ਦੀਵਾਲੀ ਨੇੜੇ ਆਉਂਦਿਆਂ ਹੀ ਚੜ੍ਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ ਵਧੇ ਭਾਅ

Monday, Oct 17, 2022 - 11:49 AM (IST)

ਦੀਵਾਲੀ ਨੇੜੇ ਆਉਂਦਿਆਂ ਹੀ ਚੜ੍ਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ ਵਧੇ ਭਾਅ

ਨਵੀਂ ਦਿੱਲੀ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ ਦੇਖਣ ਨੂੰ ਮਿਲਿਆ ਹੈ। ਗਲੋਬਲ ਬਾਜ਼ਾਰਾਂ ਦੇ ਨਾਲ-ਨਾਲ ਘਰੇਲੂ ਵਾਇਦਾ ਬਾਜ਼ਾਰ 'ਚ ਵੀ ਸੋਨੇ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। MCX ਐਕਸਚੇਂਜ 'ਤੇ, 5 ਦਸੰਬਰ, 2022 ਨੂੰ ਡਿਲੀਵਰੀ ਲਈ ਸੋਨਾ ਸ਼ੁਰੂਆਤੀ ਵਪਾਰ ਵਿੱਚ 0.32 ਫੀਸਦੀ ਜਾਂ 160 ਰੁਪਏ ਵਧ ਕੇ 50,420 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੋਮਵਾਰ ਸਵੇਰੇ ਵਿਸ਼ਵ ਪੱਧਰ 'ਤੇ ਵੀ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਪਿਛਲੇ ਹਫ਼ਤੇ ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਦੇਖੀ ਗਈ ਸੀ। ਬੀਤੇ ਹਫਤੇ ਘਰੇਲੂ ਵਾਇਦਾ ਬਾਜ਼ਾਰ ਵਿਚ ਸੋਨਾ 1680 ਰੁਪਏ ਪ੍ਰਤੀ 10 ਗ੍ਰਾਮ ਟੁੱਟਿਆ ਸੀ।

ਇਹ ਵੀ ਪੜ੍ਹੋ :  ਸਪੇਨ ਨੇ ਕੀਤਾ ਭਾਰਤ ਦਾ ਅਪਮਾਨ, ਇਕ ਸਪੇਰੇ ਜ਼ਰੀਏ ਦਿਖਾਇਆ ਭਾਰਤੀ ਅਰਥਚਾਰਾ, ਪਿਆ ਬਖੇੜਾ

ਚਾਂਦੀ ਵੀ ਚੜ੍ਹੀ

ਸੋਮਵਾਰ ਸਵੇਰੇ ਚਾਂਦੀ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। MCX 'ਤੇ, 5 ਦਸੰਬਰ, 2022 ਦੀ ਡਿਲੀਵਰੀ ਲਈ ਚਾਂਦੀ ਸੋਮਵਾਰ ਸਵੇਰੇ 0.63 ਫੀਸਦੀ ਜਾਂ 346 ਰੁਪਏ ਦੇ ਵਾਧੇ ਨਾਲ 55,572 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਪਿਛਲੇ ਹਫਤੇ ਚਾਂਦੀ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਪਿਛਲੇ ਹਫਤੇ ਚਾਂਦੀ ਦਾ ਘਰੇਲੂ ਵਾਇਦਾ 5,495 ਰੁਪਏ ਪ੍ਰਤੀ ਕਿਲੋਗ੍ਰਾਮ ਟੁੱਟ ਗਿਆ ਸੀ। ਚਾਂਦੀ ਦੀ ਗਲੋਬਲ ਕੀਮਤ 'ਚ ਸੋਮਵਾਰ ਨੂੰ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ :  ਕਰਜ਼ੇ 'ਚ ਡੁੱਬੇ ਪਾਕਿਸਤਾਨ ਦਾ ਖਜ਼ਾਨਾ ਹੋਇਆ ਖਾਲ੍ਹੀ, ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ ਵਿਦੇਸ਼ੀ ਮੁਦਰਾ ਭੰਡਾਰ

ਸੋਨੇ ਤੇ ਚਾਂਦੀ ਦੇ ਕੌਮਾਂਤਰੀ ਭਾਅ

ਗਲੋਬਲ ਪੱਧਰ ਦੀ ਗੱਲ ਕਰੀਏ ਤਾਂ ਸੋਮਵਾਰ ਸਵੇਰੇ ਸੋਨੇ ਦੇ ਫਿਊਚਰਜ਼ ਅਤੇ ਸਪਾਟ ਕੀਮਤਾਂ 'ਚ ਵਾਧੇ ਦੇ ਨਾਲ ਕਾਰੋਬਾਰ ਕਰਦੇ ਦਿਖੇ। ਬਲੂਮਬਰਗ  ਮੁਤਾਬਕ, ਸੋਮਵਾਰ ਸਵੇਰੇ ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.39 ਫੀਸਦੀ ਜਾਂ 6.40 ਡਾਲਰ ਦੇ ਵਾਧੇ ਨਾਲ 1655.30 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਇਸ ਸਮੇਂ ਸੋਨੇ ਦੀ ਗਲੋਬਲ ਸਪਾਟ ਕੀਮਤ 0.25 ਫੀਸਦੀ ਜਾਂ 4.18 ਡਾਲਰ ਦੇ ਵਾਧੇ ਨਾਲ 1648.65 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਚਾਂਦੀ ਦੀ ਗਲੋਬਲ ਕੀਮਤ ਦੀ ਗੱਲ ਕਰੀਏ ਤਾਂ ਸੋਮਵਾਰ ਸਵੇਰੇ ਇਸ ਦੇ ਫਿਊਚਰਜ਼ ਅਤੇ ਸਪਾਟ ਕੀਮਤਾਂ ਦੋਵਾਂ ਵਿੱਚ ਵਾਧਾ ਦੇਖਿਆ ਗਿਆ। ਬਲੂਮਬਰਗ ਦੇ ਅਨੁਸਾਰ, ਸੋਮਵਾਰ ਸਵੇਰੇ, ਕਾਮੈਕਸ 'ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ 1.46 ਫੀਸਦੀ ਜਾਂ 0.26 ਡਾਲਰ ਦੇ ਵਾਧੇ ਨਾਲ 18.34 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 0.68 ਫੀਸਦੀ ਜਾਂ 0.12 ਡਾਲਰ ਦੇ ਵਾਧੇ ਨਾਲ ਇਸ ਸਮੇਂ 18.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।

ਇਹ ਵੀ ਪੜ੍ਹੋ : ਦੁਨੀਆ ’ਚ ਛਾਈ ਅਨਿਸ਼ਚਿਤਤਾ ਦਰਮਿਆਨ ਭਾਰਤ ਕੁੱਝ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ : ਸੀਤਾਰਮਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News