ਸੋਨੇ-ਚਾਂਦੀ ’ਚ ਨਿਵੇਸ਼ ਲਈ ‘ਐਕਸਚੇਂਜ ਟਰੇਡਿਡ ਫੰਡ’ ਬਿਹਤਰ ਬਦਲ : ਮਾਹਿਰ

Monday, Dec 29, 2025 - 02:03 PM (IST)

ਸੋਨੇ-ਚਾਂਦੀ ’ਚ ਨਿਵੇਸ਼ ਲਈ ‘ਐਕਸਚੇਂਜ ਟਰੇਡਿਡ ਫੰਡ’ ਬਿਹਤਰ ਬਦਲ : ਮਾਹਿਰ

ਨਵੀਂ ਦਿੱਲੀ (ਭਾਸ਼ਾ) - ਕੀਮਤਾਂ ’ਚ ਰਿਕਾਰਡ ਤੇਜ਼ੀ ਨਾਲ ਨਿਵੇਸ਼ਕਾਂ ਦੇ ਸੋਨੇ-ਚਾਂਦੀ ’ਚ ਨਿਵੇਸ਼ ਲਈ ਆਕਰਸ਼ਿਤ ਹੋਣ ਵਿਚਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਉਪਲੱਬਧ ਵੱਖ-ਵੱਖ ਨਿਵੇਸ਼ ਬਦਲਾਂ ’ਚ ਗੋਲਡ ਅਤੇ ਸਿਲਵਰ ਈ. ਟੀ. ਐੱਫ. (ਐਕਸਚੇਂਜ ਟਰੇਡਿਡ ਫੰਡ) ਇਕ ਬਿਹਤਰ ਬਦਲ ਹੈ। ਇਸ ਦਾ ਕਾਰਨ ਘੱਟ ਰਾਸ਼ੀ ਨਾਲ ਸੋਨੇ-ਚਾਂਦੀ ’ਚ ਨਿਵੇਸ਼, ਉਸ ਦੇ ਰੱਖ-ਰਖਾਅ ਨੂੰ ਲੈ ਕੇ ਕੋਈ ਝੰਜਟ ਨਹੀਂ ਅਤੇ ਘੱਟ ਲੈਣ-ਦੇਣ ਡਿਊਟੀ ਨਾਲ ਹਾਈ ਲਿਕਵੀਡਿਟੀ ਭਾਵ ਭੁਨਾਉਣ ਦੀ ਸਹੂਲਤ ਹੈ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਭੌਤਿਕ ਤੌਰ ’ਤੇ ਕੀਮਤੀ ਧਾਤੂ ਨੂੰ ਮਹੱਤਵ ਦਿੰਦੇ ਹੋ, ਨਿਵੇਸ਼ ਲਈ ਸੋਨੇ/ਚਾਂਦੀ ਦੇ ਸਿੱਕੇ/ਬਿਸਕੁੱਟ ਬਿਹਤਰ ਹਨ। ਹਾਲਾਂਕਿ ਗਹਿਣੇ ਖਰੀਦਣ ’ਚ ਉਸ ਨੂੰ ਬਣਾਉਣ ਦੀ ਡਿਊਟੀ ਦਾ ਭੁਗਤਾਨ ਕਰਨਾ ਹੁੰਦਾ ਹੈ, ਉਹ ਬਿਹਤਰ ਬਦਲ ਨਹੀਂ ਹੈ।

ਇਹ ਵੀ ਪੜ੍ਹੋ :     ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ

ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤੱਕ ਸੋਨੇ ’ਚ 82 ਫੀਸਦੀ, ਜਦੋਂਕਿ ਚਾਂਦੀ ’ਚ 175 ਫੀਸਦੀ ਦੀ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ :    ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ

ਮਲਟੀਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਚ ਸੋਨਾ ਇਕ ਜਨਵਰੀ ਨੂੰ 76,772 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 26 ਦਸੰਬਰ ਨੂੰ 1,39,890 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ। ਉਥੇ ਹੀ ਚਾਂਦੀ ਇਕ ਜਨਵਰੀ ਨੂੰ 87,300 ਰੁਪਏ ਪ੍ਰਤੀ ਕਿਲੋ ਸੀ, ਜੋ 26 ਦਸੰਬਰ ਨੂੰ ਵਧ ਕੇ 2,40,300 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਹੈ।

ਇਹ ਵੀ ਪੜ੍ਹੋ :    Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News