ਜ਼ਰੂਰੀ ਸੂਚਨਾ: ਜੇਕਰ ਤੁਹਾਡਾ ਵੀ ਹੈ ਪੋਸਟ ਆਫ਼ਿਸ ''ਚ ਬਚਤ ਖਾਤਾ ਤਾਂ ਪੜ੍ਹੋ ਇਹ ਖ਼ਬਰ
Saturday, Sep 05, 2020 - 10:28 AM (IST)
ਨਵੀਂ ਦਿੱਲੀ : ਪੋਸਟ ਆਫ਼ਿਸ ਆਏ ਦਿਨ ਆਪਣੇ ਗਾਹਕਾਂ ਲਈ ਨਵੀਂਆਂ ਅਤੇ ਲੁਭਾਉਣ ਵਾਲੀਆਂ ਸਕੀਮਾਂ ਲੈ ਕੇ ਆਉਂਦਾ ਹੈ। ਪੋਸਟ ਆਫ਼ਿਸ ਦੀਆਂ ਕਈ ਬਚਤ ਯੋਜਨਾਵਾਂ 'ਤੇ ਗਾਹਕਾਂ ਨੂੰ ਸੁਰੱਖਿਅਤ ਅਤੇ ਗਾਰੰਟਡ ਰਿਟਰਨ ਵੀ ਮਿਲਦਾ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਪੋਸਟ ਆਫ਼ਿਸ ਨੇ ਬਚਤ ਖਾਤੇ (Saving account) ਨਾਲ ਜੁੜੇ ਕੁੱਝ ਨਿਯਮਾਂ ਵਿਚ ਬਦਲਾਅ ਕੀਤਾ ਹੈ। ਜੇਕਰ ਗਾਹਕ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਨੁਕਸਾਨ ਚੁੱਕਾਉਣਾ ਪਵੇਗਾ।
ਇਹ ਵੀ ਪੜ੍ਹੋ: WHO ਦਾ ਨਵਾਂ ਬਿਆਨ, ਕਿਹਾ- ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ ਕੋਰੋਨਾ ਵੈਕਸੀਨ
ਦਰਅਸਲ ਡਿਪਾਰਟਮੈਂਟ ਆਫ਼ ਪੋਸਟ ਨੇ ਪੋਸਟ ਆਫ਼ਿਸ ਖਾਤੇ ਵਿਚ ਮਿਨੀਮਮ ਬੈਲੇਂਸ ਦੀ ਹੱਦ ਨੂੰ 50 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਹੈ। ਜੇਕਰ ਤੁਹਾਡੇ ਖਾਤੇ ਵਿਚ ਘੱਟ ਤੋਂ ਘੱਟ 500 ਰੁਪਏ ਨਹੀਂ ਰਹਿਣਗੇ ਤਾਂ ਵਿੱਤੀ ਸਾਲ ਦੇ ਅੰਤਿਮ ਕਾਰਜ ਦਿਨ ਨੂੰ ਪੋਸਟ ਆਫ਼ਿਸ ਤੁਹਾਡੇ ਕੋਲੋਂ 100 ਰੁਪਏ ਪੈਨਲਟੀ ਦੇ ਰੂਪ ਵਿਚ ਵਸੂਲੇਗਾ। ਅਜਿਹਾ ਹਰ ਸਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ
ਤੁਹਾਨੂੰ ਦੱਸ ਦੇਈਏ ਕਿ ਜੇਕਰ ਇਨ੍ਹਾਂ ਖਾਤਿਆਂ ਵਿਚ ਜ਼ੀਰੋ ਬੈਲੇਂਸ ਹੁੰਦਾ ਹੈ ਤਾਂ ਇਸ ਅਕਾਊਂਟ ਨੂੰ ਆਪਣੇ ਆਪ ਬੰਦ ਕਰ ਦਿੱਤਾ ਜਾਵੇਗਾ। ਡਾਕਖ਼ਾਨਾ ਵਰਤਮਾਨ ਵਿਚ ਵਿਅਕਤੀਗਤ/ ਸੰਯੁਕਤ ਬਚਤ ਖਾਤਿਆਂ 'ਤੇ ਪ੍ਰਤੀ ਸਾਲ 4 ਫ਼ੀਸਦੀ ਵਿਆਜ ਦਿੰਦਾ ਹੈ। ਬਚਤ ਖਾਤੇ ਵਿਚ ਮਿਨੀਮਮ ਬੈਲੇਂਸ 500 ਰੁਪਏ ਹੋਣਾ ਜ਼ਰੂਰੀ ਹੈ। ਇਸ ਦੇ ਇਲਾਵਾ ਜੇਕਰ ਤੁਸੀਂ ਅਜੇ ਤੱਕ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਤੁਸੀਂ ਬਿਨਾਂ ਦੇਰੀ ਕੀਤੇ ਇਹ ਕਰ ਦਿਓ ਤਾਂ ਕਿ ਤੁਸੀਂ ਸਰਕਾਰੀ ਸਬਸਿਡੀ ਦਾ ਲਾਭ ਡਾਇਰੈਕਟ ਆਪਣੇ ਖਾਤੇ ਵਿਚ ਲੈ ਸਕੋ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸਾਰੀਆਂ ਗੱਡੀਆਂ 'ਤੇ GST ਘਟਾ ਸਕਦੀ ਹੈ ਸਰਕਾਰ