ਸਬਜ਼ੀਆਂ ਦੀ ਕੀਮਤ ’ਚ ਗਿਰਾਵਟ
Wednesday, Jan 08, 2025 - 12:43 PM (IST)
ਨਵੀਂ ਦਿੱਲੀ(ਇੰਟ.) - ਹਾਲ ਦੇ ਮਹੀਨਿਆਂ ’ਚ ਮਹਿੰਗਾਈ ਦੀ ਵੱਡੀ ਵਜ੍ਹਾ ਸਬਜ਼ੀਆਂ ਦੀ ਕੀਮਤ ਸੀ ਪਰ ਪਿਛਲੇ ਇਕ ਹਫਤੇ ’ਚ ਸਬਜ਼ੀਆਂ ਦੀ ਕੀਮਤ ’ਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਨ੍ਹਾਂ ’ਚ ਕੁਝ ਹੋਰ ਕਮੀ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ : ਦੁਨੀਆ ਦੇ ਉਹ ਦੇਸ਼ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੀ ਕਰ ਸਕਦੇ ਹੋ ਪੜ੍ਹਾਈ
ਦੇਰ ਨਾਲ ਹੀ ਸਹੀ ਪਰ ਹੁਣ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲਣ ਲੱਗੀ ਹੈ। ਗੋਭੀ, ਮਟਰ ਤੋਂ ਲੈ ਕੇ ਆਲੂ, ਮੂਲੀ, ਗਾਜਰ ਸਮੇਤ ਹਰੀਆਂ ਸਬਜ਼ੀਆਂ ਦੀ ਨਵੀਂ ਖੇਪ ਅਤੇ ਸਪਲਾਈ ਵਧਣ ਨਾਲ ਕੀਮਤਾਂ ’ਚ ਗਿਰਾਵਟ ਆ ਗਈ ਹੈ। ਕਾਰੋਬਾਰੀਆਂ ਮੁਤਾਬਕ ਇਕ ਹਫਤਾ ਪਹਿਲਾਂ 40 ਰੁਪਏ ’ਚ ਵਿਕਣ ਵਾਲੇ ਟਮਾਟਰ ਦੀ ਕੀਮਤ 20 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਉੱਥੇ ਹੀ, ਆਲੂ ਦੇ ਭਾਅ ’ਚ ਵੀ ਕਾਫ਼ੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਵਾਹਨਾਂ ਲਈ ਲਾਗੂ ਹੋਵੇਗਾ 'ਐਂਡ ਆਫ ਲਾਈਫ ਵਹੀਕਲ' ਨਿਯਮ , ਹਰ ਸਟੇਕਹੋਲਡਰ ਹੋਵੇਗਾ ਜ਼ਿੰਮੇਵਾਰ
ਜਾਣਕਾਰੀ ਮੁਤਾਬਕ ਗਾਜ਼ੀਪੁਰ, ਓਖਲਾ ਅਤੇ ਆਜ਼ਾਦਪੁਰ ਸਬਜ਼ੀ ਮੰਡੀਆਂ ’ਚ ਹਰੀਆਂ ਸਬਜ਼ੀਆਂ ਦੀ ਆਮਦ ਵਧ ਗਈ ਹੈ। ਇਨ੍ਹਾਂ ’ਚ ਨਾਸਿਕ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ, ਰਾਜਸਥਾਨ, ਹਰਿਆਣਾ, ਯੂ. ਪੀ. ਸਮੇਤ ਦੂਜੇ ਸੂਬਿਆਂ ਤੋਂ ਸਬਜ਼ੀਆਂ ਦੀ ਸਪਲਾਈ ਹੁੰਦੀ ਹੈ।
ਆਜ਼ਾਦਪੁਰ ਸਬਜ਼ੀ ਮੰਡੀ ਦੇ ਥੋਕ ਕਾਰੋਬਾਰੀ ਅਨਿਲ ਮਲਹੋਤਰਾ ਨੇ ਦੱਸਿਆ ਕਿ ਠੰਢ ਵਧਣ ਕਾਰਨ ਹਰੀਆਂ ਸਬਜ਼ੀਆਂ ਦੀ ਸਪਲਾਈ ਤੇਜ਼ ਹੋ ਗਈ ਹੈ। ਦੂਰ-ਦਰਾਡੇ ਤੋਂ ਸਬਜ਼ੀਆਂ ਦੀ ਆਮਦ ਦੇ ਨਾਲ-ਨਾਲ ਹੁਣ ਲੋਕਲ ਸਬਜ਼ੀ ਵੀ ਮੰਡੀਆਂ ’ਚ ਆਉਣ ਲੱਗੀ ਹੈ, ਜਿਸ ਕਾਰਨ ਕੁਝ ਸਬਜ਼ੀਆਂ ਦੇ ਰੇਟ ਘੱਟ ਹੋਏ ਹਨ।
ਇਹ ਵੀ ਪੜ੍ਹੋ : ਕੀ ਤੁਹਾਡਾ ਵੀ ਹੈ HDFC 'ਚ ਖ਼ਾਤਾ, ਨਵੇਂ ਸਾਲ 'ਚ ਬੈਂਕ ਨੇ ਦਿੱਤੀ ਖ਼ੁਸ਼ਖ਼ਬਰੀ
ਹੋਰ ਸਸਤੀਆਂ ਹੋ ਸਕਦੀਆਂ ਹਨ ਸਬਜ਼ੀਆਂ
ਹਾਲਾਂਕਿ, ਆਉਣ ਵਾਲੇ ਦਿਨਾਂ ’ਚ ਆਲੂ, ਟਮਾਟਰ, ਸ਼ਿਮਲਾ ਮਿਰਚ, ਮਟਰ ਤੋਂ ਲੈ ਕੇ ਬੀਨਜ਼ ਦੇ ਵੀ ਰੇਟ ਹੋਰ ਘੱਟ ਹੋ ਸਕਦੇ ਹਨ। ਉਥੇ ਹੀ, ਲਕਸ਼ਮੀ ਨਗਰ ਦੇ ਰਹਿਣ ਵਾਲੇ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਹਫਤਾ ਭਰ ਪਹਿਲਾਂ 40 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਣ ਵਾਲਾ ਟਮਾਟਰ ਸੋਮਵਾਰ ਨੂੰ ਪ੍ਰਚੂਨ ’ਚ 20 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲਿਆ। ਇਸ ਤੋਂ ਇਲਾਵਾ 100 ਰੁਪਏ ’ਚ ਢਾਈ ਕਿੱਲੋ ਮਿਲਣ ਵਾਲਾ ਆਲੂ ਹੁਣ 100 ’ਚ 4 ਕਿੱਲੋ ਮਿਲ ਰਿਹਾ ਹੈ। ਗੋਭੀ ਤੋਂ ਲੈ ਕੇ ਹਰੀ ਮਿਰਚ, ਮੂਲੀ, ਪਾਲਕ ਸਮੇਤ ਕਈ ਮੌਸਮੀ ਸਬਜ਼ੀਆਂ ਸਸਤੀਆਂ ਹੋਣ ਨਾਲ ਵੱਡੀ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ : ਤੁਹਾਡੇ ਵੀ ਖ਼ਾਤੇ 'ਚੋਂ ਕੱਟੇ ਗਏ ਹਨ ਪੈਸੇ ਤਾਂ ਪੜ੍ਹ ਲਓ ਇਹ ਖ਼ਬਰ, SC ਦੇ ਆ ਗਏ ਨਵੇਂ ਹੁਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8