਥਲ ਹੋਣ ਕਾਰਣ ਉੱਥੋਂ ਦਾ ਸਾਰਾ ਵਪਾਰ ਠੱਪ ਹੋ ਗਿਆ ਹੈ। ਇਹੀ ਕਾਰਣ ਹੈ ਕਿ ਇੰਪੋਰਟ ਅਤੇ ਐਕਸਪੋਰਟ ਕਰਨ ਵਾਲੇ ਦੇਸ਼ ਵੀ ਸ਼੍ਰੀਲੰਕਾ ਵੱਲ ਰੁਖ ਨਹੀਂ ਕਰ ਪਾ ਰਹੇ ਹਨ। ਇਨ੍ਹਾਂ ਕਾਰਣਾਂ ਦੇ ਮੱਦੇਨਜ਼ਰ ਲੌਂਗ ’ਚ ਤੇਜ਼ੀ ਸੰਭਾਵਿਤ ਹੈ।

ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ

ਨੋਟ- ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News