ਲਗਾਤਾਰ 4 ਦਿਨ ਤੋਂ ਪੈਟਰੋਲ ਦੇ ਭਾਅ ਸਥਿਰ, ਡੀਜ਼ਲ ਹੋਇਆ ਸਸਤਾ

02/14/2020 10:08:08 AM

ਨਵੀਂ ਦਿੱਲੀ—ਪਿਛਲੇ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ। ਅੱਜ ਪੂਰੇ ਦੇਸ਼ 'ਚ ਪੈਟਰੋਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਦੀ ਕੀਮਤ ਪਿਛਲੇ 4 ਦਿਨਾਂ ਤੋਂ ਸਥਿਰ ਹੈ। ਡੀਜ਼ਲ ਦੀ ਕੀਮਤ 'ਚ ਅੱਜ ਜ਼ਰੂਰ ਬਦਲਾਅ ਹੋਇਆ ਹੈ। ਪੂਰੇ ਦੇਸ਼ 'ਚ ਡੀਜ਼ਲ 5 ਪੈਸੇ ਸਸਤਾ ਹੋ ਗਿਆ ਹੈ। ਕੱਲ ਵੀ ਡੀਜ਼ਲ 5 ਪੈਸੇ ਸਸਤਾ ਹੋਇਆ ਹੋਇਆ ਸੀ।
ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀ ਕਿੰਨੀ ਹੈ ਕੀਮਤ?
ਅੱਜ 14 ਫਰਵਰੀ ਭਾਵ ਸ਼ੁੱਕਰਵਾਰ ਨੂੰ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਥੇ ਪੈਟਰੋਲ ਦੇ ਭਾਅ 4 ਦਿਨ ਤੋਂ ਸਥਿਰ ਹਨ। ਪੈਟਰੋਲ ਦੇ ਭਾਅ 71.94 ਰੁਪਏ ਪ੍ਰਤੀ ਲੀਟਰ ਹੈ। ਇਸ ਤਰ੍ਹਾਂ ਡੀਜ਼ਲ ਦੀ ਕੀਮਤ 'ਚ 5 ਪੈਸੇ ਦੀ ਗਿਰਾਵਟ ਆਈ ਹੈ। ਡੀਜ਼ਲ 64.77 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਤਰ੍ਹਾਂ ਮੁੰਬਈ 'ਚ ਵੀ 4 ਦਿਨ ਤੋਂ ਪੈਟਰੋਲ ਦੇ ਭਾਅ ਸਥਿਰ ਹਨ। ਪੈਟਰੋਲ 77.60 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਡੀਜ਼ਲ ਦੇ ਭਾਅ ਕੱਲ ਦੇ ਮੁਕਾਬਲੇ 5 ਪੈਸੇ ਸਸਤਾ ਹੋ ਕੇ 67.87 ਰੁਪਏ ਪ੍ਰਤੀ ਲੀਟਰ ਹੈ।
ਇੰਝ ਹੀ ਕੋਲਕਾਤਾ 'ਚ ਵੀ ਪੈਟਰੋਲ ਦੀ ਕੀਮਤ 'ਚ 4 ਦਿਨ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਆਪਣੀ ਪੁਰਾਣੀ ਕੀਮਤ 74.58 ਰੁਪਏ ਪ੍ਰਤੀ ਲੀਟਰ 'ਤੇ ਹੈ। ਡੀਜ਼ਲ ਦੀ ਕੀਮਤ 5 ਪੈਸੇ ਸਸਤੀ ਹੋ ਕੇ 67.09 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਵੀ ਪੈਟਰੋਲ ਦੇ ਭਾਅ 4 ਦਿਨ ਤੋਂ ਸਥਿਰ ਹਨ। ਪੈਟਰੋਲ 74.73 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਡੀਜ਼ਲ ਦੇ ਭਾਅ 5 ਪੈਸੇ ਘੱਟ ਕੇ 68.40 ਰੁਪਏ ਪ੍ਰਤੀ ਲੀਟਰ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।


Aarti dhillon

Content Editor

Related News