PF RDA ਨੇ ਬੈਂਕਾਂ ਨੂੰ ਦਿੱਤੀ ਵੱਡੀ ਰਾਹਤ, ਹੁਣ NPS ਲਈ ਬਣਾ ਸਕਣਗੇ ਪੈਨਸ਼ਨ ਫੰਡ
Friday, Jan 02, 2026 - 04:11 PM (IST)
ਨਵੀਂ ਦਿੱਲੀ(ਭਾਸ਼ਾ) - ਪੈਨਸ਼ਨ ਖੇਤਰ ’ਚ ਮੁਕਾਬਲੇਬਾਜ਼ੀ ਵਧਾਉਣ ਅਤੇ ਗਾਹਕਾਂ ਦੇ ਹਿੱਤਾਂ ਨੂੰ ਮਜ਼ਬੂਤ ਕਰਨ ਲਈ ਪੈਨਸ਼ਨ ਰੈਗੂਲੇਟਰੀ ਪੀ. ਐੱਫ. ਆਰ. ਡੀ. ਏ. ਨੇ ਇਕ ਵੱਡਾ ਫੈਸਲਾ ਲਿਆ ਹੈ। ਰੈਗੂਲੇਟਰੀ ਨੇ ਸ਼ਡਿਊਲਡ ਕਮਰਸ਼ੀਅਲ ਬੈਂਕਾਂ ਨੂੰ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨ. ਪੀ. ਐੱਸ.) ਤਹਿਤ ਸੁਤੰਤਰ ਤੌਰ ’ਤੇ ਪੈਨਸ਼ਨ ਫੰਡ ਸਥਾਪਤ ਕਰਨ ਦੀ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤੱਕ ਨਿਯਮਾਂ ਤਹਿਤ ਬੈਂਕਾਂ ਦੀ ਪੈਨਸ਼ਨ ਫੰਡ ਸਪਾਂਸਰਸ਼ਿਪ ’ਚ ਭਾਈਵਾਲੀ ਸੀਮਤ ਸੀ।
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਪੀ. ਐੱਫ. ਆਰ. ਡੀ. ਏ. ਅਨੁਸਾਰ ਬੋਰਡ ਆਫ ਡਾਇਰੈਕਟਰਜ਼ ਨੇ ਅਜਿਹੀ ਰੂਪ ਰੇਖਾ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਪੈਨਸ਼ਨ ਹਾਲਾਤੀ ਤੰਤਰ ਮਜ਼ਬੂਤ ਹੋਵੇ, ਮੁਕਾਬਲੇਬਾਜ਼ੀ ਵਧੇ ਅਤੇ ਐੱਨ. ਪੀ. ਐੱਸ. ਖਪਤਕਾਰਾਂ ਦੇ ਹਿੱਤ ਸੁਰੱਖਿਅਤ ਰਹਿਣ। ਨਵੀਂ ਵਿਵਸਥਾ ’ਚ ਬੈਂਕਾਂ ਲਈ ਸ਼ੁੱਧ ਜਾਇਦਾਦ, ਬਾਜ਼ਾਰ ਪੂੰਜੀਕਰਨ, ਵਿੱਤੀ ਮਜ਼ਬੂਤੀ ਅਤੇ ਸੁਰੱਖਿਅਤ ਪ੍ਰਬੰਧਨ ਵਰਗੇ ਸਖਤ ਯੋਗਤਾ ਪੈਮਾਨੇ ਤੈਅ ਕੀਤੇ ਗਏ ਹਨ, ਤਾਂਕਿ ਸਿਰਫ ਮਜ਼ਬੂਤ ਬੈਂਕ ਹੀ ਇਸ ਖੇਤਰ ’ਚ ਪ੍ਰਵੇਸ਼ ਕਰ ਸਕਣ। ਇਨ੍ਹਾਂ ਮਾਪਦੰਡਾਂ ਦਾ ਵਿਸਤ੍ਰਿਤ ਬਿਊਰਾ ਜਲਦ ਜਾਰੀ ਕੀਤਾ ਜਾਵੇਗਾ ਅਤੇ ਇਹ ਨਵੇਂ ਅਤੇ ਮੌਜੂਦਾ ਦੋਵਾਂ ਪੈਨਸ਼ਨ ਫੰਡਾਂ ’ਤੇ ਲਾਗੂ ਹੋਵੇਗਾ।
ਇਹ ਵੀ ਪੜ੍ਹੋ : OLA-Uber ਨੂੰ ਮਿਲੇਗੀ ਵੱਡੀ ਟੱਕਰ! ਕੇਂਦਰ ਸਰਕਾਰ ਦੀ 'ਭਾਰਤ ਟੈਕਸੀ' ਹੋਵੇਗੀ 30% ਸਸਤੀ
ਫਿਲਹਾਲ ਪੀ. ਐੱਫ. ਆਰ. ਡੀ. ਏ. ਕੋਲ 10 ਪੈਨਸ਼ਨ ਫੰਡ ਰਜਿਸਟਰਡ ਹਨ। ਇਸ ਦੇ ਨਾਲ ਹੀ ਰੈਗੂਲੇਟਰੀ ਨੇ 1 ਅਪ੍ਰੈਲ 2026 ਤੋਂ ਨਿਵੇਸ਼ ਪ੍ਰਬੰਧਨ ਚਾਰਜ (ਆਈ. ਐੱਮ. ਐੱਫ.) ਦਾ ਨਵੀਂ ਸਲੈਬ-ਆਧਾਰਿਤ ਢਾਂਚਾ ਲਾਗੂ ਕਰਨ ਦਾ ਵੀ ਫੈਸਲਾ ਕੀਤਾ ਹੈ, ਜਦੋਂਕਿ 0.015 ਫੀਸਦੀ ਦਾ ਸਾਲਾਨਾ ਰੈਗੂਲੇਟਰੀ ਚਾਰਜ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜ੍ਹੋ : ਵਾਰਨ ਬਫੇ ਨੇ 60 ਸਾਲਾਂ ਬਾਅਦ ਕੰਪਨੀ ਦੇ CEO ਵਜੋਂ ਦਿੱਤਾ ਅਸਤੀਫ਼ਾ,ਜਾਣੋ ਕੌਣ ਸੰਭਾਲੇਗਾ ਅਹੁਦਾ
ਇਹ ਵੀ ਪੜ੍ਹੋ : 2026 'ਚ ਵੀ ਸੋਨਾ-ਚਾਂਦੀ ਮਚਾਉਣਗੇ ਧੂਮ, ਕੀਮਤਾਂ 'ਚ ਭਾਰੀ ਉਛਾਲ ਦੀ ਉਮੀਦ
ਇਹ ਵੀ ਪੜ੍ਹੋ : ਨਵੇਂ ਸਾਲ 'ਚ ਕਾਰ ਖ਼ਰੀਦਣ ਦੀ ਹੈ ਯੋਜਨਾ... ਤਾਂ ਲੱਗ ਸਕਦੈ ਝਟਕਾ, ਮਹਿੰਗੀ ਹੋਈ ਇਸ ਕੰਪਨੀ ਦੀ ਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
