ਆਲੂ, ਪਿਆਜ਼, ਟਮਾਟਰ ਦੇ ਭਾਅ ਜ਼ਿਆਦਾ ਨਹੀਂ ਡਿੱਗਣ ਦੇਵੇਗਾ ਪੋਰਟਲ

02/27/2020 3:32:28 PM

ਨਵੀਂ ਦਿੱਲੀ—ਆਲੂ, ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਹੁਣ ਜ਼ਿਆਦਾ ਨਹੀਂ ਡਿੱਗਣਗੀਆਂ | ਸਰਕਾਰ ਨੇ ਇਕ ਅਜਿਹੇ ਪੋਰਟਲ ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਕੀਮਤਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਜਾਵੇਗਾ | ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਨ ਕੌਰ ਬਾਦਲ ਨੇ ਬੁੱਧਵਾਰ ਨੂੰ ਪੋਰਟਲ ਦੀ ਸ਼ੁਰੂਆਤ ਕੀਤੀ | ਇਸ ਪੋਰਟਲ 'ਚ ਤਿੰਨੇ ਪ੍ਰਮੁੱਖ ਸਬਜ਼ੀਆਂ ਦੇ ਅਗਲੇ ਤਿੰਨ ਮਹੀਨੇ ਦੇ ਥੋਕ ਭਾਅ ਦੇ ਬਾਰੇ 'ਚ ਅਨੁਮਾਨ ਪ੍ਰਗਟ ਕੀਤੇ ਜਾਣਗੇ | ਇਸ ਦੇ ਰਾਹੀਂ ਸਰਕਾਰ ਨੂੰ ਸਮੇਂ ਰਹਿੰਦੇ ਸਾਵਧਾਨ ਕੀਤਾ ਜਾਵੇਗਾ ਤਾਂ ਜੋ ਉਹ ਕੀਮਤਾਂ 'ਚ ਭਾਰੀ ਗਿਰਾਵਟ ਦੇ ਖਦਸ਼ੇ ਨੂੰ ਧਿਆਨ 'ਚ ਰੱਖਦੇ ਹੋਏ ਜ਼ਰੂਰੀ ਕਦਮ ਚੁੱਕ ਸਕਣ ਕਿਸਾਨਾਂ ਦੇ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਇਸ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ |
ਹਰਸਿਮਰਤ ਨੇ ਕਿਹਾ ਕਿ ਪੋਰਟਲ ਦੇ ਅਲਰਟ ਨਾਲ ਸਰਕਾਰ ਨੂੰ ਕੇਂਦਰੀ ਯੋਜਨਾ 'ਆਪਰੇਸ਼ਨ ਗ੍ਰੀਨਸ' ਦੇ ਤਹਿਤ ਸਮੇਂ 'ਤੇ ਬਾਜ਼ਾਰ ਦਖਲਅੰਦਾਜ਼ੀ 'ਚ ਮਦਦ ਮਿਲੇਗੀ | ਇਸ ਲਈ ਸਰਕਾਰ ਕਿਸਾਨਾਂ ਨੂੰ ਫਸਲ ਦੀ ਬਹੁਤਾਤ ਵਾਲੇ ਬਾਜ਼ਾਰਾਂ 'ਚ ਸਟੋਰੇਜ਼ ਅਤੇ ਜ਼ਿਆਦਾ ਮੰਗ ਵਾਲੇ ਸੂਬਿਆਂ ਤੱਕ ਉਪਜ ਪਹੁੰਚਾਉਣ ਲਈ ਸਬਸਿਡੀ ਮੁਹੱਈਆ ਕਰਵਾਏਗੀ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨ ਛੇਤੀ ਖਰਾਬ ਹੋਣ ਵਾਲੀਆਂ ਸਬਜ਼ੀਆਂ ਦੀਆਂ ਕੀਮਤਾਂ ਫਸਲ ਆਉਣ ਦੇ ਸਮੇਂ ਜੇਕਰ ਤਿੰਨ ਸਾਲ ਦੇ ਹੇਠਲੇ ਪੱਧਰ 'ਤੇ ਡਿੱਗ ਜਾਂਦੀਆਂ ਹਨ ਤਾਂ ਸਾਲ ਭਰ ਪਹਿਲਾਂ ਦੇ ਮੁਕਾਬਲੇ ਕੀਮਤ 'ਚ 50 ਫੀਸਦੀ ਡਿੱਗ ਜਾਂਦੇ ਹਨ ਤਾਂ ਜਦੋਂ ਇਕ ਵਿਸ਼ੇਸ਼ ਮਿਆਦ 'ਚ ਕੇਂਦਰ ਜਾਂ ਸੂਬਾ ਸਰਕਾਰ ਵਲੋਂ ਤੈਅ ਮਾਨਕ ਨਾਲ ਦਰਾਂ ਘੱਟ ਹੋ ਜਾਂਦੀਆਂ ਹਨ ਤਾਂ ਅਜਿਹੀ ਸਥਿਤੀ 'ਚ ਪੋਰਟਲ 'ਚ 'ਅਲਰਟ' ਸ਼ੁਰੂ ਹੋ ਜਾਵੇਗਾ | 
 


Aarti dhillon

Content Editor

Related News