PNB ਘੋਟਾਲਾ: ਨੀਰਵ ਮੋਦੀ ਭਗੋੜਾ ਆਰਥਿਕ ਅਪਰਾਧੀ ਘੋਸ਼ਿਤ, ਸਾਰੀ ਸੰਪਤੀ ਹੋਵੇਗੀ ਜ਼ਬਤ

Thursday, Dec 05, 2019 - 01:15 PM (IST)

PNB ਘੋਟਾਲਾ: ਨੀਰਵ ਮੋਦੀ ਭਗੋੜਾ ਆਰਥਿਕ ਅਪਰਾਧੀ ਘੋਸ਼ਿਤ, ਸਾਰੀ ਸੰਪਤੀ ਹੋਵੇਗੀ ਜ਼ਬਤ

ਮੁੰਬਈ—ਮੁੰਬਈ ਦੀ ਭਗੋੜਾ ਆਰਥਿਕ ਅਪਰਾਧ ਐਕਟ (ਪੀ.ਐੱਮ.ਐੱਲ.ਏ.) ਕੋਰਟ ਨੇ ਨੀਰਵ ਮੋਦੀ ਨੂੰ ਭਗੋੜਾ ਆਰਥਿਕ ਅਪਰਾਧੀ ਘੋਸ਼ਿਤ ਕਰ ਦਿੱਤਾ ਹੈ। ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ ਤੋਂ 13 ਹਜ਼ਾਰ ਕਰੋੜ ਰੁਪਏ ਫਰਾਡ ਕਰਨ ਦਾ ਦੋਸ਼ ਹੈ। ਆਰਥਿਕ ਅਪਰਾਧੀ ਘੋਸ਼ਿਤ ਹੋਣ ਦੇ ਬਾਅਦ ਉਸ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਸੰਪਤੀ ਜ਼ਬਤ ਕਰਨ ਦਾ ਆਦੇਸ਼ 10 ਜਨਵਰੀ ਨੂੰ ਜਾਰੀ ਹੋ ਸਕਦਾ ਹੈ।  
ਪਿਛਲੇ ਮਹੀਨੇ ਮੁੰਬਈ ਡੇਬਟਸ ਰਿਕਵਰੀ ਟ੍ਰਿਬਿਊਨਲ-ਆਈ (ਡੀ.ਆਰ.ਟੀ.) ਨੇ ਨੀਰਵ ਮੋਦੀ, ਉਨ੍ਹਾਂ ਦੇ ਗਰੁੱਪ ਦੀਆਂ ਕੰਪਨੀਆਂ ਅਤੇ ਹੋਰ ਨੂੰ ਪਿਛਲੇ ਲਗਭਗ ਦੋ ਸਾਲਾਂ ਤੋਂ ਪੀ.ਐੱਨ.ਬੀ. ਦੇ ਬਕਾਇਆ 7,030 ਕਰੋੜ ਰੁਪਏ ਚੁਕਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਡੀ.ਆਰ.ਟੀ.-ਆਈ ਨੇ 22 ਨਵੰਬਰ ਨੂੰ ਵੀ ਨੀਰਵ ਮੋਦੀ ਅਤੇ ਹੋਰ ਦੋਸ਼ੀਆਂ ਨੂੰ 30 ਜੂਨ 2018 ਤੋਂ ਪੂਰੀ ਰਾਸ਼ੀ 'ਤੇ 14.30 ਫੀਸਦੀ ਦੀ ਦਰ ਨਾਲ ਵਿਆਜ਼ ਦੇਣ ਦੇ ਨਿਰਦੇਸ਼ ਜਾਰੀ ਕੀਤੇ ਸਨ।
ਨੀਰਵ ਮੋਦੀ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਮਿ ਐੱਨ. ਮੋਦੀ, ਨਿਸ਼ਾਲ ਡੀ. ਮੋਦੀ, ਦੀਪਕ ਕੇ. ਮੋਦੀ, ਨਿਹਾਲ ਡੀ. ਮੋਦੀ, ਰੋਹਿਨ ਐੱਨ. ਮੋਦੀ, ਅਨਿਆ ਐੱਨ. ਮੋਦੀ, ਅਪਾਸ਼ਾ ਐੱਨ. ਮੋਦੀ ਅਤੇ ਪੂਰਵੀ ਮਯੰਕ ਮਹਿਤਾ ਨੂੰ ਨੋਟਿਸ ਦਿੱਤੇ ਗਏ ਹਨ। ਇਸ ਦੇ ਇਲਾਵਾ ਨੀਰਵ ਦੇ ਗਰੁੱਪ ਦੀਆਂ ਕੰਪਨੀਆਂ ਨੂੰ ਵੀ ਉਸ ਦੇ ਮਾਮਲੇ 'ਚ ਨੋਟਿਸ ਦਿੱਤੇ ਗਏ ਹਨ।
ਫਰਵਰੀ 2017 'ਚ ਨੀਰਵ ਮੋਦੀ ਦੇ ਖਿਲਾਫ ਉਸ ਦੇ ਮਾਮਾ ਮੁਹੇਲ ਚੌਕਸੀ ਦੇ ਨਾਲ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਕੰਪਨੀ ਦੇ ਅਧਿਕਾਰੀਆਂ ਅਤੇ ਹੋਰ 'ਤੇ 14,000 ਕਰੋੜ ਰੁਪਏ ਦੇ ਵੱਡੇ ਘੋਟਾਲੇ ਨਾਲ ਸੰਬੰਧਤ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ।


author

Aarti dhillon

Content Editor

Related News