SBI ਦੀ ਸ਼ਾਨਦਾਰ FD ਸਕੀਮ! 1,00,000 ''ਤੇ ਮਿਲੇਗਾ 64,227 ਦਾ ਫਿਕਸ ਵਿਆਜ

Saturday, May 16, 2026 - 04:06 PM (IST)

SBI ਦੀ ਸ਼ਾਨਦਾਰ FD ਸਕੀਮ! 1,00,000 ''ਤੇ ਮਿਲੇਗਾ 64,227 ਦਾ ਫਿਕਸ ਵਿਆਜ

ਨਵੀਂ ਦਿੱਲੀ: ਸ਼ੇਅਰ ਬਾਜ਼ਾਰ 'ਚ ਪਿਛਲੇ ਹਫ਼ਤੇ ਆਈ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਦੇ ਲੱਖਾਂ ਕਰੋੜ ਰੁਪਏ ਡੁੱਬ ਗਏ ਹਨ, ਜਿਸ ਕਾਰਨ ਹੁਣ ਲੋਕ ਸੁਰੱਖਿਅਤ ਨਿਵੇਸ਼ ਦੇ ਵਿਕਲਪਾਂ ਦੀ ਭਾਲ ਕਰ ਰਹੇ ਹਨ। ਜੇਕਰ ਤੁਸੀਂ ਵੀ ਬਿਨਾਂ ਕਿਸੇ ਜੋਖਮ ਦੇ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤੀ ਸਟੇਟ ਬੈਂਕ (SBI) ਦੀ ਫਿਕਸਡ ਡਿਪਾਜ਼ਿਟ (FD) ਸਕੀਮ ਤੁਹਾਡੇ ਲਈ ਸਭ ਤੋਂ ਵਧੀਆ ਅਤੇ ਸੁਰੱਖਿਅਤ ਵਿਕਲਪ ਹੋ ਸਕਦੀ ਹੈ।

ਵਿਆਜ ਦਰਾਂ ਤੇ ਸਮਾਂ ਸੀਮਾ
SBI ਆਪਣੇ ਗਾਹਕਾਂ ਨੂੰ ਘੱਟੋ-ਘੱਟ 7 ਦਿਨਾਂ ਤੋਂ ਲੈ ਕੇ ਵੱਧ ਤੋਂ ਵੱਧ 10 ਸਾਲ ਤੱਕ ਦੀ FD ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਬੈਂਕ ਵੱਲੋਂ ਵੱਖ-ਵੱਖ ਮਿਆਦਾਂ ਲਈ 3.05 ਫੀਸਦੀ ਤੋਂ ਲੈ ਕੇ 7.15 ਫੀਸਦੀ ਤੱਕ ਵਿਆਜ ਦਿੱਤਾ ਜਾ ਰਿਹਾ ਹੈ। ਖਾਸ ਤੌਰ 'ਤੇ 5 ਸਾਲ ਤੋਂ 10 ਸਾਲ ਤੱਕ ਦੀ ਮਿਆਦ ਲਈ ਵਿਆਜ ਦਰਾਂ ਇਸ ਪ੍ਰਕਾਰ ਹਨ...
ਆਮ ਨਾਗਰਿਕ: 6.05 ਫੀਸਦੀ
ਸੀਨੀਅਰ ਸਿਟੀਜ਼ਨ: 7.05 ਫੀਸਦੀ
ਸੁਪਰ ਸੀਨੀਅਰ ਸਿਟੀਜ਼ਨ: 7.15 ਫੀਸਦੀ

1 ਲੱਖ ਦੇ ਨਿਵੇਸ਼ 'ਤੇ ਕਿੰਨਾ ਹੋਵੇਗਾ ਮੁਨਾਫਾ?
ਜੇਕਰ ਤੁਸੀਂ SBI ਦੀ 7 ਸਾਲ ਵਾਲੀ FD ਸਕੀਮ 'ਚ 1 ਲੱਖ ਰੁਪਏ ਜਮ੍ਹਾਂ ਕਰਵਾਉਂਦੇ ਹੋ ਤਾਂ ਵੱਖ-ਵੱਖ ਸ਼੍ਰੇਣੀਆਂ ਅਨੁਸਾਰ ਮੈਚਿਓਰਿਟੀ 'ਤੇ ਮਿਲਣ ਵਾਲੀ ਰਕਮ ਇਸ ਤਰ੍ਹਾਂ ਹੋਵੇਗੀ...
ਸੁਪਰ ਸੀਨੀਅਰ ਸਿਟੀਜ਼ਨ: 1 ਲੱਖ ਰੁਪਏ ਜਮ੍ਹਾਂ ਕਰਨ 'ਤੇ ਮੈਚਿਓਰਿਟੀ 'ਤੇ ਕੁੱਲ 1,64,227 ਰੁਪਏ ਮਿਲਣਗੇ, ਜਿਸ 'ਚ 64,227 ਰੁਪਏ ਸਿਰਫ਼ ਵਿਆਜ ਦੇ ਹੋਣਗੇ।
ਸੀਨੀਅਰ ਸਿਟੀਜ਼ਨ: ਇਨ੍ਹਾਂ ਨੂੰ ਮੈਚਿਓਰਿਟੀ 'ਤੇ ਕੁੱਲ 1,63,101 ਰੁਪਏ ਮਿਲਣਗੇ, ਜਿਸ 'ਚ 63,101 ਰੁਪਏ ਦਾ ਵਿਆਜ ਸ਼ਾਮਲ ਹੈ।
ਆਮ ਨਾਗਰਿਕ: ਆਮ ਨਾਗਰਿਕਾਂ ਨੂੰ 1 ਲੱਖ ਦੇ ਨਿਵੇਸ਼ 'ਤੇ ਮੈਚਿਓਰਿਟੀ 'ਤੇ ਕੁੱਲ 1,52,246 ਰੁਪਏ ਮਿਲਣਗੇ, ਜਿਸ 'ਚ 52,246 ਰੁਪਏ ਵਿਆਜ ਵਜੋਂ ਮਿਲਣਗੇ।

ਜੇਕਰ ਤੁਸੀਂ ਵੀ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਦੇ ਹੋਏ ਵਧੀਆ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ SBI ਦੀ ਇਹ ਸਕੀਮ ਇੱਕ ਵਧੀਆ ਮੌਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News