ਬਜਟ ਸੈਸ਼ਨ ''ਤੇ ਬੋਲੇ ਪੀ.ਐੱਮ ਮੋਦੀ-ਦੇਸ਼ ਨੂੰ ਮਜ਼ਬੂਤ ਨੀਂਹ ਦੀ ਲੋੜ

Friday, Jan 31, 2020 - 11:09 AM (IST)

ਬਜਟ ਸੈਸ਼ਨ ''ਤੇ ਬੋਲੇ ਪੀ.ਐੱਮ ਮੋਦੀ-ਦੇਸ਼ ਨੂੰ ਮਜ਼ਬੂਤ ਨੀਂਹ ਦੀ ਲੋੜ

ਨਵੀਂ ਦਿੱਲੀ—ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ ਦਹਾਕੇ ਦੇ ਉਜਵੱਲ ਭਵਿੱਖ ਲਈ ਜ਼ਰੂਰੀ ਹੈ। ਕੱਲ ਨਵੇਂ ਸਾਲ ਦਾ ਬਜਟ ਪੇਸ਼ ਕੀਤਾ ਜਾਵੇਗਾ। ਇਹ ਸੈਸ਼ਨ ਆਰਥਿਕ ਵਿਸ਼ਿਆਂ 'ਤੇ ਚਰਚਾ 'ਚ ਕੇਂਦਰਿਤ ਰਹੇ, ਸੰਸਾਰਕ ਆਰਥਿਤ ਵਿਸ਼ਿਆਂ ਦੇ ਸੰਦਰਭ 'ਚ ਭਾਰਤ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਫਾਇਦਾ ਚੁੱਕ ਸਕਦਾ ਹੈ, ਆਪਣੀਆਂ ਗਤੀਵਿਧੀਆਂ ਨੂੰ ਮਜ਼ਬੂਤ ਬਣਾਉਂਦੇ ਹੋਏ ਕਿੰਝ ਅੱਗੇ ਵਧ ਸਕਦਾ ਹੈ।
ਪੀ.ਐੱਮ.ਮੋਦੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਸੈਸ਼ਨ 'ਚ ਆਰਥਿਕ ਮਾਮਲਿਆਂ 'ਤੇ ਚਰਚਾ ਹੋਵੇ। ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਕੇ 3 ਅਪ੍ਰੈਲ ਤੱਕ ਚੱਲੇਗਾ। ਇਸ ਦੌਰਾਨ ਇਕ ਫਰਵਰੀ ਨੂੰ ਵਿੱਤੀ ਸਾਲ 2020-21 ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਬਜਟ ਸੈਸ਼ਨ ਦਾ ਪਹਿਲਾਂ ਪੜ੍ਹਾਅ 31 ਜਨਵਰੀ ਤੋਂ 11 ਫਰਵਰੀ ਤੱਕ ਅਤੇ ਦੂਜਾ ਪੜ੍ਹਾਅ ਦੋ ਮਾਰਚ ਤੋਂ ਤਿੰਨ ਅਪ੍ਰੈਲ ਤੱਕ ਚੱਲੇਗਾ।
ਦੱਸ ਦੇਈਏ ਕਿ ਡਿੱਗਦੀ ਹੋਈ ਜੀ.ਡੀ.ਪੀ., ਬੇਰੁਜ਼ਗਾਰੀ ਦੀ ਸਮੱਸਿਆ ਦੇ ਦੌਰਾਨ ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਦੇ ਸਾਹਮਣੇ ਬਜਟ ਪੇਸ਼ ਕਰਨ ਦੀ ਚੁਣੌਤੀ ਹੈ। ਸਰਕਾਰ ਵਲੋਂ ਪਿਛਲੇ ਕੁਝ ਮਹੀਨਿਆਂ 'ਚ ਅਰਥਵਿਵਸਥਾ ਨੂੰ ਉਭਾਰਨ ਲਈ ਕਈ ਫੈਸਲੇ ਲਏ ਗਏ ਪਰ ਇਨ੍ਹਾਂ ਦਾ ਕੋਈ ਖਾਸ ਅਸਰ ਨਹੀਂ ਦਿਸਿਆ। ਅਜਿਹੇ 'ਚ ਬਜਟ 'ਚ ਕਾਰੋਬਾਰ, ਟੈਕਸਪੇਅਰਸ, ਕਿਸਾਨ, ਮਹਿਲਾ, ਨੌਜਵਾਨ ਸਮੇਤ ਹਰ ਤਬਕੇ ਨੂੰ ਖੁਸ਼ ਕਰਨਾ ਸਰਕਾਰ ਲਈ ਆਸਾਨ ਨਹੀਂ ਹੋਵੇਗਾ।


author

Aarti dhillon

Content Editor

Related News