ਸਸਤੇ ਹੋਏ ਆਲੂ, 5-6 ਰੁਪਏ ਕਿਲੋ ''ਤੇ ਆਏ ਮੁੱਲ, ਕਿਸਾਨਾਂ ਨੂੰ ਭਾਰੀ ਨੁਕਸਾਨ
Sunday, Mar 21, 2021 - 04:50 PM (IST)
ਨਵੀਂ ਦਿੱਲੀ- ਉਤਪਾਦਕ ਤੇ ਖ਼ਪਤਕਾਰ ਦੋਹਾਂ ਖੇਤਰਾਂ ਵਿਚ ਆਲੂ ਦੇ ਮੁੱਲ 50 ਫ਼ੀਸਦੀ ਘੱਟ ਕੇ 5-6 ਰੁਪਏ ਪ੍ਰਤੀ ਕਿਲੋ 'ਤੇ ਆ ਗਏ ਹਨ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਹਾਲਾਂਕਿ, ਇਸ ਨਾਲ ਗਾਹਕਾਂ ਨੂੰ ਤਾਂ ਫਾਇਦਾ ਹੋ ਰਿਹਾ ਹੈ ਪਰ ਕਿਸਾਨਾਂ ਲਈ ਉਤਪਾਦਨ ਦੀ ਲਾਗਤ ਵੀ ਕੱਢਣਾ ਮੁਸ਼ਕਲ ਹੋ ਰਿਹਾ ਹੈ।
ਫੂਡ ਪ੍ਰੋਸੈਸਿੰਗ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਕਰਨਾਟਕ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਤੇ ਬਿਹਾਰ ਦੇ 60 ਪ੍ਰਮੁੱਖ ਆਲੂ ਉਤਪਾਦਕ ਖੇਤਰਾਂ ਵਿਚੋਂ 25 ਵਿਚ ਇਸ ਦੇ ਥੋਕ ਮੁੱਲ 20 ਮਾਰਚ ਨੂੰ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 50 ਫ਼ੀਸਦੀ ਹੇਠਾਂ ਆ ਚੁੱਕੇ ਹਨ।
ਇਹ ਵੀ ਪੜ੍ਹੋ- ਸੋਨੇ ਨੇ ਪੰਜ ਸਾਲਾਂ 'ਚ 61 ਫ਼ੀਸਦੀ ਦਿੱਤਾ ਰਿਟਰਨ, ਹੁਣ ਵੀ ਹੈ ਨਿਵੇਸ਼ ਦਾ ਮੌਕਾ?
20 ਮਾਰਚ ਨੂੰ ਪੰਜਾਬ ਦੇ ਅੰਮ੍ਰਿਤਸਰ ਅਤੇ ਦਿੱਲੀ ਵਿਚ ਆਲੂ 5 ਰੁਪਏ ਪ੍ਰਤੀ ਕਿਲੋ 'ਤੇ ਸਨ। ਇਸ ਦਾ ਵੱਧ ਤੋਂ ਵੱਧ ਮੁੱਲ ਚੇਨੱਈ ਵਿਚ 17 ਰੁਪਏ ਪ੍ਰਤੀ ਕਿਲੋ 'ਤੇ ਸੀ। ਇਸੇ ਤਰ੍ਹਾਂ ਦਾ ਕੁਝ ਰੁਖ਼ ਪ੍ਰਚੂਨ ਬਾਜ਼ਾਰਾਂ ਵਿਚ ਵੀ ਰਿਹਾ। ਖ਼ਪਤਕਾਰ ਮਾਮਲਿਆਂ ਦੇ ਅੰਕੜਿਆਂ ਮੁਤਾਬਕ, 20 ਮਾਰਚ ਨੂੰ ਆਲੂ ਦਾ ਮਾਡਲ ਪ੍ਰਚੂਨ ਮੁੱਲ 10 ਰੁਪਏ ਕਿਲੋ ਦੇ ਹੇਠਲੇ ਪੱਧਰ 'ਤੇ ਸੀ। ਇਕ ਸਾਲ ਪਹਿਲਾਂ ਇਹ 20 ਰੁਪਏ ਪ੍ਰਤੀ ਕਿਲੋ ਸੀ। ਇਸ ਸਾਲ ਆਲੂ ਦੀ ਫ਼ਸਲ ਚੰਗੀ ਹੋਣ ਨਾਲ ਮੰਡੀਆਂ ਵਿਚ ਆਮਦ ਚੰਗ ਰਹੀ, ਜਿਸ ਕਾਰਨ ਮੁੱਲ ਡਿੱਗੇ ਹਨ। ਉੱਥੇ ਹੀ, ਖੇਤੀਬਾੜੀ ਮੰਤਰਾਲਾ ਕਿਸਾਨਾਂ ਨੂੰ ਚੰਗਾ ਮੁੱਲ ਦਿਵਾਉਣ ਲਈ ਕਿਸੇ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ- 31 ਮਾਰਚ ਤੱਕ ਲਈ ਸਸਤੇ ਹੋਏ ਹੋਮ ਲੋਨ, ਇੰਨੀ ਟੈਕਸ ਛੋਟ ਲੈਣ ਦਾ ਵੀ ਮੌਕਾ
►ਕੀਮਤਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