PM ਮੋਦੀ ਕਰਨਗੇ ਅਰਥਸ਼ਾਸਤਰੀਆਂ ਤੇ ਮਾਹਿਰਾਂ ਨਾਲ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ

01/09/2023 5:53:20 PM

ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਬਜਟ ਤੋਂ ਪਹਿਲਾਂ ਸ਼ੁੱਕਰਵਾਰ 13 ਜਨਵਰੀ ਨੂੰ ਨੀਤੀ ਆਯੋਗ ਵਿਚ ਵੱਖ-ਵੱਖ ਖੇਤਰਾਂ ਦੇ ਅਰਥ ਸ਼ਾਸਤਰੀਆਂ ਅਤੇ ਮਾਹਿਰਾਂ ਨਾਲ ਬੈਠਕ ਕਰਨਗੇ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਮੋਦੀ ਅਰਥਵਿਵਸਥਾ ਦੀ ਸਥਿਤੀ ਅਤੇ ਆਰਥਿਕ ਵਿਕਾਸ ਦਰ ਨੂੰ ਤੇਜ਼ ਕਰਨ ਦੇ ਉਪਾਵਾਂ 'ਤੇ ਚਰਚਾ ਕਰਨਗੇ। ਚਾਲੂ ਵਿੱਤੀ ਸਾਲ 'ਚ ਆਰਥਿਕ ਵਿਕਾਸ ਦਰ ਸੱਤ ਫੀਸਦੀ 'ਤੇ ਆਉਣ ਦਾ ਅਨੁਮਾਨ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੀਟਿੰਗ ਵਿੱਚ ਕਈ ਕੇਂਦਰੀ ਮੰਤਰੀ ਵੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ICICI ਬੈਂਕ ਦੀ ਸਾਬਕਾ CEO ਚੰਦਾ ਕੋਚਰ ਅਤੇ ਪਤੀ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ

ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ, 2023 ਨੂੰ ਸੰਸਦ ਵਿੱਚ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰੇਗੀ। ਮੰਗ 'ਚ ਨਰਮੀ ਨਾਲ ਦੇਸ਼ ਦੀ ਆਰਥਿਕ ਵਿਕਾਸ ਦਰ ਚਾਲੂ ਵਿੱਤੀ ਸਾਲ 'ਚ ਸਾਲਾਨਾ ਆਧਾਰ 'ਤੇ ਸੱਤ ਫੀਸਦੀ 'ਤੇ ਆ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਦਾ ਦਰਜਾ ਗੁਆ ਸਕਦਾ ਹੈ।

ਅੰਕੜਾ ਮੰਤਰਾਲੇ ਦੇ ਪਹਿਲੇ ਅਧਿਕਾਰਤ ਅਨੁਮਾਨ ਦੇ ਅਨੁਸਾਰ, ਵਿੱਤੀ ਸਾਲ 2022-23 ਵਿੱਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਸੱਤ ਫੀਸਦੀ ਰਹੇਗੀ, ਜੋ ਪਿਛਲੇ ਵਿੱਤੀ ਸਾਲ 2021-22 ਵਿੱਚ 8.7 ਫ਼ੀਸਦੀ ਸੀ।

ਇਹ ਅਨੁਮਾਨ ਸਰਕਾਰ ਦੇ 8 ਤੋਂ 8.5 ਫੀਸਦੀ ਵਾਧੇ ਦੇ ਪਹਿਲੇ ਅਨੁਮਾਨ ਤੋਂ ਕਾਫੀ ਘੱਟ ਹੈ। ਹਾਲਾਂਕਿ ਇਹ ਭਾਰਤੀ ਰਿਜ਼ਰਵ ਬੈਂਕ ਦੇ 6.8 ਫੀਸਦੀ ਦੇ ਅਨੁਮਾਨ ਤੋਂ ਵੱਧ ਹੈ। ਜੇਕਰ ਇਹ ਅੰਦਾਜ਼ਾ ਸਹੀ ਹੈ ਤਾਂ ਭਾਰਤ ਦੀ ਆਰਥਿਕ ਵਿਕਾਸ ਦਰ ਸਾਊਦੀ ਅਰਬ ਦੇ ਮੁਕਾਬਲੇ ਘੱਟ ਰਹੇਗੀ। ਸਾਊਦੀ ਅਰਬ ਦੀ ਵਿਕਾਸ ਦਰ 7.6 ਫੀਸਦੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਦਰਅਸਲ, ਜੁਲਾਈ-ਸਤੰਬਰ ਤਿਮਾਹੀ ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ 6.3 ਫੀਸਦੀ ਰਹੀ। ਜਦਕਿ ਸਾਊਦੀ ਅਰਬ ਦੀ ਅਰਥਵਿਵਸਥਾ ਇਸ ਦੌਰਾਨ 8.7 ਫੀਸਦੀ ਦੀ ਦਰ ਨਾਲ ਵਧੀ ਸੀ।

ਇਹ ਵੀ ਪੜ੍ਹੋ : RBI ਜਾਰੀ ਕਰੇਗਾ 16,000 ਕਰੋੜ ਦੇ ਸਾਵਰੇਨ ਗ੍ਰੀਨ ਬਾਂਡ, ਇਨ੍ਹਾਂ ਤਾਰੀਖ਼ਾਂ ਨੂੰ ਹੋਣਗੇ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News