ਰਾਹਤ ਭਰੀ ਖ਼ਬਰ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੇਂ ਰੇਟ

Monday, Aug 01, 2022 - 09:54 AM (IST)

ਰਾਹਤ ਭਰੀ ਖ਼ਬਰ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੇਂ ਰੇਟ

ਨਵੀਂ ਦਿੱਲੀ (ਏਜੰਸੀ)- ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਸੋਮਵਾਰ ਨੂੰ ਵਪਾਰਕ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ 36 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਦੇ ਨੋਟੀਫਿਕੇਸ਼ਨ ਅਨੁਸਾਰ, 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਹੁਣ ਨਵੀਂ ਦਿੱਲੀ ਵਿੱਚ 1,976.50 ਰੁਪਏ, ਕੋਲਕਾਤਾ ਵਿੱਚ 2,095.50 ਰੁਪਏ, ਮੁੰਬਈ ਵਿੱਚ 1,936.50 ਰੁਪਏ ਅਤੇ ਚੇਨਈ ਵਿੱਚ 2,141.00 ਰੁਪਏ ਹੋਵੇਗੀ।

ਇਸ ਮਹੀਨੇ ਇਹ ਦੂਜੀ ਸੋਧ ਹੈ। ਇਸ ਤੋਂ ਪਹਿਲਾਂ ਵਪਾਰਕ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀਆਂ ਕੀਮਤਾਂ ਵਿੱਚ 8.50 ਰੁਪਏ ਪ੍ਰਤੀ ਦੀ ਕਟੌਤੀ ਕੀਤੀ ਗਈ ਸੀ। ਸਥਾਨਕ ਟੈਕਸਾਂ ਦੇ ਆਧਾਰ 'ਤੇ ਇਕ ਰਾਜ ਤੋਂ ਦੂਜੇ ਰਾਜ ਵਿੱਚ ਦਰਾਂ ਵੱਖ-ਵੱਖ ਹੁੰਦੀਆਂ ਹਨ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। 


author

cherry

Content Editor

Related News