PM ਇੰਟਰਨਸ਼ਿਪ ਸਕੀਮ : 24 ਘੰਟਿਆਂ ''ਚ 1.5 ਲੱਖ ਤੋਂ ਵੱਧ ਰਜਿਸਟ੍ਰੇਸ਼ਨ, ਹਰ ਮਹੀਨੇ ਮਿਲਣਗੇ 5000 ਰੁਪਏ

Monday, Oct 14, 2024 - 06:34 PM (IST)

PM ਇੰਟਰਨਸ਼ਿਪ ਸਕੀਮ : 24 ਘੰਟਿਆਂ ''ਚ 1.5 ਲੱਖ ਤੋਂ ਵੱਧ ਰਜਿਸਟ੍ਰੇਸ਼ਨ, ਹਰ ਮਹੀਨੇ ਮਿਲਣਗੇ 5000 ਰੁਪਏ

ਨਵੀਂ ਦਿੱਲੀ - ਸਾਲ 2024 ਦੇ ਬਜਟ ਵਿੱਚ ਸਰਕਾਰ ਨੇ 'ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ' ਦਾ ਐਲਾਨ ਕੀਤਾ ਸੀ । ਹੁਣ ਇਸ ਯੋਜਨਾ ਨੂੰ ਲਾਗੂ ਕਰ ਦਿੱਤਾ ਗਿਆ ਹੈ। ਸਰਕਾਰ ਵਲੋਂ ਇਸ ਯੋਜਨਾ ਨਾਲ ਸਬੰਧਤ ਇੱਕ ਪੋਰਟਲ ਵੀ ਲਾਂਚ ਕੀਤਾ ਜਾ ਚੁੱਕਾ ਹੈ। ਇੰਟਰਨਸ਼ਿਪ ਸਕੀਮ ਪੋਰਟਲ ਦੇ ਸ਼ੁਰੂ ਹੋਣ ਤੋਂ ਬਾਅਦ 24 ਘੰਟਿਆਂ ਦੇ ਅੰਦਰ ਰਜਿਸਟਰ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ ਵਧ ਕੇ 1,55,109 ਹੋ ਗਈ ਹੈ। ਇਸ ਲਈ ਕਈ ਪ੍ਰਮੁੱਖ ਕੰਪਨੀਆਂ ਅੱਗੇ ਆਈਆਂ ਹਨ। ਦੇਸ਼ ਦੀਆਂ ਚੋਟੀ ਦੀਆਂ 500 ਕੰਪਨੀਆਂ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰ ਰਹੀਆਂ ਹਨ। ਨੌਜਵਾਨ ਜੁਬਿਲੈਂਟ ਫੂਡਵਰਕਸ, ਮਾਰੂਤੀ ਸੁਜ਼ੂਕੀ ਇੰਡੀਆ, ਆਈਸ਼ਰ ਮੋਟਰ ਲਿਮਿਟੇਡ ਵਰਗੀਆਂ ਲਗਭਗ 200 ਕੰਪਨੀਆਂ ਵਿਚ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਇਸ ਸੂਚੀ ਵਿਚ ਪ੍ਰਾਈਵੇਟ ਕੰਪਨੀਆਂ ਦੇ ਨਾਂ ਵੀ ਸ਼ਾਮਲ ਹਨ।

ਨੌਜਵਾਨਾਂ ਨੂੰ ਕਿਵੇਂ ਮਿਲ ਸਕੇਗਾ ਲਾਭ

ਇੰਟਰਨਸ਼ਿਪ ਦੇ ਮੌਕੇ 24 ਸੈਕਟਰਾਂ ਵਿੱਚ ਫੈਲੇ ਹੋਏ ਹਨ, ਜਿਸ ਵਿੱਚ ਸਭ ਤੋਂ ਵੱਡਾ ਹਿੱਸਾ ਤੇਲ, ਗੈਸ ਅਤੇ ਊਰਜਾ ਖੇਤਰ ਵਿੱਚ ਹੈ, ਇਸ ਤੋਂ ਬਾਅਦ ਯਾਤਰਾ ਅਤੇ ਪ੍ਰਾਹੁਣਚਾਰੀ, ਆਟੋਮੋਟਿਵ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਆਦਿ ਹਨ। ਨੌਜਵਾਨਾਂ ਕੋਲ ਸੰਚਾਲਨ ਪ੍ਰਬੰਧਨ, ਉਤਪਾਦਨ ਅਤੇ ਨਿਰਮਾਣ, ਰੱਖ-ਰਖਾਅ, ਵਿਕਰੀ ਅਤੇ ਮਾਰਕੀਟਿੰਗ ਸਮੇਤ 20 ਤੋਂ ਵੱਧ ਖੇਤਰਾਂ ਵਿੱਚ ਇੰਟਰਨਸ਼ਿਪ ਦੇ ਮੌਕੇ ਹਨ। ਇੰਟਰਨਸ਼ਿਪ ਕਰਨ ਦੇ ਚਾਹਵਾਨਾਂ ਲਈ ਦੇਸ਼ ਭਰ ਵਿੱਚ ਮੌਕੇ ਹੋਣਗੇ। 37 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 737 ਜ਼ਿਲ੍ਹਿਆਂ ਵਿੱਚ ਉਪਲਬਧ ਕਰਵਾਇਆ ਗਿਆ ਹੈ।

ਯੋਜਨਾ ਵਿਚ ਅਪਲਾਈ ਕਰਨ ਲਈ ਯੋਗਤਾ

12ਵੀਂ ਤੋਂ ਬਾਅਦ ਔਨਲਾਈਨ ਜਾਂ ਡਿਸਟੈਂਸ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਇੰਟਰਨਸ਼ਿਪ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ। ਬਿਨੈਕਾਰਾਂ ਦੀ ਉਮਰ 21 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। 24 ਸਾਲ ਤੋਂ ਵੱਧ ਉਮਰ ਦੇ ਉਮੀਦਵਾਰਾਂ ਨੂੰ ਅਪਲਾਈ ਨਹੀਂ ਕਰ ਸਕਦੇ। ਨੌਜਵਾਨ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਤੋਂ ਵੱਧ ਹੈ ਜਾਂ ਪਰਿਵਾਰ ਦਾ ਕੋਈ ਮੈਂਬਰ ਸਥਾਈ ਸਰਕਾਰੀ ਨੌਕਰੀ ਕਰਦਾ ਹੈ ਜਾਂ IIT, IIM, IISER, NID, IIIT, NLU ਵਰਗੀਆਂ ਵੱਡੀਆਂ ਸੰਸਥਾਵਾਂ ਤੋਂ ਗ੍ਰੈਜੂਏਟ ਹੋਇਆ ਹੈ, ਅਪਲਾਈ ਨਹੀਂ ਕਰ ਸਕਦਾ।


author

Harinder Kaur

Content Editor

Related News