ਸੋਨੇ ਦੀਆਂ ਕੀਮਤਾਂ ''ਚ ਤੇਜ਼ੀ, ਜਾਣੋ ਅੱਜ ਦੇ ਮੁੱਲ

Monday, Jan 22, 2018 - 03:19 PM (IST)

ਸੋਨੇ ਦੀਆਂ ਕੀਮਤਾਂ ''ਚ ਤੇਜ਼ੀ, ਜਾਣੋ ਅੱਜ ਦੇ ਮੁੱਲ

ਨਵੀਂ ਦਿੱਲੀ—ਵਿਆਹ ਦੇ ਸੀਜ਼ਨ 'ਚ ਗਹਿਣਿਆ ਦੀ ਮੰਗ ਵੱਧਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 225 ਰੁਪਏ ਚਮਕ ਕੇ 31,175 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ। ਚਾਂਦੀ 39,900 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਗਤ ਕਾਰੋਬਾਰੀ ਦਿਵਸ ਦੇ ਪੱਧਰ 'ਤੇ ਰਹੀ।

ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਮਾਮੂਲੀ ਗਿਰਾਵਟ ਰਹੀ, ਪਰ ਉਸਦਾ ਜ਼ਿਆਦਾ ਅਸਰ ਸਥਾਨਕ ਬਾਜ਼ਾਰ 'ਤੇ ਨਹੀਂ ਦਿਖਿਆ। ਵਿਦੇਸ਼ਾਂ 'ਚ ਸੋਨੇ ਦੀ ਕੀਮਤ 0.30 ਘਟ ਕੇ 1,331 ਡਾਲਰ ਪ੍ਰਤੀ ਔਂਸ ਰਹੀ। ਫਰਵਰੀ ਦਾ ਅਮਰੀਕੀ ਸੋਨਾ ਵਾਅਦਾ ਵੀ 1.90 ਡਾਲਰ ਦੀ ਗਿਰਾਵਟ 'ਚ 1,331.20 ਡਾਲਰ ਪ੍ਰਤੀ ਔਂਸ ਰਿਹਾ।

ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ 'ਚ ਆਏ ਸੁਧਾਰ ਨਾਲ ਪੀਲੀ ਧਾਤੂ 'ਤੇ ਦਬਾਅ ਰਿਹਾ। ਅਮਰੀਕਾ 'ਚ 'ਸ਼ੱਟਡਾਊਨ' ਦਾ ਹੱਲ ਲੱਭਣ ਲਈ ਐਤਵਾਰ ਨੂੰ ਰਿਪਬਲਿਕਨ ਅਤੇ ਡੈਮੋਕਰੈਟਿਕ ਪਾਰਟੀ ਦੇ ਨੇਤਾਵਾਂ ਦੇ ਵਿੱਚ ਹੋਈ ਗੱਲਬਾਤ ਦੇ ਬਾਅਦ ਡਾਲਰ ਮਜ਼ਬੂਤ ਹੋਇਆ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਚਾਂਦੀ 0.02 ਡਾਲਰ ਚਮਕ ਕੇ 16.99 ਡਾਲਰ ਪ੍ਰਤੀ ਔਂਸ 'ਤੇ ਰਹੀ।
 


Related News