ਨਵੇਂ ਸਾਲ ''ਚ PF ''ਤੇ ਜ਼ਿਆਦਾ ਵਿਆਜ਼ ਦੇਣ ਦੀ ਤਿਆਰੀ
Wednesday, Jan 02, 2019 - 07:34 PM (IST)

ਨਵੀਂ ਦਿੱਲੀ— ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ) ਨਵੇਂ ਸਾਲ 'ਚ ਆਪਣੇ ਗਾਹਕਾਂ ਨੂੰ ਆਪਣੇ ਕੋਸ਼ ਤੋਂ ਸ਼ੇਅਰ ਬਾਜ਼ਾਰ 'ਚ ਕੀਤੇ ਜਾਣ ਵਾਲੇ ਨਿਵੇਸ਼ ਨੂੰ ਵਧਾਉਣ ਜਾ ਘਟਾਉਣ ਦਾ ਵਿਕਲਪ ਦੇ ਸਕਦਾ ਹੈ। ਈ.ਪੀ.ਐੱਫ.ਓ. ਦੀ ਇਹ ਤਿਆਰੀ ਗਾਹਕਾਂ ਨੂੰ ਪੀ.ਐੱਫ. 'ਤੇ ਜ਼ਿਆਦਾ ਵਿਆਜ਼ ਦੇਣ ਲਈ ਹੈ।
ਵਿੱਤੀ ਵਿਸ਼ੇਸ਼ਤਾਂ ਦਾ ਕਹਿਣਾ ਹੈ ਕਿ ਈ.ਪੀ.ਐੱਫ.ਓ. ਆਪਣੇ ਗਾਹਕਾਂ ਨੂੰ ਜ਼ਿਆਦਾ ਵਿਆਜ਼ ਮੁਹੱਇਆ ਕਰਵਾਉਣਾ ਚਾਹੁੰਦਾ ਹੈ। ਉਹ ਇਸ ਦੇ ਲਈ ਪੀ.ਐੱਫ. ਗਾਹਕਾਂ ਨੂੰ ਜੋਖਿਮ ਲੈਣ ਦੀ ਸਮਰੱਥਾ ਦੇ ਆਧਾਰ 'ਤੇ ਇਕਵਿਟੀ 'ਚ ਨਿਵੇਸ਼ ਘਟਾਉਣ ਜਾ ਵਧਾਉਣ ਦਾ ਵਿਕਲਪ ਦੇਣ ਦੀ ਤਿਆਰੀ 'ਚ ਹੈ। ਇਹ ਵਿਕਲਪ ਮਿਲਣ ਤੋਂ ਬਾਅਦ ਜੋ ਗਾਹਕ ਆਪਣੇ ਕੋਸ਼ 'ਤੇ ਜ਼ਿਆਦਾ ਰਿਟਰਨ ਲੈਣਾ ਚਾਹੇਗਾ ਉਹ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ ਵਧਾਏਗਾ।
ਇਸ ਨਾਲ ਜ਼ਿਆਦਾ ਵਿਆਜ਼ ਮਿਲ ਸਕੇਗਾ। ਭਵਿੱਖ 'ਚ ਈ.ਪੀ.ਐੱਫ.ਓ. ਖਾਤਾਧਾਰਕਾਂ ਦੇ ਜਮਾ ਦਾ 15 ਫੀਸਦੀ ਤੱਕ ਐਕਸਚੇਂਜ ਟ੍ਰੇਡੇਡ ਫੰਡ (ਈ.ਟੀ.ਐੱਫ) 'ਚ ਨਿਵੇਸ਼ ਕਰਦਾ ਹੈ। ਇਸ ਮਦ 'ਚ ਹੁਣ ਤੱਕ ਲਗਭਗ 55,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।
ਖਾਤੇ 'ਚ ਦਿਖੇਗੀ ਨਿਵੇਸ਼ ਦੀ ਰਕਮ
ਈ.ਟੀ.ਐੱਫ. 'ਚ ਕੀਤਾ ਗਿਆ ਨਿਵੇਸ਼ ਗਾਹਕਾਂ ਦੇ ਖਾਤੇ 'ਚ ਨਹੀਂ ਦਿਖਾਈ ਦਿੰਦੇ ਹੈ ਅਤੇ ਨਾ ਹੀ ਇਸ ਦੇ ਕੋਲ ਆਪਣੀ ਭਵਿੱਖ ਦੀ ਇਸ ਬਚਤ ਨਾਲ ਸ਼ੇਅਰ 'ਚ ਨਿਵੇਸ਼ ਦੀ ਸੀਮਾ ਵਧਾਉਣ ਦੀ ਵਿਕਲਪ ਹੈ। ਈ.ਪੀ.ਐੱਫ. ਹੁਣ ਇਕ ਅਜਿਹਾ ਸਾਫਟਵੇਅਰ ਵਿਕਸਿਤ ਕਰ ਰਿਹਾ ਹੈ ਜੋ ਕਿ ਸੇਵਾਨਿਯੁਕਤੀ ਪ੍ਰੋਤਸਾਹਨ ਯੋਜਨਾ ਦੇ ਤਹਿਤ ਭਾਰਤ ਸਰਕਾਰ ਇਕ ਅਪ੍ਰੈਲ 2018 ਤੋਂ ਤਿੰਨ ਸਾਲ ਲਈ ਨਵੇਂ ਕਰਮਚਾਰੀਆਂ ਦੇ ਵਾਸਤੇ ਨਿਯੋਕਤਾ ਦੇ ਪੂਰੇ ਅੰਸ਼ਦਾਨ (ਈ.ਪੀ.ਐੱਫ. ਅਤੇ ਈ.ਪੀ.ਐੱਫ) ਦਾ ਭੁਗਤਾਨ ਕਰ ਰਹੀ ਹੈ।