ਪ੍ਰਮੁੱਖ ਏਅਰਲਾਈਨ ਦਾ ਪਾਇਲਟ ਡਰੱਗ ਟੈਸਟ ''ਚ ਹੋਇਆ ਫੇਲ, DGCA ਨੇ ਉਡਾਣ ਡਿਊਟੀ ਤੋਂ ਹਟਾਇਆ
Friday, Aug 26, 2022 - 07:20 PM (IST)
ਨਵੀਂ ਦਿੱਲੀ-ਇਕ ਪ੍ਰਮੁੱਖ ਏਅਰਲਾਈਨ ਦੇ ਪਾਇਲਟ ਨੂੰ ਡਰੱਗ ਟੈਸਟ 'ਚ ਫੇਲ ਹੋਣ ਤੋਂ ਬਾਅਦ ਉਡਾਣ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਸ਼ੀਲੇ ਪਦਾਰਥਾਂ ਦੇ ਸੇਵਨ ਲਈ 31 ਜਨਵਰੀ ਤੋਂ ਜਹਾਜ਼ ਕਰਮਚਾਰੀਆਂ ਦੀ ਜਾਂਚ ਦੀ ਪ੍ਰਕਿਰਿਆ ਲਾਗੂ ਹੋਣ ਤੋਂ ਬਾਅਦ ਉਹ ਡਰੱਗ ਟੈਸਟ 'ਚ ਅਸਫਲ ਹੋਣ ਵਾਲਾ ਚੌਥਾ ਪਾਇਲਟ ਹੈ। ਉਡਾਣ ਚਾਲਕ ਦਲ ਅਤੇ ਏ.ਟੀ.ਸੀ. ਲਈ ਬੇਤਰਤੀਬੇ ਆਧਾਰ 'ਤੇ ਟੈਸਟਿੰਗ ਕੀਤੀ ਜਾਂਦੀ ਹੈ। ਹੁਣ ਤੱਕ, ਚਾਰ ਪਾਇਲਟ ਅਤੇ ਇਕ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਨਸ਼ੀਲੇ ਪਦਾਰਥਾਂ ਲਈ ਟੈਸਟ 'ਚ ਅਸਫਲ ਹੋਏ ਹਨ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਤਨਖਾਹ ’ਚ ਕਟੌਤੀ ਹੋਵੇਗੀ ਬੰਦ
ਅਧਿਕਾਰੀਆਂ ਮੁਤਾਬਕ, ਰਾਸ਼ਟਰੀ ਰਾਜਧਾਨੀ 'ਚ ਇਕ ਪ੍ਰਮੁੱਖ ਏਅਰਲਾਈਨ ਦੇ ਇਕ ਪਾਇਲਟ ਦਾ ਡਰੱਗ ਟੈਸਟ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ 23 ਅਗਸਤ ਨੂੰ ਟੈਸਟ ਰਿਪੋਰਟ 'ਚ ਨਸ਼ੀਲੇ ਪਦਾਰਥ ਦੇ ਸੇਵਨ ਦੀ ਪੁਸ਼ਟੀ ਹੋਈ ਅਤੇ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਸਿਵਲ ਏਵੀਏਸ਼ਨ ਰੂਲਜ਼ (ਸੀ.ਏ.ਆਰ.) ਮੁਤਾਬਕ, ਟੈਸਟ 'ਚ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਹੋਣ 'ਤੇ ਸਬੰਧਿਤ ਕਰਮਚਾਰੀਆਂ ਨੂੰ ਨਸ਼ਾ ਮੁਕਤੀ ਅਤੇ ਮੁੜ ਵਸੇਬੇ ਲਈ ਸਬੰਧਿਤ ਸੰਗਠਨ ਵੱਲੋਂ ਨਸ਼ਾ ਮੁਕਤ ਕੇਂਦਰ 'ਚ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ :ਯੂਕ੍ਰੇਨ ਦੇ ਪ੍ਰਮਾਣੂ ਪਲਾਂਟ ਦਾ ਬਿਜਲੀ ਗ੍ਰਿਡ ਤੋਂ ਟੁੱਟਿਆ ਸੰਪਰਕ
ਜੇਕਰ ਕਿਸੇ ਕਰਮਚਾਰੀ 'ਚ ਦੂਜੀ ਵਾਰ ਨਸ਼ੀਲੇ ਪਦਾਰਥਾਂ ਦੇ ਸਵੇਨ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਦਾ ਲਾਈਸੈਂਸ ਤਿੰਨ ਸਾਲ ਦੀ ਮਿਆਦ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਤੀਸਰੀ ਵਾਰ ਅਜਿਹਾ ਮਾਮਲਾ ਆਉਣ 'ਤੇ ਕਰਮਚਾਰੀਆਂ ਦਾ ਲਾਈਸੈਂਸ ਰੱਦ ਕਰ ਦਿੱਤਾ ਜਾਵੇਗਾ। ਸੀ.ਏ.ਆਰ. 'ਚ ਡੀ.ਜੀ.ਸੀ.ਏ. ਨੇ ਨੋਟ ਕੀਤਾ ਕਿ ਦੁਨੀਆ ਭਰ 'ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਕਹਿਰ, ਉਨ੍ਹਾਂ ਦੀ ਆਮ ਉਪਲੱਬਧਤਾ ਅਤੇ ਉਪਭੋਗਤਾਵਾਂ ਦੀ ਵਧਦੀ ਗਿਣਤੀ ਜਹਾਜ਼ ਸੁਰੱਖਿਆ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਮੁਰਾਦਾਬਾਦ : ਤਿੰਨ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਮੇਤ 5 ਦੀ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