PNB ਦੇ ਰਿਹੈ 50 ਹਜ਼ਾਰ ਤੋਂ 10 ਲੱਖ ਰੁਪਏ ਦਾ ਕਰਜ਼ਾ, ਜਾਣੋ ਕਿਵੇਂ ਅਤੇ ਕੌਣ ਲੈ ਸਕਦਾ ਹੈ ਲਾਭ
Sunday, Aug 15, 2021 - 05:05 PM (IST)
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਆਪਣੇ ਖ਼ਾਤਾਧਾਰਕਾਂ ਨੂੰ ਬਹੁਤ ਸਾਰੀਆਂ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਦਾ ਹੈ। ਜੇ ਤੁਹਾਨੂੰ ਵੀ ਪੈਸਿਆਂ ਦੀ ਜ਼ਰੂਰਤ ਹੈ ਜਾਂ ਜੇ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਬੈਂਕ ਤੁਹਾਡੀ 10 ਲੱਖ ਰੁਪਏ ਤੱਕ ਦੀ ਸਹਾਇਤਾ ਕਰ ਸਕਦਾ ਹੈ। ਪੀ.ਐਨ.ਬੀ. ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਯੋਜਨਾ ਤਹਿਤ ਬੈਂਕ ਗਾਹਕਾਂ ਨੂੰ 50,000 ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਯੋਜਨਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਹੈ।
ਪੀ.ਐਨ.ਬੀ. ਨੇ ਟਵੀਟ ਕੀਤਾ
ਪੀ.ਐਨ.ਬੀ. ਨੇ ਟਵੀਟ ਕਰਕੇ ਲਿਖਿਆ ਹੈ ਕਿ ਸਵੈ-ਰੁਜ਼ਗਾਰ ਨੂੰ ਉਤਸ਼ਾਹਤ ਕਰਨ ਲਈ ਮੁਦਰਾ ਲੋਨ ਸਕੀਮ ਦੀ ਸਹੂਲਤ ਪੀ.ਐਨ.ਬੀ. ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦੇ ਨਾਲ ਸਵੈ-ਨਿਰਭਰਤਾ ਵੱਲ ਕਦਮ ਵਧਾਓ। ਇਸ ਤੋਂ ਇਲਾਵਾ, ਤੁਸੀਂ ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਅਧਿਕਾਰਤ ਲਿੰਕ tinyurl.com/z3us9s2r 'ਤੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ 20 ਹਜ਼ਾਰ ਕਰੋੜ ਰੁਪਏ ਦਾ ਫੰਡ ਹੋਇਆ ਤੈਅ
ਤੁਹਾਨੂੰ ਦੱਸ ਦੇਈਏ ਕਿ ਤੁਸੀਂ ਸਕੀਮਾਂ ਅਧੀਨ ਪੀ.ਐਮ. ਮੁਦਰਾ ਲੋਨ ਦਾ ਲਾਭ ਪ੍ਰਾਪਤ ਕਰ ਸਕਦੇ ਹੋ। ਇਸ ਵਿੱਚ ਪਹਿਲੀ ਸਕੀਮ ਹੈ ਸ਼ਿਸ਼ੂ ਲੋਨ, ਦੂਜੀ ਕਿਸ਼ੋਰ ਲੋਨ ਅਤੇ ਤੀਜੀ ਤਰੁਣ ਲੋਨ ਹੈ।
1. ਸ਼ਿਸ਼ੂ ਲੋਨ ਸਕੀਮ- ਇਸ ਸਕੀਮ ਦੇ ਤਹਿਤ ਤੁਹਾਨੂੰ 50,000 ਰੁਪਏ ਤੱਕ ਦਾ ਲੋਨ ਮਿਲੇਗਾ।
2. ਕਿਸ਼ੋਰ ਲੋਨ ਸਕੀਮ- ਇਸ ਸਕੀਮ ਵਿੱਚ ਲੋਨ ਦੀ ਰਕਮ 50,000 ਰੁਪਏ ਤੋਂ 5 ਲੱਖ ਰੁਪਏ ਤੱਕ ਨਿਰਧਾਰਤ ਕੀਤੀ ਗਈ ਹੈ।
3. ਤਰੁਨ ਲੋਨ ਸਕੀਮ- ਤਰੁਣ ਲੋਨ ਸਕੀਮ ਵਿੱਚ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਲੋਨ ਲਏ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐਮਐਮਵਾਈ ਯੋਜਨਾ) ਦੇ ਕੀ ਲਾਭ ਹਨ?
ਮੁਦਰਾ ਯੋਜਨਾ ਦੇ ਤਹਿਤ ਗਾਰੰਟੀ ਦੇ ਬਿਨਾਂ ਲੋਨ ਉਪਲਬਧ ਹਨ। ਇਸ ਤੋਂ ਇਲਾਵਾ, ਲੋਨ ਲਈ ਕੋਈ ਪ੍ਰੋਸੈਸਿੰਗ ਚਾਰਜ ਵੀ ਨਹੀਂ ਲਿਆ ਜਾਂਦਾ। ਮੁਦਰਾ ਯੋਜਨਾ ਵਿੱਚ ਕਰਜ਼ੇ ਦੀ ਅਦਾਇਗੀ ਦੀ ਮਿਆਦ 5 ਸਾਲ ਤੱਕ ਵਧਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਮੁਫ਼ਤ 'ਚ ਗੋਆ ਤੇ ਮਾਲਦੀਵ ਘੁੰਮਣ ਦਾ ਮੌਕਾ, ਇਹ ਏਅਰਲਾਈਨ ਦੇ ਰਹੀ ਆਫ਼ਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰਨ।