PNB ਘਪਲਾ : ਬੈਂਕ ਦੇ ਸਾਬਕਾ ਅਧਿਕਾਰੀ ਖ਼ਿਲਾਫ਼ 1 ਕਰੋੜ ਦਾ ਮਾਮਲਾ ਦਰਜ, ਨੀਰਵ ਮੋਦੀ ਨਾਲ ਜੁੜੀਆਂ ਨੇ ਤਾਰਾਂ

Tuesday, Oct 20, 2020 - 05:55 PM (IST)

PNB ਘਪਲਾ : ਬੈਂਕ ਦੇ ਸਾਬਕਾ ਅਧਿਕਾਰੀ ਖ਼ਿਲਾਫ਼ 1 ਕਰੋੜ ਦਾ ਮਾਮਲਾ ਦਰਜ, ਨੀਰਵ ਮੋਦੀ ਨਾਲ ਜੁੜੀਆਂ ਨੇ ਤਾਰਾਂ

ਨਵੀਂ ਦਿੱਲੀ — ਸੀ.ਬੀ.ਆਈ. (ਸੀਬੀਆਈ) ਨੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘਪਲੇ (ਪੀਐਨਬੀ ਸਕੈਮ) ਦੇ ਮੁੱਖ ਦੋਸ਼ੀ ਅਤੇ ਬੈਂਕ ਦੇ ਸੇਵਾਮੁਕਤ ਡਿਪਟੀ ਮੈਨੇਜਰ ਗੋਕੂਲਨਾਥ ਸ਼ੈੱਟੀ ਖ਼ਿਲਾਫ਼ ਰਿਸ਼ਵਤ ਲੈਣ ਦਾ ਨਵਾਂ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੀ.ਐਨ.ਬੀ ਵਿਚ 13,000 ਕਰੋੜ ਰੁਪਏ ਦੀ ਧੋਖਾਧੜੀ ਦਾ ਇਹ ਕੇਸ ਹੀਰਾ ਵਪਾਰੀ ਮੇਹੁਲ ਚੋਕਸੀ ਅਤੇ ਨੀਰਵ ਮੋਦੀ ਨਾਲ ਸੰਬੰਧਤ ਹੈ।

ਅਧਿਕਾਰੀਆਂ ਦੇ ਅਨੁਸਾਰ, ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਸ਼ੈੱਟੀ ਨੇ ‘ਗੀਤਾਂਜਲੀ ਜੈੱਮਸ’ ਲਈ ਬੈਂਕ ਗਾਰੰਟੀ ਦਾ ਪ੍ਰਬੰਧ ਕਰਨ ਲਈ ਕਥਿਤ ਤੌਰ ’ਤੇ ਰਿਸ਼ੀਕਾ ਫਾਈਨੈਂਸ਼ਲਜ਼ ਤੋਂ 1.08 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਰਿਸ਼ੀਕਾ ਫਾਈਨੈਂਸ਼ਲਜ਼ ਦੇ ਮਾਲਕ ਦੇਬਜਯੋਤੀ ਦੱਤਾ ਵਿਦੇਸ਼ੀ ਗਰਾਂਟ ਬੈਂਕਾਂ ਤੋਂ ‘ਲੈਟਰ ਆਫ਼ ਅੰਡਰਟੇਕਿੰਗ’ ਦੇ ਕੋਟੇਸ਼ਨ ਮੁਹੱਈਆ ਕਰਵਾਉਂਦੇ ਸਨ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, ਹੁਣ ਇਨ੍ਹਾਂ ਰੂਟਾਂ 'ਤੇ ਟਿਕਟ ਹੋਵੇਗੀ ਸਸਤੀ ਤੇ ਸਮੇਂ ਦੀ ਹੋਵੇਗੀ ਬਚਤ

ਸ਼ੈੱਟੀ ਦੀ ਪਤਨੀ ’ਤੇ ਬੇਹਿਸਾਬੀ ਜਾਇਦਾਦ ਦਾ ਦੋਸ਼ 

2 ਅਕਤੂਬਰ ਨੂੰ ਸੀ.ਬੀ.ਆਈ. ਨੇ ਸ਼ੈੱਟੀ ਦੇ ਖਿਲਾਫ ਇੱਕ ਨਵੀਂ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸਨੇ 13 ਹਜ਼ਾਰ ਕਰੋੜ ਰੁਪਏ ਦੀ ਠੱਗੀ ਦੀ ਸਾਜਿਸ਼ ਵਿਚ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੀ ਕਥਿਤ ਤੌਰ ’ਤੇ ਸਹਾਇਤਾ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਪਤਨੀ ਖ਼ਿਲਾਫ਼ 2.63 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕਮਾਉਣ ਦੇ ਮਾਮਲੇ ਵਿਚ ਇੱਕ ਨਵੀਂ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਹੈ।

ਸ਼ੈੱਟੀ ਅਤੇ ਉਸ ਦੀ ਪਤਨੀ ਆਸ਼ਾ ਲਤਾ ਸ਼ੈੱਟੀ, ਜੋ ਇੰਡੀਅਨ ਬੈਂਕ ਦੇ ਕਲਰਕ ਹਨ, ’ਤੇ 2011-17 ਦੌਰਾਨ 4.28 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਇਕੱਠੀ ਕਰਨ ਲਈ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ। ਘੁਟਾਲੇ ਦੀ ਸਾਜਿਸ਼ ਮੁੰਬਈ ਦੀ ਪੀ.ਐਨ.ਬੀ. ਦੀ ਬ੍ਰੈਡੀ ਹਾੳੂਸ ਬ੍ਰਾਂਚ ਵਿਖੇ ਰਚੀ ਗਈ ਸੀ ਜਿਥੇ ਉਹ ਤਾਇਨਾਤ ਸੀ। ਸੀਬੀਆਈ ਨੇ ਦੋਸ਼ ਲਾਇਆ ਕਿ ਕੁੱਲ ਜਾਇਦਾਦ ਵਿਚੋਂ ਉਸਨੇ 2.63 ਕਰੋੜ ਰੁਪਏ ਦੀ ਜਾਇਦਾਦ ਨੂੰ ਤਸੱਲੀਬਖਸ਼ ਜਵਾਬ ਨਹੀਂ ਦਿੱਤਾ, ਜੋ ਕਿ ਉਸਦੀ ਆਮਦਨੀ ਦੇ ਸੋਮੇ ਨਾਲੋਂ 2.38 ਗੁਣਾ ਜ਼ਿਆਦਾ ਹੈ।

