ਮਹਿੰਗਾ ਪੈਣ ਜਾ ਰਿਹਾ ਯੂਰਪ ਦਾ ਹਾਲੀਡੇ ਪਲਾਨ, ਵੱਧ ਗਈ ਹੈ ਵੀਜ਼ਾ ਫੀਸ

02/09/2020 3:19:52 PM

ਨਵੀਂ ਦਿੱਲੀ— ਇਸ ਗਰਮੀਆਂ 'ਚ ਯੂਰਪ ਘੁੰਮਣ ਜਾਣ ਦਾ ਹਾਲੀਡੇ ਪਲਾਨ ਬਣਾ ਰਹੇ ਹੋ ਤਾਂ ਤੁਹਾਡੀ ਜੇਬ ਥੋੜ੍ਹੀ ਢਿੱਲੀ ਹੋਣ ਜਾ ਰਹੀ ਹੈ। ਸ਼ੈਨਗੇਨ ਨੇ 14 ਸਾਲਾਂ 'ਚ ਪਹਿਲੀ ਵਾਰ ਵੀਜ਼ਾ ਫੀਸ 'ਚ 20 ਯੂਰੋ ਤੱਕ ਦਾ ਵਾਧਾ ਕਰ ਦਿੱਤਾ ਹੈ।

ਸ਼ੈਨਗੇਨ ਵੀਜ਼ਾ ਦੀ ਫੀਸ ਹਾਲ ਹੀ 'ਚ 60 ਯੂਰੋ ਤੋਂ ਵਧਾ ਕੇ 80 ਯੂਰੋ ਕੀਤੀ ਗਈ ਹੈ। ਇਹ ਇਕ 'ਸ਼ਾਰਟ ਟਰਮ' ਵੀਜ਼ਾ ਹੈ ਜੋ ਸ਼ੈਨਗੇਨ ਖੇਤਰ 'ਚ ਟੂਰਿਜ਼ਮ ਯਾਨੀ ਘੁੰਮਣ-ਫਿਰਨ ਅਤੇ ਕਾਰੋਬਾਰੀ ਮਕਸਦ ਨਾਲ 90 ਦਿਨਾਂ ਤੱਕ ਰਹਿਣ ਦੀ ਮਨਜ਼ੂਰੀ ਦਿੰਦਾ ਹੈ।

 

ਇਸ ਵੀਜ਼ਾ 'ਤੇ ਤੁਸੀਂ ਯੂਰਪ ਦੇ 26 ਦੇਸ਼ ਘੁੰਮ ਸਕਦੇ ਹੋ, ਜਿਸ 'ਚ ਆਸਟਰੀਆ, ਡੈਨਮਾਰਕ, ਫਰਾਂਸ, ਜਰਮਨੀ, ਗ੍ਰੀਸ, ਸਵਿਟਜ਼ਰਲੈਂਡ ਤੇ ਸਪੇਨ ਸ਼ਾਮਲ ਹਨ। ਯੂਰਪ 'ਚ ਘੁੰਮਣ ਲਈ ਸਾਲ 2018 'ਚ 1.42 ਕਰੋੜ ਤੋਂ ਵੱਧ ਲੋਕਾਂ ਨੇ ਆਪਣੇ ਸ਼ੈਨਗੇਨ ਵੀਜ਼ਾ ਦੀ ਵਰਤੋਂ ਕੀਤੀ ਸੀ।ਬਿਨੈਕਾਰ ਜੋ ਪ੍ਰਤੀ ਐਪਲੀਕੇਸ਼ਨ ਪਹਿਲਾਂ 60 ਯੂਰੋ ਦਾ ਭੁਗਤਾਨ ਕਰਦੇ ਸਨ ਉਨ੍ਹਾਂ ਨੂੰ ਹੁਣ 80 ਯੂਰੋ ਦਾ ਭੁਗਤਾਨ ਕਰਨਾ ਹੋਵੇਗਾ, ਜਦੋਂ ਕਿ 6 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਵੀਜ਼ਾ ਫੀਸ 35 ਯੂਰੋ ਤੋਂ ਵਧਾ ਕੇ 40 ਯੂਰੋ ਕਰ ਦਿੱਤੀ ਗਈ ਹੈ। ਫੀਸ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਨਹੀਂ ਬਦਲੀ ਹੈ, ਜਿਨ੍ਹਾਂ ਦਾ ਯੂਰਪੀ ਸੰਘ ਨਾਲ ਵੀਜ਼ਾ-ਸਹੂਲਤ ਸਮਝੌਤਾ ਹੈ।

