PNB ਨੇ ਜਾਰੀ ਕੀਤਾ ਅਲਰਟ! ਇਹ ਖਾਤੇ ਹੋਣਗੇ ਇਨ-ਐਕਟਿਵ, ਨਹੀਂ ਹੋ ਸਕੇਗੀ ਟ੍ਰਾਂਜੈਕਸ਼ਨ

10/25/2023 10:58:59 AM

ਨਵੀਂ ਦਿੱਲੀ (ਇੰਟ.)– ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ’ਚੋਂ ਇਕ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਵਲੋਂ ਗਾਹਕਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ ਬੈਂਕ ਵਲੋਂ ਕਿਹਾ ਗਿਆ ਹੈ ਕਿ ਅਜਿਹੇ ਸੇਵਿੰਗ ਅਕਾਊਂਟ ਅਤੇ ਕਰੰਟ ਅਕਾਊਂਟ, ਜਿਸ ਵਿੱਚ ਦੋ ਸਾਲਾਂ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਇਆ ਹੈ। ਉਸ ਨੂੰ ਇਨ-ਐਕਟਿਵ ਮੰਨਿਆ ਜਾਏਗਾ। ਉਕਤ ਇਨ-ਐਕਟਿਵ ਖਾਤਿਆਂ ਨੂੰ ਮੁੜ ਚਾਲੂ ਕਰਨ ਲਈ ਗਾਹਕਾਂ ਨੂੰ ਬ੍ਰਾਂਚ ਜਾਣਾ ਹੋਵੇਗਾ।

ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ

ਪੰਜਾਬ ਨੈਸ਼ਨਲ ਬੈਂਕ ਨੇ ਸੋਸ਼ਲ ਮੀਡੀਆ ’ਤੇ ਕੀਤੀ ਅਪੀਲ
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਕ ਐਕਸ ਹੈਂਡਲ ’ਤੇ ਗਾਹਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗਾਈਡਲਾਈਨਜ਼ ਮੁਤਾਬਕ ਅਜਿਹੇ ਸੇਵਿੰਗ ਅਕਾਊਂਟ ਅਤੇ ਕਰੰਟ ਅਕਾਊਂਟ, ਜਿਨ੍ਹਾਂ ’ਚ ਬੀਤੇ ਦੋ ਸਾਲਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਇਆ ਹੈ। 24 ਮਹੀਨਿਆਂ ਤੋਂ ਖਾਤੇ ’ਚ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਨਹੀਂ ਕੀਤੀ ਗਈ ਹੈ ਤਾਂ ਅਜਿਹੇ ਖਾਤਿਆਂ ਨੂੰ ਬੈਂਕ ਵਲੋਂ ਇਨ-ਐਕਟਿਵ ਕਰ ਦਿੱਤਾ ਜਾਂਦਾ ਹੈ। ਤੁਹਾਨੂੰ ਆਪਣੇ ਖਾਤੇ ਨੂੰ ਮੁੜ ਸ਼ੁਰੂ ਕਰਨ ਲਈ ਬ੍ਰਾਂਚ ਜਾ ਕੇ ਕੇ. ਵਾਈ. ਸੀ. ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਤੁਹਾਡਾ ਅਕਾਊਂਟ ਮੁੜ ਚਾਲੂ ਹੋ ਜਾਏਗਾ।

ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ

ਖਾਤਾ ਇਨ-ਐਕਟਿਵ ਹੋਣ ’ਤੇ ਨਹੀਂ ਕਰ ਸਕੋਗੇ ਟ੍ਰਾਂਜੈਕਸ਼ਨ
ਜੇ ਤੁਹਾਡਾ ਖਾਤਾ ਇਨ-ਐਕਟਿਵ ਹੋ ਗਿਆ ਹੈ ਤਾਂ ਤੁਸੀਂ ਆਪਣੇ ਖਾਤੇ ’ਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਕਰ ਸਕੋਗੇ। ਜਮ੍ਹਾ ਰਾਸ਼ੀ ’ਤੇ ਬੈਂਕ ਵਲੋਂ ਵਿਆਜ ਨਿਯਮਿਤ ਤੌਰ ’ਤੇ ਕ੍ਰੈਡਿਟ ਕੀਤਾ ਜਾਂਦਾ ਹੈ। ਐੱਸ. ਐੱਮ. ਐੱਸ. ਅਤੇ ਡੈਬਿਟ ਚਾਰਜ ਵੀ ਕੱਟਦਾ ਰਹੇਗਾ। ਦੱਸ ਦੇਈਏ ਕਿ ਬੈਂਕ ਵਲੋਂ ਦਿੱਤਾ ਜਾਣ ਵਾਲਾ ਵਿਆਜ ਅਤੇ ਕੱਟੇ ਜਾਣ ਵਾਲੇ ਚਾਰਜ ਨੂੰ ਲੈਣ-ਦੇਣ ਨਹੀਂ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News