PF ਖੁਦ ਮੈਨੇਜ ਕਰਨ ਵਾਲੀਆਂ ਕੰਪਨੀਆਂ ਦੀ ਆਨਲਾਈਨ ਚੈਕ ਹੋਵੇਗੀ ਪਰਫਾਰਮੈਂਸ

Tuesday, Apr 10, 2018 - 12:48 PM (IST)

ਨਵੀਂ ਦਿੱਲੀ — ਹੁਣ ਪ੍ਰੋਵੀਡੈਂਟ ਫੰਡ ਖੁਦ ਮੈਨੇਜ ਕਰਨ ਵਾਲੇ ਅਦਾਰਿਆਂ(ਕੰਪਨੀਆਂ) ਨੂੰ ਨਿਯਮਾਂ ਦਾ ਪਾਲਣ ਨਾ ਕਰਨਾ ਮਹਿੰਗਾ ਪਵੇਗਾ। ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ ਨੇ ਕੰਪਨੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਆਨਲਾਈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ 6 ਮਿਆਰ ਤੈਅ ਕੀਤੇ ਗਏ ਹਨ। ਹਰੇਕ ਮਿਆਰੀ ਪਾਲਣ ਲਈ 100 ਪੁਆਇੰਟ ਤੈਅ ਕੀਤੇ ਗਏ ਹਨ। ਇਨ੍ਹਾਂ ਮਿਆਰਾਂ ਦੇ ਪਾਲਣ ਦੇ ਅਧਾਰ 'ਤੇ ਸਥਾਪਤੀ ਦੀ ਰੈਕਿੰਗ ਤਿਆਰ ਕੀਤੀ ਜਾ ਰਹੀ ਹੈ।
ਜੇਕਰ ਕਿਸੇ ਅਦਾਰੇ(ਕੰਪਨੀ) ਦੀ ਰੈਕਿੰਗ 300 ਤੋਂ ਘੱਟ ਹੁੰਦੀ ਹੈ ਤਾਂ ਈ.ਪੀ.ਐੱਫ.ਓ.  ਵਲੋਂ ਉਸ ਅਦਾਰੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਵਿਚ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਦਾ ਪੀ.ਐੱਫ. ਖੁਦ ਮੈਨੇਜ ਕਰਨ ਦੀ ਛੋਟ ਖਤਮ ਕਰਨਾ ਵੀ ਸ਼ਾਮਲ ਹੈ।

ਈ.ਪੀ.ਐੱਫ.ਓ. ਨੇ ਤੈਅ ਕੀਤੇ 6 ਮਿਆਰ
ਈ.ਪੀ.ਐੱਫ.ਓ. ਦੇ ਸੈਂਟਰਲ ਪੀ.ਐੱਫ. ਕਮਿਸ਼ਨਰ ਡਾ. ਵੀ.ਪੀ. ਜਾਏ ਨੇ ਸਾਰੇ ਜ਼ੋਨ ਅਤੇ ਸਾਰੇ ਰੀਜ਼ਨਲ ਪੀ.ਐੱਫ. ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ 6 ਮਿਆਰਾਂ 'ਤੇ ਕੰਪਨੀ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ 'ਚ ਮਿਥੀ ਤਾਰੀਖ ਤੋਂ ਪਹਿਲਾਂ ਫੰਡ ਦਾ ਟਰਾਂਸਫਰ, ਟਰੱਸਟ ਨੂੰ ਰਕਮ ਭੇਜਣਾ, ਘੋਸ਼ਿਤ ਕੀਤਾ ਗਿਆ ਵਿਆਜ, ਕਲੇਮ ਬੰਦੋਬਸਤ ਅਤੇ ਖਾਤੇ ਦਾ ਆਡਿਟ ਵੀ ਸ਼ਾਮਲ ਹੈ। ਹਰ ਇਕ ਮਿਆਰ 'ਤੇ ਖਰਾ ਉਤਰਨ 'ਤੇ ਕੰਪਨੀ ਨੂੰ 100 ਅੰਕ ਮਿਲਣਗੇ। ਕਿਸੇ ਵੀ ਮਿਆਰ 'ਤੇ ਖਰਾ ਨਾ ਉਤਰਨ ਵਾਲੀ ਕੰਪਨੀ ਦੇ ਅੰਕ ਕੱਟੇ ਜਾਣਗੇ।
ਚਿੱਠੀ ਲਿਖ ਕੇ ਅਫਸਰਾਂ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਚਿੱਠੀ ਵਿਚ ਕਿਹਾ ਗਿਆ ਹੈ ਕਿ ਸਾਰੇ ਫੀਲਡ ਅਫਸਰਾਂ ਨੇ ਸਥਾਪਤ ਕੀਤੀਆਂ ਗਈਆਂ ਸਥਾਪਨਾਵਾਂ ਵਲੋਂ ਨਿਯਮਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ। ਜੇਕਰ ਕੋਈ ਅਦਾਰਾ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ।


Related News