ਪ੍ਰੈਸਟੀਜ ਅਸਟੇਟਸ ਨੇ 5,000 ਕਰੋੜ ਰੁਪਏ ਜੁਟਾਉਣ ਲਈ QIP ਕੀਤਾ ਸ਼ੁਰੂ
Saturday, Aug 31, 2024 - 05:05 PM (IST)
ਨਵੀਂ ਦਿੱਲੀ (ਭਾਸ਼ਾ) – ਰਿਅਲ ਅਸਟੇਟ ਕੰਪਨੀ ਪ੍ਰੈਸਟੀਜ ਅਸਟੇਟਸ ਪ੍ਰਾਜੈਕਟਸ ਲਿਮਟਿਡ ਨੇ ਨਿੱਜੀ ਨਿਯੋਜਨ ਰਾਹੀਂ ਸੰਸਥਾਗਤ ਨਿਵੇਸ਼ਕਾਂ ਨੂੰ ਸ਼ੇਅਰ ਵੇਚ ਕੇ 5,000 ਕਰੋੜ ਰੁਪਏ ਤੱਕ ਜੁਟਾਉਣ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਆਪਣਾ ਯੋਗ ਸੰਸਥਾਗਤ ਪਲੇਸਮੈਂਟ (ਕਿਊ. ਆਈ. ਪੀ.) ਪੇਸ਼ ਕੀਤਾ।
ਬੋਰਡ ਆਫ ਡਾਇਰੈਕਟਰ ਦੀ ਪੈਸਾ ਜੁਟਾਉਣ ਵਾਲੀ ਕਮੇਟੀ ਨੇ ਕਿਊ. ਆਈ. ਪੀ. ਲਈ 1755.09 ਰੁਪਏ ਪ੍ਰਤੀ ਸ਼ੇਅਰ ਦੀ ਘੱਟੋ-ਘੱਟ ਕੀਮਤ ਨੂੰ ਮਨਜ਼ੂਰੀ ਦਿੱਤੀ ਹੈ। ਕੰਪਨੀ ਨੇ ਜੁਲਾਈ ’ਚ ਆਪਣੇ ਸ਼ੇਅਰਧਾਰਕਾਂ ਤੋਂ ਜਨਤਕ ਜਾਂ ਨਿੱਜੀ ਨਿਯੋਜਨ ਰਾਹੀਂ ਪੂੰਜੀ ਜੁਟਾਉਣ ਦੀ ਮਨਜ਼ੂਰੀ ਲਈ ਸੀ। ਬੈਂਗਲੁਰੂ ਸਥਿਤ ਪ੍ਰੈਸਟੀਜ ਅਸਟੇਟਸ ਦੇਸ਼ ਦੇ ਮੋਹਰੀ ਡਿਵੈੱਲਪਰਾਂ ’ਚੋਂ ਇਕ ਹੈ, ਜਿਸ ਦੀ ਦੱਖਣ ਭਾਰਤ ਦੇ ਬਾਜ਼ਾਰ ’ਚ ਮਹੱਤਵਪੂਰਨ ਮੌਜੂਦਗੀ ਹੈ।