ਇਹ ਵੀ ਪੜ੍ਹੋ : ਦੀਵਾਲੀ ਤੱਕ ਪਿਆਜ਼ ਦੀਆਂ ਕੀਮਤਾਂ ਪਾਰ ਕਰ ਸਕਦੀਆਂ ਹਨ ਸੈਂਕੜਾ, ਜਾਣੋ ਕਦੋਂ ਘਟਣਗੇ ਭਾਅ

ਸ਼ੈੱਟੀ ਜੋੜੇ ਦੀ ਜਾਇਦਾਦ 

ਸੀ.ਬੀ.ਆਈ. ਨੇ ਸ਼ੈੱਟੀ ਅਤੇ ਮੋਦੀ-ਚੋਕਸੀ ਦੇ ਰਿਸ਼ਤੇ ਦੀ ਜਾਂਚ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਸੇਵਾਮੁਕਤ ਡਿਪਟੀ ਮੈਨੇਜਰ ਦੀ ਜਾਇਦਾਦ ਬਾਰੇ ਜਾਣਕਾਰੀ ਮਿਲੀ। ਸੀ.ਬੀ.ਆਈ. ਨੇ ਦੋਸ਼ ਲਾਇਆ þ ਕਿ ਛੇ ਸਾਲਾਂ ਦੌਰਾਨ ਅਸਲ ਆਮਦਨੀ 72.52 ਲੱਖ ਰੁਪਏ ਸੀ ਅਤੇ ਸ਼ੈੱਟੀ ਜੋੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇੱਕ ਫਲੈਟ ਵਜੋਂ ਮੁੰਬਈ ਵਿੱਚ ਜਾਇਦਾਦ ਸੀ।

ਹਾਲ ਹੀ ਵਿਚ ਮੁੰਬਈ ਦੀ ਵਿਸ਼ੇਸ਼ ਅਦਾਲਤ ’ਚ ਦਾਇਰ ਚਾਰਜਸ਼ੀਟ ਵਿਚ ਏਜੰਸੀ ਨੇ ਕਿਹਾ ਕਿ ਉਨ੍ਹਾਂ ਨੇ ਗੋਰੇਗਾਓਂ ਵਿਚ 46.62 ਲੱਖ ਰੁਪਏ ਦਾ ਫਲੈਟ ਖਰੀਦਿਆ ਸੀ, ਜਦੋਂਕਿ ਮੁੰਬਈ ਅਤੇ ਇਸ ਦੇ ਨਾਲ ਲੱਗਦੇ ਵੱਖ-ਵੱਖ ਇਲਾਕਿਆਂ ਵਿਚ ਤਿੰਨ ਹੋਰ ਫਲੈਟਾਂ ਦੀ ਅਗਾੳੂਂ ਬੁਕਿੰਗ ਰਾਸ਼ੀ ਅਦਾ ਕੀਤੀ ਸੀ। ਇਸ ਤੋਂ ਇਲਾਵਾ ਏਜੰਸੀ ਨੇ 75 ਲੱਖ ਰੁਪਏ ਤੋਂ ਵੱਧ ਦੀ ਫਿਕਸਡ ਡਿਪਾਜ਼ਿਟ, ਬੈਂਕ ਬੈਲੇਂਸ ਅਤੇ ਆਵਰਤੀ ਖਾਤੇ ਦਾ ਪਤਾ ਲਗਾਇਆ।

ਉਨ੍ਹਾਂ ਕਿਹਾ ਕਿ ਨਿਵੇਸ਼, ਆਮਦਨੀ ਅਤੇ ਖਰਚਿਆਂ ਦਾ ਹਿਸਾਬ ਲਗਾਉਣ ਤੋਂ ਬਾਅਦ ਸੀ.ਬੀ.ਆਈ. ਨੇ ਪਾਇਆ ਕਿ ਸ਼ੈੱਟੀ ਅਤੇ ਉਸ ਦੀ ਪਤਨੀ ਨੇ 2011-17 ਦੌਰਾਨ 2.63 ਕਰੋੜ ਤੋਂ ਵੱਧ ਦੀ ਜਾਇਦਾਦ ਇਕੱਠੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਪਹਿਲਾਂ ਹੀ ਮੋਦੀ ਅਤੇ ਚੋਕਸੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ ਜਿਸ ’ਚ ਸ਼ੈੱਟੀ ਦੀ ਭੂਮਿਕਾ ਬਾਰੇ ਦੱਸਿਆ ਗਿਆ ਹੈ। ਸ਼ੈੱਟੀ ਇਸ ਸਮੇਂ ਨਿਆਂਇਕ ਹਿਰਾਸਤ ਵਿਚ ਹੈ।

ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ, ਜਾਣੋ ਕੀਮਤੀ ਧਾਤੂਆਂ ਦੇ ਅੱਜ ਦੇ ਭਾਅ


 


author

Harinder Kaur

Content Editor

Related News