ਵੱਡਾ ਝਟਕਾ : ਲਗਾਤਾਰ ਦੂਜੇ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

Wednesday, Mar 23, 2022 - 10:41 AM (IST)

ਵੱਡਾ ਝਟਕਾ : ਲਗਾਤਾਰ ਦੂਜੇ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਨਵੀਂ ਦਿੱਲੀ- ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਨਵੀਂਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਅੱਜ ਵੀ ਪੈਟਰੋਲ-ਡੀਜ਼ਲ ਦੇ ਭਾਅ 'ਚ ਵਾਧਾ ਹੋਇਆ ਹੈ। ਲਗਾਤਾਰ ਦੂਜੇ ਦਿਨ ਦੋਵੇਂ ਫਿਊਲ ਦੀਆਂ ਕੀਮਤਾਂ 'ਚ 80-80 ਪੈਸੇ ਦਾ ਵਾਧਾ ਕੀਤਾ ਗਿਆ ਹੈ। ਅੱਜ ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 97.01 ਰੁਪਏ ਹੋ ਗਈ ਹੈ, ਜੋ ਪਹਿਲੇ 96.21 ਰੁਪਏ ਪ੍ਰਤੀ ਲੀਟਰ ਸੀ। ਜਦੋਂਕਿ ਡੀਜ਼ਲ ਦੀ ਕੀਮਤ 87.47 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ 88.27 ਰੁਪਏ ਹੋ ਗਈ ਹੈ। ਉਧਰ ਮੁੰਬਈ 'ਚ ਪੈਟਰੋਲ 111.67 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ, ਜਦੋਂਕਿ ਡੀਜ਼ਲ 95.85 ਰੁਪਏ 'ਤੇ ਹੈ।  ਉਧਰ ਮੁੰਬਈ 'ਚ ਪੈਟਰੋਲ 111.67 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ, ਜਦੋਂਕਿ ਡੀਜ਼ਲ 95.85 ਰੁਪਏ 'ਤੇ ਹੈ। 
ਨਵੀਂਆਂ ਕੀਮਤਾਂ ਦੇ ਮੁਤਾਬਕ ਅੱਜ ਵੀ ਦੇਸ਼ 'ਚ ਸਭ ਤੋਂ ਸਸਤਾ ਪੈਟਰੋਲ 84.30 ਰੁਪਏ ਲੀਟਰ ਦੇ ਹਿਸਾਬ ਨਾਲ ਪੋਰਟ ਬਲੇਅਰ 'ਚ ਵਿਕ ਰਿਹਾ ਹੈ ਤਾਂ ਡੀਜ਼ਲ ਵੀ ਇਥੇ 78.52 ਰੁਪਏ ਪ੍ਰਤੀ ਲੀਟਰ ਹੈ। ਉਧਰ ਪੈਟਰੋਲ, ਭੋਪਾਲ, ਜੈਪੁਰ, ਪਟਨਾ, ਕੋਲਕਾਤਾ, ਚੇਨਈ ਅਤੇ ਬੰਗਲੁਰੂ 'ਚ 100 ਦੇ ਪਾਰ ਹੈ। ਦੇਸ਼ ਦਾ ਸਭ ਤੋਂ ਮਹਿੰਗਾ ਪੈਟਰੋਲ ਅਤੇ ਡੀਜ਼ਲ ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਹੈ। ਇਥੇ ਇਕ ਲੀਟਰ ਪੈਟਰੋਲ ਦੀ ਕੀਮਤ 113.87 ਰੁਪਏ ਅਤੇ ਡੀਜ਼ਲ 96.91 ਰੁਪਏ ਹੈ।
ਐਕਸਾਈਜ਼ ਡਿਊਟੀ 'ਚ ਕਟੌਤੀ ਕਰ ਸਕਦੀ ਹੈ ਸਰਕਾਰ
ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਪੈਟਰੋਲ-ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਪਾਰ ਪਹੁੰਚਣ 'ਤੇ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ 'ਚ ਕਟੌਤੀ ਕੀਤੀ ਸੀ। ਪੈਟਰੋਲ 'ਤੇ ਇਹ ਕਟੌਤੀ ਪੰਜ ਰੁਪਏ ਪ੍ਰਤੀ ਲੀਟਰ ਸੀ, ਜਦੋਂਕਿ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ। ਕੱਚੇ ਤੇਲ ਦੀਆਂ ਮੌਜੂਦਾ ਕੀਮਤਾਂ ਨੂੰ ਦੇਖਦੇ ਹੋਏ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੇ 100 ਰੁਪਏ ਪ੍ਰਤੀ ਲੀਟਰ ਜਾਣ ਦਾ ਖਦਸ਼ਾ ਬਣ ਗਿਆ ਹੈ। ਅਜਿਹੇ 'ਚ ਕੇਂਦਰ ਸਰਕਾਰ ਆਮ ਲੋਕਾਂ ਨੂੰ ਰਾਹਤ ਦੇਣ ਲਈ ਐਕਸਾਈਜ਼ ਡਿਊਟੀ 'ਚ ਹੋਰ ਕਟੌਤੀ ਕਰ ਸਕਦੀ ਹੈ। ਹੁਣ ਐਕਸਾਈਜ਼ ਡਿਊਟੀ ਪੈਟਰੋਲ 'ਤੇ 27.90 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 21.80 ਰੁਪਏ ਪ੍ਰਤੀ ਲੀਟਰ ਹੈ।
ਘਰ ਤੋਂ ਨਿਕਲਣ ਤੋਂ ਪਹਿਲੇ ਚੈੱਕ ਕਰੋ ਆਪਣੇ ਸ਼ਹਿਰ ਦੀ ਕੀਮਤ 
ਤੁਸੀਂ ਵੀ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਐੱਸ.ਐੱਮ.ਐੱਸ. ਦੇ ਰਾਹੀਂ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (ਆਈ.ਓ.ਸੀ.) ਦੇ ਉਪਭੋਗਤਾ ਆਰ.ਐੱਸ.ਪੀ. <ਡੀਜ਼ਲ ਕੋਡ> ਲਿਖ ਕੇ 9224992249 ਨੰਬਰ 'ਤੇ ਅਤੇ ਐੱਚ.ਪੀ.ਸੀ.ਐੱਲ.  ਦੇ ਉਪਭੋਗਤਾ HPPRICE <ਡੀਜ਼ਲ ਕੋਡ> ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐੱਲ. ਉਪਭੋਗਤਾ RSP <ਡੀਜ਼ਲ ਕੋਡ> ਲਿਖ ਕੇ 9223112222 ਨੰਬਰ 'ਤੇ ਭੇਜ ਸਕਦੇ ਹਨ।


author

Aarti dhillon

Content Editor

Related News