PM ਮੋਦੀ ਨੇ ਭਾਰਤ ਦੇ ਵਿਕਾਸ 'ਚ ਭੂਮਿਕਾ ਲਈ ਟਾਟਾ ਸਮੂਹ ਦੀ ਸ਼ਲਾਘਾ ਕੀਤੀ

Saturday, Dec 19, 2020 - 03:51 PM (IST)

PM ਮੋਦੀ ਨੇ ਭਾਰਤ ਦੇ ਵਿਕਾਸ 'ਚ ਭੂਮਿਕਾ ਲਈ ਟਾਟਾ ਸਮੂਹ ਦੀ ਸ਼ਲਾਘਾ ਕੀਤੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਦੇ ਵਿਕਾਸ ਵਿਚ ਟਾਟਾ ਸਮੂਹ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਦਯੋਗ ਮੰਡਲ ਐਸੋਚੈਮ ਦੇ ਸਥਾਪਨਾ ਹਫ਼ਤੇ 2020 ਦੇ ਪ੍ਰੋਗਰਾਮ ਵਿਚ ਮੋਦੀ ਨੇ ਕਿਹਾ ਕਿ ਪਿਛਲੇ 100 ਸਾਲਾਂ ਵਿਚ ਚੈਂਬਰ ਆਫ਼ ਇੰਡਸਟਰੀਜ਼ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਸਮੇਤ ਭਾਰਤ ਦੇ ਵਿਕਾਸ ਵਿਚ ਕਈ ਉਤਰਾਅ-ਚੜਾਅ ਵੇਖੇ ਹੋਣਗੇ। 

ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ‘ਐਸੋਚੈਮ ਇੰਟਰਪ੍ਰਾਈਜ਼ ਆਫ਼ ਸੈਂਚੁਰੀ ਐਵਾਰਡ’ ਦੇਣ ਤੋਂ ਬਾਅਦ ਮੋਦੀ ਨੇ ਕਿਹਾ, ‘‘ ਟਾਟਾ ਸਮੂਹ ਨੇ ਦੇਸ਼ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ।'' ਟਾਟਾ ਨੂੰ ਇਹ ਪੁਰਸਕਾਰ ਦੇਸ਼ ਦੀ ਤਰੱਕੀ ਵਿਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ। ਸਮਾਗਮ ਵਿਚ ਰਤਨ ਟਾਟਾ ਨੇ ਕੋਵਿਡ-19 ਮਹਾਮਾਰੀ ਵਰਗੇ ਮੁਸ਼ਕਲ ਸਮੇਂ ਵਿਚ ਦੇਸ਼ ਦੀ ਅਗਵਾਈ ਕਰਨ ਲਈ ਮੋਦੀ ਦਾ ਧੰਨਵਾਦ ਕੀਤਾ।

ਰਤਨ ਟਾਟਾ ਨੇ ਪੀ. ਐੱਮ. ਮੋਦੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਨਤਾ ਲਾਕਡਾਊਨ ਚਾਹੁੰਦੀ ਸੀ, ਤੁਸੀਂ ਉਹ ਕੀਤਾ। ਤੁਸੀਂ ਲੋਕਾਂ ਨੂੰ ਕੁਝ ਮਿੰਟਾਂ ਲਈ ਲਾਈਟਾਂ ਬੰਦ ਕਰਨ ਅਤੇ ਦੀਵੇ ਜਗਾਉਣ ਲਈ ਪ੍ਰੇਰਿਤ ਕੀਤਾ। ਇਹ ਕੋਈ ਦਿਖਾਵਾ ਨਹੀਂ ਹੈ। ਇਸ ਨੇ ਦੇਸ਼ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ। ਇਸ ਪ੍ਰੋਗਰਾਮ ਵਿਚ ਬੋਲਦਿਆਂ ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ਨੇ ਮਹਾਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਦੇਸ਼ ਦੀ ਫਰੰਟ ਮੋਰਚੇ ਤੋਂ ਅਗਵਾਈ ਕਰਨ ਲਈ ਮੋਦੀ ਦਾ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਉਦਯੋਗ ਹੁਣ ਉਨ੍ਹਾਂ ਦੀ ਮਜ਼ਬੂਤ ​​ਲੀਡਰਸ਼ਿਪ ਦੇ ਲਾਭ ਅੱਗੇ ਲੈ ਕੇ ਜਾਵੇਗਾ।


author

Sanjeev

Content Editor

Related News