PPI ਨਾਲ ਲਿੰਕ ਕੀਤੇ ਜਾ ਸਕਦੇ ਹਨ ਫਾਸਟੈਗ:RBI

Tuesday, Dec 31, 2019 - 10:50 AM (IST)

PPI ਨਾਲ ਲਿੰਕ ਕੀਤੇ ਜਾ ਸਕਦੇ ਹਨ ਫਾਸਟੈਗ:RBI

ਨਵੀਂ ਦਿੱਲੀ—ਆਰ.ਬੀ.ਆਈ. ਨੇ ਸੋਮਵਾਰ ਨੂੰ ਕਿਹਾ ਕਿ ਉਹ ਕਸਟਮਰ ਨੂੰ ਆਪਣੇ ਫਾਸਟੈਗ ਅਕਾਊਂਟਸ ਨੂੰ ਪੇਮੈਂਟਸ ਦੇ ਸਾਰੇ ਆਥਰਾਈਡਜ਼ ਮਾਡਲਸ ਇੰਟਰਮੈਂਟਸ ਨਾਲ ਲਿੰਕ ਕਰਨ ਦੀ ਆਗਿਆ ਦੇਵੇਗਾ। ਇਨ੍ਹਾਂ 'ਚ ਯੂ.ਪੀ.ਆਈ. ਅਕਾਊਂਟਸ ਅਤੇ ਮੋਬਾਇਲ ਵਾਲੀਟਸ ਵੀ ਸ਼ਾਮਲ ਹੋਣਗੇ। ਇਹ ਕਦਮ ਇਨ੍ਹਾਂ ਅਕਾਊਂਟਸ ਨੂੰ ਰਿਚਾਰਜ ਕਰਨ 'ਚ ਸਹੂਲਤ ਵਧਾਉਣ ਅਤੇ ਫੈਲਡ ਟਰਾਂਸਜੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਸੁਲਝਾਉਣ ਲਈ ਚੁੱਕਿਆ ਜਾਵੇਗਾ।
ਆਰ.ਬੀ.ਆਈ. ਨੇ ਕਿਹਾ ਕਿ ਕਸਟਮਰਸ ਲਈ ਪੇਮੈਂਟ ਦੇ ਜ਼ਿਆਦਾ ਵਿਕਲਪ ਦੇ ਕੇ ਇਸ ਸਿਸਟਮ ਦਾ ਦਾਇਰਾ ਵਧਾਉਣ ਦੀ ਖਾਤਿਰ ਅਤੇ ਸਿਸਟਮ ਪਾਰਟੀਸਪੈਂਟਸ ਦੇ ਵਿਚਕਾਰ ਕੰਪੀਟੀਸ਼ਨ ਵਧਾਉਣ ਦੇ ਇਰਾਦੇ ਨਾਲ ਸਾਰੇ ਆਥਰਾਈਡਜ਼ ਪੇਮੈਂਟ ਸਿਸਟਮ ਨੂੰ ਹੁਣ ਫਾਸਟੈਗਸ ਨਾਲ ਲਿਕਿੰਗ ਦੀ ਆਗਿਆ ਹੋਵੇਗੀ।
ਕੁਝ ਦਿਨ ਪਹਿਲਾਂ ਭਾਰਤੀ ਰਾਸ਼ਟਰੀ ਭੁਗਤਨ ਨਿਗਮ (ਐੱਨ.ਪੀ.ਸੀ.ਆਈ.) ਨੇ ਗਾਹਕਾਂ ਨੂੰ ਐੱਨ.ਈ.ਟੀ.ਸੀ. ਫਾਸਟੈਗ 'ਚ ਭੀਮ ਯੂ.ਪੀ.ਆਈ. ਤੋਂ ਰਿਚਾਰਜ ਕਰਨ ਦੇ ਵਿਕਲਪ ਉਪਲੱਬਧ ਕਰਵਾਇਆ। ਐੱਨ.ਪੀ.ਸੀ.ਆਈ. ਨੇ ਕਿਹਾ ਕਿ ਭੀਮ ਯੂ.ਪੀ.ਆਈ. ਆਧਾਰਿਤ ਮੋਬਾਇਲ ਐਪ ਦੇ ਰਾਹੀਂ ਵਾਹਨ ਮਾਲਕ ਰਸਤੇ 'ਚ ਚੱਲਦੇ-ਚੱਲਦੇ ਵੀ ਆਪਣੇ ਫਾਸਟੈਗ ਨੂੰ ਰਿਚਾਰਜ ਕਰ ਸਕਣਗੇ ਅਤੇ ਉਨ੍ਹਾਂ ਨੂੰ ਟੋਲ ਪਲਾਜ਼ਾ ਤੇ ਲੰਬੀਆਂ ਲਾਈਨਾਂ ਲਗਾਉਣ ਦੀ ਲੋੜ ਨਹੀਂ ਹੋਵੇਗੀ।


author

Aarti dhillon

Content Editor

Related News