ਬੋਰਡ 'ਚ ਔਰਤਾਂ ਦੀ ਮੌਜੂਦਗੀ ਕਾਰਨ ਕੰਪਨੀਆਂ ਦਾ ਬਿਹਤਰ ਪ੍ਰਦਰਸ਼ਨ, ਸ਼ੇਅਰ ਹੋਲਡਿੰਗ ਵੈਲਿਊ ਵੀ ਵਧੀ

Monday, Jul 29, 2019 - 11:22 AM (IST)

ਬੋਰਡ 'ਚ ਔਰਤਾਂ ਦੀ ਮੌਜੂਦਗੀ ਕਾਰਨ ਕੰਪਨੀਆਂ ਦਾ ਬਿਹਤਰ ਪ੍ਰਦਰਸ਼ਨ, ਸ਼ੇਅਰ ਹੋਲਡਿੰਗ ਵੈਲਿਊ ਵੀ ਵਧੀ

ਮੁੰਬਈ — ਸਮਾਂ ਬਦਲ ਰਿਹਾ ਹੈ ਅਤੇ ਸਮੇਂ ਦੇ ਨਾਲ ਔਰਤਾਂ ਨੇ ਆਪਣਾ ਪਛਾਣ ਹਰ ਖੇਤਰ ਵਿਚ ਬਿਹਤਰ ਬਣਾ ਕੇ ਆਪਣੀ ਕਾਬਲਿਅਤ ਸਾਬਤ ਕਰਕੇ ਵਿਖਾਈ ਹੈ। ਹੁਣ ਔਰਤਾਂ ਵੱਡੀਆਂ-ਵੱਡੀਆਂ ਕੰਪਨੀਆਂ ਵਿਚ ਆਪਣੇ ਹੁਨਰ ਦਿਖਾ ਰਹੀਆਂ ਹਨ ਇਸ ਦਾ ਨਤੀਜਾ ਇਨ੍ਹਾਂ ਅੰਕੜਿਆਂ 'ਚ ਸਾਫ ਦਿਖਾਈ ਦੇ ਰਿਹਾ ਹੈ। ਬੋਰਡ ਆਫ ਡਾਇਰੈਕਟਰਸ 'ਚ ਮਹਿਲਾਵਾਂ ਨੂੰ ਜਗ੍ਹਾ ਦੇਣ ਵਾਲੀਆਂ ਕੰਪਨੀਆਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਸ਼ੇਅਰ ਹੋਲਡਿੰਗ ਵੈਲਿਊ ਵੀ ਬਿਹਤਰ ਹੋਈ ਹੈ। ਪਿਛਲੇ ਕੁਝ ਸਾਲ 'ਚ ਆਪਣੇ ਬੋਰਡ ਵਿਚ ਮਹਿਲਾਵਾਂ ਨੂੰ ਸਥਾਨ ਦੇਣ ਵਾਲੀਆਂ ਕੰਪਨੀਆਂ ਦੀ ਸੰਖਿਆ ਵਿਚ 10 ਫੀਸਦੀ ਵਾਧਾ ਹੋਇਆ ਹੈ। 
ਫੋਰਬਸ ਦੀ ਰਿਪੋਰਟ ਮੁਤਾਬਕ ਲਿੰਗ ਅਸਮਾਨਤਾ 'ਚ ਭਾਰਤ ਭਾਵੇਂ 130ਵੇਂ ਨੰਬਰ 'ਤੇ ਹੋਵੇ, ਪਰ ਭਾਰਤੀ ਕੰਪਨੀਆਂ ਵਿਚ ਮਹਿਲਾ ਡਾਇਰੈਕਟਰਸ ਦੀ ਸੰਖਿਆ ਤੇਜ਼ੀ ਨਾਲ ਵਧੀ ਹੈ। ਹੁਣ ਭਾਰਤੀ ਮਹਿਲਾਵਾਂ , ਕਾਰੋਬਾਰ, ਰਾਜਨੀਤੀ, ਖੇਡਾਂ ਦੇ ਨਾਲ-ਨਾਲ ਵਿਗਿਆਨ ਵਰਗੇ ਖੇਤਰਾਂ ਵਿਚ ਵੀ ਆਪਣੀ ਪਛਾਣ ਬਣਾ ਰਹੀਆਂ ਹਨ। ਇਨ੍ਹਾਂ ਸਭ ਦੇ ਬਾਵਜੂਦ ਸਿਹਤ ਸੇਵਾਵਾਂ, ਸਿੱਖਿਆ ਤੋਂ ਲੈ ਕੇ ਆਰਥਿਕ ਹਿੱਸੇਦਾਰੀ ਤੱਕ ਹਰ ਖੇਤਰ ਵਿਚ ਲਿੰਗ ਅਸਮਾਨਤਾ ਦੇਖਣ ਨੂੰ ਮਿਲਦੀ ਰਹਿੰਦੀ ਹੈ। 

ਕਾਰੋਬਾਰ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਵਧਾਉਣ ਲਈ ਸਾਲ 2013 ਵਿਚ ਦੇਸ਼ 'ਚ ਕੰਪਨੀ ਐਕਟ ਲਿਆਉਂਦਾ ਗਿਆ ਸੀ। ਇਸ ਤੋਂ ਬਾਅਦ ਕੰਪਨੀਆਂ ਦੇ ਬੋਰਡ ਵਿਚ ਮਹਿਲਾਵਾਂ ਦੀ ਅਗਵਾਈ ਵਧਣ ਲੱਗੀ। ਐਕਟ ਅਨੁਸਾਰ ਸਾਰੀਆਂ ਕੰਪਨੀਆਂ ਲਈ ਆਪਣੇ ਬੋਰਡ ਵਿਚ ਇਕ ਮਹਿਲਾ ਡਾਇਰੈਕਟਰ ਨਿਯੁਕਤ ਕਰਨਾ ਜ਼ਰੂਰੀ ਹੈ। ਨੈਸ਼ਨਲ ਸਟਾਕ ਐਕਸਚੇਂਜ 'ਤੇ ਸੂਚੀਬੱਧ ਕੰਪਨੀਆਂ ਵਿਚ ਮਹਿਲਾ ਡਾਇਰੈਕਟਰ ਦੀ ਫੀਸਦੀ ਇਸ ਤਰ੍ਹਾਂ ਹੈ।

ਸਾਲ                     ਹਿੱਸੇਦਾਰੀ
2013                  4.9 ਫੀਸਦੀ
2014                 5.5 ਫੀਸਦੀ
2015               12.6 ਫੀਸਦੀ
2016               13.7 ਫੀਸਦੀ
2017               14.3 ਫੀਸਦੀ


Related News