ਯੂਰਪੀ ਕਮਿਸ਼ਨ ਦੀ ਇਕ ਰਿਪੋਰਟ ਮੁਤਾਬਕ, 80 ਯੂਰੋ ਵੀਜ਼ਾ ਫੀਸ ਹੁਣ ਵੀ ਕਈ ਦੇਸ਼ਾਂ ਨਾਲੋਂ ਘੱਟ ਹੈ, ਜਦੋਂ ਕਿ ਇਸ ਦੇ ਮੁਕਾਬਲੇ ਯੂ. ਐੱਸ. ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਦੀ ਫੀਸ 143 ਯੂਰੋ ਤੇ ਚੀਨ 126 ਯੂਰੋ ਚਾਰਜ ਕਰਦਾ ਹੈ। ਉੱਥੇ ਹੀ, ਆਸਟ੍ਰੇਲੀਆ ਜਾਣ ਵਾਲੇ ਟੂਰਿਸਟਾਂ ਨੂੰ 90 ਯੂਰੋ ਦੀ ਫੀਸ ਭਰਨੀ ਪੈਂਦੀ ਹੈ। ਨਿਊਜ਼ੀਲੈਂਡ 146 ਯੂਰੋ ਚਾਰਜ ਕਰ ਰਿਹਾ ਹੈ। ਕੈਨੇਡਾ 68 ਯੂਰੋ, ਭਾਰਤ 95 ਯੂਰੋ ਤੇ ਯੂ. ਕੇ. 112 ਯੂਰੋ ਚਾਰਜ ਕਰਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਬਜਟ 2020 'ਚ ਟੂਰ ਆਪਰੇਟਰਾਂ ਤੋਂ ਖਰੀਦੇ ਜਾਣ ਵਾਲੇ 'ਵਿਦੇਸ਼ੀ ਟੂਰ ਪੈਕੇਜਾਂ' 'ਤੇ 5 ਫੀਸਦੀ ਟੈਕਸ ਦੀ ਤਜਵੀਜ਼ ਰੱਖੀ ਗਈ ਹੈ। ਇਹ ਨਿਯਮ 1 ਅਪ੍ਰੈਲ 2020 ਤੋਂ ਲਾਗੂ ਹੋ ਜਾਵੇਗਾ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ► ਬਾਜ਼ਾਰ 'ਚੋਂ ਬਾਹਰ ਹੋ ਸਕਦੇ ਨੇ 2000 ਦੇ ਨੋਟ? ATM 'ਚ ਨਾ ਪਾਉਣ ਦੇ ਨਿਰਦੇਸ਼  ►ਨੌਕਰੀ ਵਾਲੀ ਕੰਪਨੀ 'ਚ ਨਾ ਦਿੱਤਾ ਪੈਨ ਤਾਂ ਇੰਨੀ ਕੱਟ ਜਾਵੇਗੀ ਤਨਖਾਹ ►ਲਗਾਤਾਰ 5 ਦਿਨ ATMs 'ਚ ਰਹਿ ਸਕਦਾ ਹੋ 'ਸੋਕਾ', ਜਾਣੋ ਕੀ ਹੈ ਵਜ੍ਹਾ ► ਗੱਡੀ ਦਾ ਇਕ ਵਾਰ ਹੈ ਚੁੱਕਾ ਹੈ ਚਾਲਾਨ ਤਾਂ ਦੂਜੀ-ਤੀਜੀ ਵਾਰ ਹੋਣ 'ਤੇ ਇੰਸ਼ੋਰੈਂਸ ਪੈ ਜਾਵੇਗੀ ਮਹਿੰਗੀ

 


Related News